ਸਾਡੇ ਨਾਲ ਸ਼ਾਮਲ

Follow us

12.9 C
Chandigarh
Saturday, February 7, 2026
More
    Home ਵਿਚਾਰ ਪ੍ਰੇਰਨਾ ਆਪਣਾ ਬਣਾਉਣਾ

    ਆਪਣਾ ਬਣਾਉਣਾ

    ਆਪਣਾ ਬਣਾਉਣਾ

    ਸਵਾਮੀ ਵਿਵੇਕਾਨੰਦ ਕਿਸ਼ੋਰ ਅਵਸਥਾ ’ਚ ਕਸਰਤ ਪ੍ਰਤੀ ਕਾਫ਼ੀ ਰੁਚੀ ਰੱਖਦੇ ਸਨ ਉਹ ਰੋਜ਼ਾਨਾ ਕਸਰਤ ਕਰਨ ਜਾਂਦੇ ਸਨ ਇੱਕ ਵਾਰ ਉਹ ਕਸਰਤ ਕਰ ਰਹੇ ਸਨ ਕਿ ਅਚਾਨਕ ਇੱਕ ਅੰਗਰੇਜ਼ ਮਲਾਹ ਨੇ ਸਵਾਮੀ ਵਿਵੇਕਾਨੰਦ ਅਤੇ ਉਸ ਦੇ ਦੋਸਤਾਂ ਨਾਲ ਕਿਸੇ ਗੱਲ ’ਤੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਜੇ ਝਗੜਾ ਚੱਲ ਹੀ ਰਿਹਾ ਸੀ ਕਿ ਅਚਾਨਕ ਇੱਕ ਖੰਭਾ ਟੁੱਟ ਗਿਆ ਅਤੇ ਉਸ ਅੰਗਰੇਜ਼ ਦੇ ਸਿਰ ’ਤੇ ਡਿੱਗ ਪਿਆ, ਜਿਸ ਨਾਲ ਉਸ ਦਾ ਸਿਰ ਪਾਟ ਗਿਆ ਅਤੇ ਖੂਨ ਵਗਣ ਲੱਗਾ

    ਖੂਨ ਵੇਖ ਕੇ ਹੋਰ ਨੌਜਵਾਨ ਤਾਂ ਡਰ ਗਏ ਪਰ ਵਿਵੇਕਾਨੰਦ ਨੇ ਝੱਟ ਝਗੜਾ ਭੁਲਾ ਦਿੱਤਾ ਅਤੇ ਮਾਨਸਿਕ ਸੰਤੁਲਨ ਗੁਆਏ ਬਿਨਾ ਆਪਣੀ ਕਮੀਜ਼ ਪਾੜ ਕੇ, ਮਲਾਹ ਦੇ ਜ਼ਖ਼ਮੀ ਸਿਰ ’ਤੇ ਪੱਟੀ ਬੰਨ੍ਹ ਦਿੱਤੀ ਅਤੇ ਉਸ ਨੂੰ ਹਵਾ ਦੇਣ ਲੱਗਾ ਕੁਝ ਦੇਰ ਬਾਅਦ ਅੰਗਰੇਜ਼ ਮਲਾਹ ਹੋਸ਼ ’ਚ ਆ ਗਿਆ ਬਾਅਦ ਵਿੱਚ ਉਹ ਅੰਗਰੇਜ਼ ਮਲਾਹ ਸਵਾਮੀ ਵਿਵੇਕਾਨੰਦ ਦਾ ਗੂੜ੍ਹਾ ਮਿੱਤਰ ਬਣ ਗਿਆ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।