Swami Narayan Temple: ਸਵਾਮੀ ਨਰਾਇਣ ਮੰਦਰ ਆਬੂਧਾਬੀ ਨੇ ਜਿੱਤਿਆ 25 ਮੋਨਡੋ-ਡੀਆਰ ਪੁਰਸਕਾਰ

Swami Narayan Temple
Swami Narayan Temple: ਸਵਾਮੀ ਨਰਾਇਣ ਮੰਦਰ ਆਬੂਧਾਬੀ ਨੇ ਜਿੱਤਿਆ 25 ਮੋਨਡੋ-ਡੀਆਰ ਪੁਰਸਕਾਰ

Swami Narayan Temple: ਮੋਹਰੀ ਭੂਮਿਕਾ ਨਾਲ ਇਸ ਖੇਤਰ ’ਚ ਨਵਾਂ ਮਾਪਦੰਡ ਸਥਾਪਿਤ ਕੀਤਾ

Swami Narayan Temple: ਆਬੂਧਾਬੀ (ਏਜੰਸੀ)। ਬਾਪਸ ਸਵਾਮੀ ਨਰਾਇਣ ਮੰਦਰ ਨੇ ਇਤਿਹਾਸਕ ਸਫਲਤਾ ਪ੍ਰਾਪਤ ਕਰਦਿਆਂ 2025 ਦਾ ਵੱਕਾਰੀ ਮੋਨਡੋ-ਡੀਆਰ ਪੁਰਸਕਾਰ ਆਪਣੇ ਨਾਂਅ ਕੀਤਾ ਹੈ। ਇਹ ਪੁਰਸਕਾਰ ਉਨ੍ਹਾਂ ਦੇ ਪਾੲਨੀਯਰਿੰਗ ਇਮਸਿਰਵ ਤਜ਼ਰਬੇ ‘ਦਾ ਫੇਅਰੀ ਟੇਲ’ ਲਈ ਦਿੱਤਾ ਗਿਆ ਹੈ, ਜਿਸ ਨੂੰ ਵਿਸ਼ਵ ਵਿਆਪੀ ਰੂਪ ਨਾਲ ਆਸਕਰ ਦੇ ਬਰਾਬਰ ਮੰਨਿਆ ਜਾਂਦਾ ਹੈ ਤੇ ਇਹ ਏਵੀ (ਆਡੀਓ ਵਿਜੁਅਲ) ਦੁਨੀਆ ਦਾ ਸਭ ਤੋਂ ਵੱਡਾ ਸਨਮਾਨ ਹੈ।

ਇਹ ਸਿਰਫ਼ ਇੱਕ ਪੁਰਸਕਾਰ ਨਹੀਂ ਹੈ, ਸਗੋਂ ਅਤਿ ਅਧਿਆਤਮਿਕ ਨਵਾਚਾਰ, ਵਿਸ਼ਵੀ ਮਾਨਤਾ ਤੇ ਤਕਨੀਕੀ ਉੱਦਮਤਾ ਦਾ ਉਤਸ਼ਵ ਹੈ। ਪ੍ਰਸਿੱਧ ਮੋਨਡੋ-ਡੀਆਰ ਮੈਗਜੀਨ ਵੱਲੋਂ ਹਰ ਸਾਲ ਪ੍ਰਦਾਨ ਕੀਤਾ ਜਾਣਾ ਵਾਲਾ ਇਹ ਪੁਰਸਕਾਰ, ਤਕਨੀਕੀ ਮਹਾਰਤ, ਰਚਨਾਤਮਕਤਾ ਤੇ ਭਾਵਨਾਤਮਕਾ ਪ੍ਰਭਾਵ ਲਈ ਵਿਸ਼ਵ ਪਟਲ ’ਤੇ ਮਨੋਰੰਜਨ, ਸੱਭਿਆਚਾਰ ਤੇ ਅਧਿ ਆਧੁਨਿਕ ਸਥਾਨਾਂ ’ਚ ਉੱਦਮਤਾ ਦਾ ਪ੍ਰਤੀਕ ਹੈ।

Swami Narayan Temple

2025 ’ਚ ‘ਹਾਊਸ ਆਫ ਵਰਿਸ਼ਪ ਸ਼੍ਰੇਣੀ ’ਚ ਮੁਕਾਬਲਾ ਕਾਫੀ ਸਖਤ ਸੀ, ਜਿੱਥੇ ਦੁਨੀਆ ਦੇ ਮੁੱਖ ਕੈਥੇਡ੍ਰਲ, ਮਜਜਿਦ ਤੇ ਸਿਨਾਗਾਸ ਨੇ ਹਿੱਸਾ ਲਿਆ। ਪਰ ਬਾਪਸ ਮੰਦਰ ਨੇ ਆਪਣੀ ਮੋਹਰੀ ਭੂਮਿਕਾ ਨਾਲ ਇਸ ਖੇਤਰ ’ਚ ਨਵਾਂ ਮਾਪਦੰਡ ਸਥਾਪਿਤ ਕੀਤਾ।

Read Also : ਵਿਸ਼ਵ ਗਠੀਆ ਦਿਵਸ ਮੌਕੇ ਮਾਹਿਰ ਡਾਕਟਰ ਨੇ ਦਿੱਤੇ ਜ਼ਰੂਰੀ ਟਿਪਸ

‘ਦਾ ਫੇਅਰੀ ਟੇਲ’ ਸਿਰਫ ਇੱਕ ਸ਼ੋਅ ਨਹੀਂ, ਸਗੋਂ ਇੱਕ ਯਾਤਰਾ ਹੈ, ਜਿਸ ’ਚ ਪ੍ਰਗਤੀਸ਼ੀਲ ਸਰਾਊਂਡ ਸਾਊਂਡ, 20 ਸਿਕ੍ਰੋਨਾਇਜਡ ਪ੍ਰੋਜੈਕਟਰ ਤੇ ਪ੍ਰਭਾਵਸ਼ਾਲੀ ਕਹਾਣੀ ਕਹਿਣ ਦਾ ਸਮਾਗਮ ਹੈ। ਬਾਪਸ ਸਵਾਮੀਆਂ ਤੇ ਸਵੈ-ਸੇਵਕਾਂ ਦੀ ਸਮਰਪਿਤ ਟੀਮ ਨੇ ਵੱਕਾਰੀ ਅਤੇ ਸਲਾਹਕਾਰਾਂ ਨਾਲ ਮਿਲ ਕੇ ਇਸ ਨੂੰ ਤਿਆਰ ਕੀਤਾ ਹੈ, ਜੋ ਮੁੱਖ ਪਲਾਂ ਜਿਵੇਂ ਮੁੱਖ ਸਵਾਮੀ ਮਹਾਰਾਜ ਦੀ ਸ਼ਾਰਜਾਹ ’ਚ ਪ੍ਰਾਰਥਨਾ, ਸ਼ੇਖ ਮੁਹੰਮਦ ਬਿਨ ਜਾਯੇਦ ਦੀ ਉਦਾਰਤਾ ਤੇ ਮਹੰਤ ਸਵਾਮੀ ਮਹਾਰਾਜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਦਘਾਟਨ ’ਚ ਜਿਉਂਦਾ ਕਰਦਾ ਹੈ।

ਏਕਤਾ, ਤਰੱਕੀ ਤੇ ਸਨਮਾਨ ਦਾ ਪ੍ਰਤੀਕ

ਮੋਨਡੋ-ਡੀਆਰ ਪੁਰਸਕਾਰ ਪ੍ਰਾਪਤੀ ਨੇ ਬਾਪਸ ਸਵਾਮੀ ਨਰਾਇਣ ਮੰਦਰ ਨੂੰ ਸਿਰਫ ਇੱਕ ਅਧਿਆਤਮਿਕ ਤੇ ਵਾਸਤੁਕਲਾ ਚਤਮਕਾਰ ਦੇ ਰੂਪ ’ਚ ਹੀ ਨਹੀਂ, ਸਗੋਂ ਧਾਰਮਿਕ ਸਹਿਣਸ਼ੀਲਤਾ, ਸੱਭਿਆਚਾਰ ਸਮਾਵੇਸ਼ਨ ਤੇ ਤਕਨੀਕੀ ਮਹਾਰਤਾ ਦੇ ਪ੍ਰਤੀਕ ਤੌਰ ’ਤੇ ਸਥਾਪਿਤ ਕੀਤਾ ਹੈ। ਅਬੁ ਧਾਬੀ ਨੂੰ ਵਿਸ਼ਵ ’ਚ ‘ਹਾਰਮਨੀ ਦਾ ਮਹਾਂਕੁੰਡ’ ਮੰਨਿਆ ਜਾਣ ਲੱਗਿਆ ਹੈ, ਜਿੱਥੇ ਹਰੇਕ ਦਿਲ ਸਰਵਭੌਮਿਕ ਅਧਿਆਤਮਿਕਤਾ ਦਾ ਤਜ਼ਰਬਾ ਕਰ ਸਕਦਾ ਹੈ। ਸਵਾਮੀ ਬ੍ਰਹਾਵਿਹਾਰਿਦਾਸ ਨੇ ਕਿਹਾ, ‘ਇਹ ਸਿਰਫ ਇੱਕ ਸ਼ੋਅ ਸਥਾਪਿਤ ਕਰਨਾ ਨਹੀਂ ਸੀ, ਸਗੋਂ ਹਰ ਦਿਲ ਨੂੰ ਚਾਹੇ ਕਿਸੇ ਵੀ ਪਿੱਠਭੂਮੀ ਦਾ ਹੋਵੇ ਡੂੰਘੀ ਅਧਿਆਤਮਿਕ ਨਾਲ ਜੋੜਨਾ ਸੀ। ’

ਮਹਾਰਤਾ ਦਾ ਵਿਰਾਸਤ

ਫਰਵਰੀ 2024 ’ਚ ਆਪਣੇ ਉਦਘਾਟਨ ਤੋਂ ਬਾਅਦ, ਬਾਪਸ ਮੰਦਰ ਨੇ ਐੱਮਈਈਡੀ ਪ੍ਰੋਜੈਕਟ ਪੁਰਸਕਾਰ, ਐੱਮਈਪੀ ਪੁਰਸਕਾਰ ਤੇ ਵਰਲਡ ਆਰਟੀਟੈਕਟਰ ਫੇਰੀਟਵਲ ਸਮੇਤ ਕਈ ਸਮਾਨ ਅਰਜਿਤ ਕੀਤੇ ਹਨ। ਇਹ ਮੋਨਡੋ-ਡੀਆਰ ਪੁਰਸਕਾਰ ਆਧੁਨਿਕ ਯੁੱਗ ’ਚ ਅਧਿਆਤਮਿਕ ਕਲਾ ਤੇ ਤਕਨੀਕੀ ਕੌਸ਼ਲ ਦੀ ਸ਼ਕਤੀਸ਼ਾਲੀ ਪੁਸ਼ਟੀ ਹੈ ਜੋ ਪੂਰੀ ਦੁਨੀਆ ਨੂੰ ਬਦਲ ਸਕਦੀ ਹੈ।