ਨਿਝਨੀ ਨੋਵਗਰੋਦ (ਏਜੰਸੀ) । ਕਪਤਾਨ ਐਂਡਰਿਅਨ ਗ੍ਰੇਨਕਵਿਸਟ ਦੇ ਦੂਸਰੇ ਅੱਧ ‘ਚ ਪੈਨਲਟੀ ‘ਤੇ ਕੀਤੇ ਗਏ ਗੋਲ ਦੀ ਬਦੌਲਤ ਸਵੀਡਨ ਨੇ ਏਸ਼ੀਆ ਦੀ ਟੀਮ ਕੋਰੀਆ ਨੂੰ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ‘ਚ ਸੋਮਵਾਰ ਨੂੰ 1-0 ਨਾਲ ਹਰਾ ਦਿੱਤਾ ਅਤੇ ਪੂਰੇ ਤਿੰਨ ਅੰਕ ਹਾਸਲ ਕੀਤੇ। ਸਵੀਡਨ ਨੂੰ ਵੀਡੀਓ ਰਵਿਊ ਦੇ ਰਾਹੀਂ 65ਵੇਂ ਮਿੰਟ ‘ਚ ਇਹ ਪੈਨਲਟੀ ਮਿਲੀ ਅਤੇ ਕਪਤਾਨ ਨੇ ਇਸ ਸੁਨਹਿਰੇ ਮੌਕੇ ਨੂੰ ਗੋਲ ‘ਚ ਬਦਲਣ ‘ਚ ਕੋਈ ਗਲਤੀ ਨਹੀਂ ਕੀਤੀ ।
ਕੋਰੀਆ ਕੋਲ ਇੰਜ਼ਰੀ ਸਮੇਂ ‘ ਬਰਾਬਰੀ ਦਾ ਬਿਹਤਰੀਨ ਮੌਕਾ ਸੀ ਪਰ ਹਵਾਂਗ ਗੋਲ ਦੇ ਸਾਹਮਣੇ ਹੈਡਰ ਬਾਹਰ ਬੈਠਾ ਜਦੋਂਕਿ ਗੋਲਕੀਪਰ ਗੇਂਦ ਨੂੰ ਰੋਕਣ ਦੀ ਪੋਜ਼ੀਸ਼ਨ ‘ਚ ਨਹੀਂ ਸੀ ਇਸ ਗਰੁੱਪ ‘ਚ ਮੈਕਸਿਕੋ ਵੱਲੋਂ ਪਿਛਲੀ ਚੈਂਪੀਅਨ ਜਰਮਨੀ ਨੂੰ ਹਰਾਉਣ ਤੋਂ ਬਾਅਦ ਇਸ ਮੁਕਾਬਲੇ ‘ਚ ਦੋਵੇਂ ਟੀਮਾਂ ਜਿੱਤਣ ਲਈ ਬੇਤਾਬ ਸਨ ਦੂਸਰੇ ਅੱਧ ‘ਚ ਵਿਕਟਰ ਕਲੇਸਨ ਨੂੰ ਕਿਮ ਮਿਨ ਨੇ ਡੇਗਿਆ ਅਤੇ ਰੈਫਰੀ ਜੋਲ ਅਗਿਵਲਰ ਨੇ ਫੁਟੇਜ਼ ਦੇਖਣ ਤੋਂ ਬਾਅਦ ਪੈਨਲਟੀ ਦਾ ਇਸ਼ਾਰਾ ਕਰ ਦਿੱਤਾ ਜਿਸ ‘ਤੇ ਸਵੀਡਨ ਦੇ ਕਪਤਾਨ ਨੇ ਗੋਲ ਕਰ ਦਿੱਤਾ ਚੋ ਨੇ ਮੈਚ ‘ਚ ਹਾਲਾਂਕਿ ਚੰਗੇ ਬਚਾਅ ਕੀਤੇ ਪਰ ਪੈਨਲਟੀ ‘ਤੇ ਉਹ ਸ਼ਾਟ ਦੇ ਉਲਟ ਛਾਲ ਮਾਰ ਬੈਠੇ।
ਸਵੀਡਨ ਨੇ ਨਵੰਬਰ ‘ਚ ਖੇਡੇ ਗਏ ਪਲੇਆੱਫ ‘ਚ ਇਟਲੀ ਨੂੰ ਅਪਸੈੱਟ ਕਰਕੇ 2006 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ ਅਤੇ ਵਿਸ਼ਵ ਕੱਪ ‘ਚ ਉਸਨੇ ਜੇਤੂ ਸ਼ੁਰੂਆਤ ਕੀਤੀ ਸਵੀਡਨ ਨੇ ਵਿਸ਼ਵ ਕੱਪ ਤੋਂ ਪਹਿਲਾਂ 3 ਅਭਿਆਸ ਮੈਚਾਂ ‘ਚ ਕੋਈ ਗੋਲ ਨਹੀਂ ਕੀਤਾ ਸੀ ਪਰ ਆਖ਼ਰ ਪੈਨਲਟੀ ਨੇ ਇਹ ਅੜਿੱਕਾ ਖ਼ਤਮ ਕਰ ਦਿੱਤਾ। ਲਗਾਤਾਰ 9ਵੀਂ ਵਾਰ ਵਿਸ਼ਵ ਕੱਪ ਖੇਡ ਰਹੇ ਕੋਰੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਉਸਨੂੰ ਇੰਜ਼ਰੀ ਸਮੇਂ ‘ਚ ਬਰਾਬਰੀ ਦਾ ਮੌਕਾ ਮਿਲਿਆ ਪਰ ਚਾਨ ਦਾ ਹੈਡਰ ਬਾਹਰ ਨਿਕਲਦੇ ਹੀ ਕੋਰਿਆਈ ਪ੍ਰਸ਼ੰਸਕਾਂ ਨੇ ਨਿਰਾਸ਼ਾ ‘ਚ ਆਪਣਾ ਸਿਰ ਫੜ ਲਿਆ ਕੋਰਿਆਈ ਟੀਮ ਚਾਰ ਸਾਲ ਪਹਿਲਾਂ ਬ੍ਰਾਜ਼ੀਲ ‘ਚ ਤਿੰਨ ਗਰੁੱਪ ਮੈਚਾਂ ‘ਚ ਸਿਰਫ਼ ਇੱਕ ਅੰਕ ਹੀ ਹਾਸਲ ਕਰ ਸਕੀ ਸੀ ਅਤੇ ਦੇਸ਼ ਪਰਤਣ ‘ਤੇ ਪ੍ਰਸ਼ੰਸਕਾਂ ਨੇ ਟੀਮ ‘ਤੇ ਟਾਫੀਆਂਸੁੱਟ ਕੇ ਉਹਨਾਂ ਨੂੰ ਬੇਇਜ਼ਤ ਕੀਤਾ ਸੀ।