ਸਫਾਈ ਸੇਵਕਾਂ ਨੇ ਆਪਣੀਆਂ ਮੰਗਾ ਸਬੰਧੀ ਨਗਰ ਕੌਂਸਲ ਦਫ਼ਤਰ ਅੱਗੇ ਦਿੱਤਾ ਧਰਨਾ

dhrna

ਸਫਾਈ ਸੇਵਕਾਂ ਨੇ ਆਪਣੀਆਂ ਮੰਗਾ ਸਬੰਧੀ ਨਗਰ ਕੌਂਸਲ ਦਫ਼ਤਰ ਅੱਗੇ ਦਿੱਤਾ ਧਰਨਾ

ਲੌਂਗੋਵਾਲ, (ਹਰਪਾਲ)। ਨਗਰ ਕੌਂਸਲ ਲੌਂਗੋਵਾਲ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਜਸਮੇਲ ਕੌਰ ਦੀ ਅਗਵਾਈ ਹੇਠ ਅੱਜ ਸਮੁੱਚੇ ਸਫਾਈ ਸੇਵਕਾਂ ਨੇ ਨਗਰ ਕੌਂਸਲ ਦਫ਼ਤਰ ਅੱਗੇ ਆਪਣੀਆਂ ਮੰਗਾਂ ਸਬੰਧੀ ਧਰਨਾ (Sweepers Protest) ਲਗਾ ਕੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਖਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ । ਇਸ ਮੌਕੇ ਯੂਨੀਅਨ ਪ੍ਰਧਾਨ ਜਸਮੇਲ ਕੌਰ ਨੇ ਦੱਸਿਆ ਆਊਟਸੋਰਸ ਸਫ਼ਾਈ ਸੇਵਕਾਂ ਦੇ ਕਟ੍ਰੈਕਟ ਕਰਨ ਸੰਬੰਧੀ ਦਫ਼ਤਰ ਨਗਰ ਕੌਂਸਲ ਲੌਂਗੋਵਾਲ ਵੱਲੋਂ ਲਿਸਟ ਤਿਆਰ ਹੋ ਚੁੱਕੀ ਹੈ,ਪਰ ਅੱਜ ਤੱਕ ਸਫ਼ਾਈ ਸੇਵਕਾਂ ਨੂੰ ਨਿਯੁਕਤੀ ਪੱਤਰ ਨਹੀ ਦਿੱਤੇ ਗਏ ਤੇ ਇਹ ਨਿਯੁਕਤੀ ਪੱਤਰ ਜਲਦੀ ਦਿੱਤੇ ਜਾਣ ਤਾਂ ਜੋ ਵਰਕਰ ਠੇਕੇਦਾਰਾਂ ਦੀ ਲੁੱਟ ਤੋਂ ਬਚ ਸਕਣ ।

ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਦਾ ਪਿਛਲੇ ਲੰਮੇ ਸਮੇਂ ਤੋਂ ਈਪੀਐਫ ਜਮ੍ਹਾਂ ਨਹੀਂ ਹੋ ਰਿਹਾ ਜਿਸਨੂੰ ਜਲਦੀ ਜਮਾਂ ਕੀਤਾ ਜਾਵੇ,ਆਊਟਸੋਰਸ ਤੇ ਪੱਕੇ ਸਫ਼ਾਈ ਸੇਵਕਾਂ ਦਾ ਬਣਦਾ ਬਕਾਇਆ ਦਿੱਤਾ ਜਾਵੇ, ਸਫ਼ਾਈ ਸੇਵਕਾਂ ਨੂੰ ਸਾਬਣ ਤੇਲ ਆਦਿ ਦਿੱਤਾ ਜਾਵੇ। ਪ੍ਰਧਾਨ ਜਸਮੇਲ ਕੌਰ ਨੇ ਦੱਸਿਆ ਕਿ ਅਸੀਂ ਆਪਣੀਆਂ ਮੰਗਾਂ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਕਈ ਵਾਰੀ ਲਿਖਤੀ ਅਤੇ ਜ਼ਬਾਨੀ ਦੱਸ ਚੁੱਕੇ ਹਾਂ ਪਰ ਸਾਡੀ ਮੰਗਾ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ,ਜਿਸ ਕਾਰਨ ਮਜਬੂਰਨ ਨਗਰ ਕੌਂਸਲ ਲੌਂਗੋਵਾਲ ਦੇ ਸਮੁੱਚੇ ਸਫ਼ਾਈ ਸੇਵਕ ਮਿਤੀ 5 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਬੈਠ ਗਏ ਹਨ। ਇਸ ਮੌਕੇ ਯੂਨੀਅਨ ਦੀ ਮੀਤ ਪ੍ਰਧਾਨ ਕਰਮਜੀਤ ਕੌਰ ਹਰਪਾਲ ਕੌਰ, ਮਨਜੀਤ ਸਿੰਘ, ਅਮਰੀਕ ਸਿੰਘ, ਸਰੋਜ ਬਾਲਾ, ਨਿਰਮਲ ਸਿੰਘ, ਹਰਦੀਪ ਸਿੰਘ, ਰਾਕੇਸ਼ ਸਿੰਘ ਆਦਿ ਸਫਾਈ ਸੇਵਕ ਹਾਜ਼ਰ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ