ਮੌਸਮੀ ਬਿਮਾਰੀਆਂ ਦੀ ਜਾਂਚ ਦੇ ਸਖ਼ਤੀ ਨਾਲ ਹੁਕਮ ਦਿੱਤੇ
ਜੈਪੁਰ (ਏਜੰਸੀ)। ਰਾਜਸਥਾਨ ਦੇ ਸਿਹਤ ਮੰਤਰੀ ਡਾ. ਰਘੂ ਸ਼ਰਮਾ ਨੇ ਕਿਹਾ ਹੈ ਕਿ ਰਾਜ ‘ਚ ਸਵਾਈ ਫਲੂ ਤੇ ਮੌਸਮੀ ਬਿਮਾਰੀਆਂ ਦੀ ਰੋਕਥਾਮ ਲਈ ਰਾਜ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਸੂਬੇ ‘ਚ ਪੰਜਾਹ ਥਾਵਾਂ ‘ਤੇ ਸਵਾਈਨ ਫਲੂ ਜਾਂਚ ਕੇਂਦਰ ਵਿਕਸਿਤ ਕੀਤੇ ਜਾਣਗੇ।
ਡਾ. ਸ਼ਰਮਾ ਨੇ ਰਾਜਸਥਾਨ ਹੈਲਥ ਫੈਸਟੀਵਲ ‘ਚ ਹਿੱਸਾ ਲੈਣ ਦੇ ਮੌਕੇ ‘ਤੇ ਮੀਡੀਆ ਨੂੰ ਕਿਹਾ ਕਿ ਚਿਕਿਤਸਾ ਵਿਭਾਗ ਸਵਾਈਨ ਫਲੂ ਤੇ ਮੌਸਮੀ ਬਿਮਾਰੀਆਂ ਦੀ ਰੋਕਥਾਮ ਦੇ ਯਤਨ ਕਰ ਰਿਹਾ ਹੈ ਅਤੇ ਸਥਿਤੀ ਸੁਧਾਰਨ ‘ਚ ਲੱਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਸਾਰੇ ਜ਼ਿਲ੍ਹਾ ਹਸਪਤਾਲ ਜਨਤਾ ਦੀ ਸੇਵਾ ਲਈ ਤਾਇਨਾਤ ਰਹੇ ਅਤੇ ਇਨ੍ਹਾਂ ‘ਚ ਸਾਰੀਆਂ ਸਹੂਲਤਾਂ ਮਿਲਣ।
ਡਾ. ਸ਼ਰਮਾ ਨੇ ਕਿਹਾ ਕਿ ਇਸ ਲਈ ਉਨ੍ਹਾਂ ਜ਼ਿਲ੍ਹਾ ਮੁੱਖ ਦਫ਼ਤਰ ‘ਤੇ ਜਾਣਕਾਰੀ ਲੈ ਕੇ ਵਿਵਸਥਾ ਦੇ ਨਿਰਦੇਸ਼ ਦਿੱਤੇ ਹਨ ਅਤੇ ਦਵਾਈਆਂ ਦੀ ਜਾਂਚ ਕੀਤੀ ਹੈ ਅਤੇ ਜਾਂਚ ਕੇਂਦਰਾਂ ‘ਤੇ ਸਹੂਲਤ ਨੂੰ ਵੀ ਜਾਂਚਿਆ ਹੈ ਕਿ ਉੱਥੇ ਸੰਪੂਰਨ ਸਹੂਲਤ ਤੇ ਕਰਮਚਾਰੀ ਉਪਲੱਬਧ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਸਵਾਈਨ ਫਲੂ ਦੀ ਜਾਂਚ ਲਈ ਸੂਬੇ ‘ਚ ਅਜੇ ਅੱਠ ਥਾਵਾਂ ‘ਤੇ ਜਾਂਚ ਕੇਂਦਰ ਉਪਲੱਬਧ ਹਨ ਅਤੇ ਜਲਦੀ ਹੀ ਸਾਰੇ ਜ਼ਿਲ੍ਹਾ ਮੁੱਖ ਦਫ਼ਤਰਾਂ ‘ਤੇ ਇਸ ਦੀ ਜਾਂਚ ਦੀ ਵਿਵਸਥਾ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸੂਬੇ ‘ਚ ਪੰਜਾਹ ਥਾਵਾਂ ‘ਤੇ ਸਵਾਈਨ ਫਲੂ ਜਾਂਚ ਕੇਂਦਰ ਵਿਕਸਿਤ ਕੀਤੇ ਜਾਣਗੇ ਤਾਂ ਕਿ ਸਵਾਈਨ ਫਲੂ ਦੀ ਸਮੇਂ ‘ਤੇ ਜਾਂਚ ਹੋ ਕੇ ਇਸ ਦਾ ਇਲਾਜ਼ ਹੋ ਸਕੇ। ਉਨ੍ਹਾਂ ਸਵਾਈਨ ਫਲੂ, ਡੇਂਗੁ ਤੇ ਹੋਰ ਮੌਸਮੀ ਬਿਮਾਰੀਆਂ ਦਾ ਆਯੁਰਵੈਦਿਕ ਤਕਨੀਕ ਦੁਆਰਾ ਇਲਾਜ਼ ਨਾਲ ਜੋੜਨ ਦੀ ਗਲ ਵੀ ਕਹੀ। ਉਨ੍ਹਾਂ ਦੱਸਿਆ ਕਿ ਯੋਧਪੁਰ ‘ਚ ਅਜੇ ਦੋ ਸਵਾਈਨ ਫਲੂ ਜਾਂਚ ਕੇਂਦਰ ਤੇ ਪੰਜ ਮੈਡੀਕਲ ਕਾਲਜਾਂ ‘ਚ ਇਸ ਦੀ ਸਹੂਲਤ ਲਈ ਇੱਕ-ਇੱਕ ਕਰੋੜ ਰੁਪਏ ਦਿੱਤੇ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।