Ferozepur News: ਨਸ਼ਿਆਂ ਖ਼ਿਲਾਫ਼ ਕਰਾਰੀ ਚੋਟ ਕਰਨ ਵਾਲਾ ਚਿੱਟਾ ਗੀਤ ਸਤਲੁਜ ਪ੍ਰੈੱਸ ਕਲੱਬ ਨੇ ਕੀਤਾ ਰਿਲੀਜ

speech on drugs in punjabi

ਪੰਜਾਬੀ ਗਾਇਕ ਛਿੰਦਾ ਸ਼ੌਂਕੀ ਨੇ ਗਾਇਆ ਗੀਤ, ਡੀਐਸਪੀ ਅਤਲ ਸੋਨੀ ਅਤੇ ਹੋਰ ਅਦਾਕਾਰ ਨੇ ਨਿਭਾਈ ਅਹਿਮ ਭੂਮਿਕਾ | Ferozepur News

ਫਿਰੋਜ਼ਪੁਰ (ਸੱਤਪਾਲ ਥਿੰਦ)। Speech on drugs in punjabi : ਪੰਜਾਬ ਵਿੱਚ ਨਸ਼ੇ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ ਅੱਜ ਇੱਕ ਨਸ਼ਿਆਂ ਖਿਲਾਫ ਨੌਜਵਾਨਾਂ ਨੂੰ ਪ੍ਰੇਰਤ ਕਰਨ ਲਈ ਗੀਤ ਸਤਲੁਜ ਪ੍ਰੈੱਸ ਕਲੱਬ ਵੱਲੋਂ ਕਲੱਬ ਪ੍ਰਧਾਨ ਗੁਰਨਾਮ ਸਿੰਘ ਸਿੱਧੂ ਗਾਮਾ ਨੇ ਰਿਲੀਜ਼ ਕੀਤਾ ਜੋ ਨਸ਼ਿਆਂ ਨੂੰ ਰੋਕਣ ਦੇ ਲਈ ਮੀਲ ਦਾ ਪੱਥਰ ਸਾਬਿਤ ਹੋਵੇਗਾ । ਇਸ ਗੀਤ ਨੂੰ ਪੰਜਾਬੀ ਲੋਕ ਗਾਇਕ ਸ਼ਿੰਦਾ ਸ਼ੌਂਕੀ ਵੱਲੋਂ ਗਾਇਆ ਗਿਆ ਹੈ ਅਤੇ ਇਸ ਗੀਤ ਦਾ ਸੰਗੀਤ ਮਸ਼ਹੂਰ ਸੰਗੀਤਕਾਰ ਸ਼ਾਹਰੁਖ ਥਿੰਦ ਵੱਲੋਂ ਦਿੱਤਾ ਗਿਆ ਹੈ ਅਤੇ ਆਪਣੀ ਕਲਮ ਨਾਲ ਕਲਮਬੰਦ ਕੀਤਾ ਹੈ ਗੀਤਕਾਰ ਬਿੰਦਰ ਸ਼ੋਂਕੀ ਵੱਲੋਂ। Ferozepur News

ਥਿੰਦ ਮੀਡੀਆ ਪਬਲੀਕੇਸ਼ਨ ਦੇ ਬੈਨਰ ਹੇਠ ਕੀਤਾ ਗਿਆ ਰਿਲੀਜ਼ | Ferozepur News

ਜੇਕਰ ਇਸ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਹ ਵੀਡੀਉ ਹਲਕਾ ਗੁਰੂ ਹਰਸਹਾਏ ਦੇ ਵੱਖ-ਵੱਖ ਪਿੰਡਾਂ ਵਿੱਚ ਫ਼ਿਲਮਾਇਆ ਗਿਆ ਹੈ ਜੋ ਥਿੰਦ ਮੀਡੀਆ ਪਬਲੀਕੇਸ਼ਨ ਵੱਲੋਂ ਪੇਸ਼ਕਸ਼ ਕੀਤਾ ਗਿਆ ਹੈ । ਇਸ ਗੀਤ ਵਿੱਚ ਮੁੱਖ ਤੌਰ ’ਤੇ ਗੁਰੂਹਰਸਹਾਏ ਦੇ ਡੀਐਸਪੀ ਅਤੁਲ ਸੋਨੀ ਇੱਕ ਵਿਸ਼ੇਸ਼ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ ਜੋ ਕਿ ਨਸ਼ੇ ਦੇ ਸੌਦਾਗਰਾਂ ਨੂੰ ਫੜ ਕੇ ਜੇਲਾਂ ਵਿੱਚ ਬੰਦ ਕਰਦੇ ਹਨ ਅਤੇ ਬਾਅਦ ’ਚ ਉਹਨਾਂ ਨੂੰ ਸੁਧਾਰ ਦਿੰਦੇ ਹਨ ਅਤੇ ਉਹ ਨੌਜਵਾਨ ਗੀਤ ਦੇ ਅਖੀਰ ਵਿੱਚ ਨਸ਼ਿਆ ਖਿਲਾਫ ਕੀਤੇ ਜਾ ਰਹੇ ਸੈਮੀਨਾਰ ਵਿੱਚ ਨਸ਼ਿਆਂ ਦਾ ਕਾਰੋਬਾਰ ਕਰਨਾ ’ਤੇ ਸੇਵਨ ਕਰਨ ਤੋਂ ਤੌਬਾ ਕਰ ਲੈਂਦੇ ਹਨ ਜੋ ਕਿ ਇੱਕ ਚੰਗੀ ਪ੍ਰੇਰਨਾ ਦਿੰਦਾ ਹੈ ।

Speech on drugs in Punjabi

ਇਸ ਤੋਂ ਇਲਾਵਾ ਇਸ ਗੀਤ ਵਿੱਚ ਮਾਵਾਂ ਦੀ ਕੁੱਖਾਂ ਬਚਾ ਲਓ ਤੇ ਰੁੱਖ ਬਚਾਉਣ ਦੀ ਮਹਿਮ ਵੀ ਝਲਕਦੀ ਪ੍ਰਤੀਤ ਹੁੰਦੀ ਹੈ । ਨੌਜਵਾਨ ਇਸ ਗੀਤ ਰਾਹੀ ਪ੍ਰੇਰਨਾ ਲੈ ਕੇ ਨਸ਼ਿਆਂ ਤੋਂ ਤੌਬਾ ਕਰਨਗੇ । ਅੱਜ ਇਸ ਗੀਤ ਦੀ ਘੁੰਡ ਚੁਕਾਈ ਮੌਕੇ ਸਤਲੁਜ ਪ੍ਰੈੱਸ ਕਲੱਬ ਫ਼ਿਰੋਜਪੁਰ ਨੇ ਜਿੱਥੇ ਗੀਤ ਰਿਲੀਜ਼ ਕੀਤਾ ਉਥੇ ਹੀ ਉਹਨਾਂ ਦੇ ਨਾਲ ਫਿਰੋਜ਼ਪੁਰ ਦੇ ਪਤਰਕਾਰਾਂ ਤੋਂ ਇਲਾਵਾ ਗਾਇਕ ਸ਼ਿੰਦਾ ਸ਼ੌਂਕੀ, ਸੰਗੀਤਕਾਰ ਸ਼ਾਹਰੁਖ ਥਿੰਦ, ਅਦਾਕਾਰ ਰਜਿੰਦਰ ਕੰਬੋਜ, ਸਾਜਨ ਕੰਬੋਜ, ਵਿਸ਼ੂ ਕੰਬੋਜ਼, ਗੁਰਪ੍ਰੀਤ ਜੋਸਨ, ਥਿੰਦ ਮੀਡੀਆ ਪਬਲੀਕੇਸ਼ਨ ਤੋਂ ਸਤਪਾਲ ਥਿੰਦ, ਹਰੀ ਚੰਦ ਰਿਟਾਇਰ ਇੰਸਪੈਕਟਰ, ਅਰਜਨ ਦਾਸ ਏ ਐੱਸ ਆਈ, ਗੁਰਮੀਤ ਸਿੰਘ, ਰਾਜਪ੍ਰੀਤ ਕੰਬੋਜ਼ ਤੋ ਇਲਾਵਾਂ ਕਈ ਹੋਰ ਪੱਤਰਕਾਰ ਹਾਜ਼ਰ ਸਨ।

Read Also : Sunam Police: ਸੁਨਾਮ ਪੁਲਿਸ ਵੱਲੋਂ ਮੋਬਾਇਲ ਫੋਨ ਖੋਹ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ