ਕੋਲਕਾਤਾ, ਏਜੰਸੀ।
ਪੱਛਮੀ ਬੰਗਾਲ ਸਰਕਾਰ ਨੇ ਅਮਰੀਕਾ ਦੇ ਸ਼ਿਕਾਗੋ ‘ਚ ਵਿਸ਼ਵ ਧਰਮ ਸੰਸਦ ਦੇ ਸਵਾਮੀ ਵਿਵੇਕਾਨੰਦ ਦੇ ਦਿੱਤੇ ਗਏ ਓਜਸਵੀ ਭਾਸ਼ਣ ਨੂੰ ਸਕੂਲੀ ਪੁਸਤਕਾਂ ਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਸਿੱਖਿਆ ਮੰਤਰੀ ਪਾਰਥ ਚੈਟਰਜੀ ਨੇ ਦੱਸਿਆ ਕਿ ਸਵਾਮੀ ਵਿਵੇਕਾਨੰਦ ਦੇ ਭਾਸ਼ਣ ਵਾਲੀਆਂ ਛੋਟੀਆਂ ਪੁਸਤਕਾਂ ਨੂੰ ਸਕੂਲੀ ਵਿਦਿਆਰਥੀਆਂ ‘ਚ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਇਸਦਾ ਮਕਸਦ ਵਿਦਿਆਰਥੀਆਂ ਨੂੰ ਨੈਤਿਕ ਤੌਰ ‘ਤੇ ਵਧੀਆ ਇਨਸਾਨ ਬਣਾਉਣਾ ਹੈ।
ਇਸ ਤੋਂ ਇਲਾਵਾ ਹੋਰ ਸਮਾਜ ਸੁਧਾਰਕਾਂ ਦੇ ਜੀਵਨ ਨਾਲ ਜੁੜੀਆਂ ਗੱਲਾਂ, ਉਨ੍ਹਾਂ ਕੰਮ ਅਤੇ ਸੰਦੇਸ਼ਾਂ ਨੂੰ ਵੀ ਸਕੂਲੀ ਪੁਸਤਕਾਂ ‘ਚ ਜਗ੍ਹਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇੱਕ ਮਾਹਿਮ ਕਮੇਟੀ ਇਸ ਮਾਮਲੇ ‘ਤੇ ਵਿਚਾਰ ਕਰ ਰਹੀ ਹੈ ਅਤੇ ਇਸ ਸਬੰਧ ‘ਚ ਜਲਦ ਹੀ ਫੈਸਲਾ ਲਿਆ ਜਾਵੇਗਾ ਤੇ ਇਹ ਕਮੇਟੀ ਉਨ੍ਹਾਂ ਪੁਸਤਕਾਂ ਬਾਰੇ ‘ਚ ਵੀ ਆਖਰੀ ਫੈਸਲਾ ਲਵੇਗੀ ਜਿਨ੍ਹਾਂ ‘ਚ ਇਸ ਸਮੱਗਰੀ ਨੂੰ ਸ਼ਾਮਲ ਕੀਤਾ ਜਾਵੇਗਾ।
ਕਮੇਟੀ ਇਹ ਵੀ ਫੈਸਲਾ ਲਵੇਗੀ ਕਿ ਉਨ੍ਹਾਂ ਕਿਸ ਕਲਾਸ ਤੋਂ ਸ਼ੁਰੂ ਕਰਨਾ ਅਤੇ ਇਸ ਸਬੰਧ ‘ਚ ਕਮੇਟੀ ਦੀ ਆਖਰੀ ਰਿਪੋਰਟ ਨੂੰ ਮੁੱਖਮੰਤਰੀ ਮਮਤਾ ਬੈਨਰਜੀ ਦੇ ਸਾਹਮਣੇ ਰੱਖਿਆ ਜਾਵੇਗਾ। ਸਿੱਖਿਆ ਮੰਤਰੀ ਨੇ ਇਹ ਕਿਹਾ ਕਿ ਪਿਛਲੇਚਾਰ ਦਹਾਕਿਆਂ ‘ਚ ਸਮਾਜ ਸੁਧਾਰਕਾਂ ਦੇ ਸੰਦੇਸ਼ਾਂ ਨੂੰ ਆਮ ਲੋਕਾਂ ਤੱਕ ਪਹੁੰਚਣ ਲਈ ਕੋਈ ਵੀ ਖਾਸ ਕੰਮ ਨਹੀਂ ਕੀਤਾ ਗਿਆ ਹੈ ਅਤੇ ਹੁਣ ਮੁੱਖ ਮੰਤਰੀ ਨੇ ਇਸ ਦਿਸ਼ਾਂ ‘ਚ ਪਹਿਲ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।