ਲਖਨਊ: ਉੱਤਰ ਪ੍ਰਦੇਸ਼ ਵਿੱਚ ਜਿਸ ਸ਼ੱਕੀ ਪਦਾਰਥ ਨੂੰ ਲੈ ਕੇ ਰਾਜ ਤੋਂ ਲੈ ਕੇ ਦੇਸ਼ ਵਿੱਚ ਰੌਲਾ ਪਿਆ, ਉਹ ਦਰਅਸਲ ਬੰਬ ਸੀ ਨਹੀਂ। ਇਸ ਪਦਾਰਥ ਨੂੰ ਖਤਰਨਾਕ ਪੀਈਟੀਐਨ ਦੱਸਿਆ ਗਿਆ ਸੀ। ਆਪ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਸ ‘ਤੇ ਸਦਨ ਨੂੰ ਸੰਬੋਧਨ ਕਰਕੇ ਸੁਰੱਖਿਆ ਪ੍ਰਬੰਧ ਪੁਖਤਾ ਕਰਨ ਦੀ ਗੱਲ ਕੀਤੀ ਸੀ। ਪਰ ਅੱਜ ਜਾਂਚ ਵਿੱਚ ਸਾਫ਼ ਹੋ ਗਿਆ ਹੈ ਕਿ ਉਹ ਪਾਊਡਰ ਪੀਈਟੀਐਨ ਨਹੀਂ ਸੀ।
ਭਾਵੇਂ, ਸਰਕਾਰ ਹੁਣ ਵੀ ਇਸ ਸ਼ੱਕੀ ਪਾਊਡਰ ਨੂੰ ਬੰਬ ਨਾ ਮੰਨਣ ਤੋਂ ਇਨਕਾਰ ਕਰ ਰਹ ਹੈ। ਸਰਕਾਰ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਤੋਂ ਬਾਅਦ ਸ਼ੱਕੀ ਪਾਊਡਰ ਵਿੱਚ ਪੀਈਟੀਐਨ ਬੰਬ ਮਿਲਣ ਦੀ ਪੁਸ਼ਟੀ ਹੋਈ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਆਗਰਾ ਫੌਰੰਸਿਕ ਲੈਬ ਦੀ ਐਕਸਪਲੋਸਿਵ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਵਿਧਾਇਕ ਦੀ ਸੀਟ ਦੇ ਹੇਠੋਂ ਮਿਲੇ ਪਾਊਡਰ ਵਿੱਚ ਬੰਬ ਨਹੀਂ ਹੈ। ਇਹ ਪਾਊਡਰ ਜਾਂਚ ਲੈਬ ਦੇ ਚਾਰ ਸੀਨੀਅਰ ਵਿਗਿਆਨੀਆਂ ਦੀ ਟੀਮ ਨੇ ਕੀਤੀ ਸੀ।
ਯੂਪੀ ਸਰਕਾਰ ਨੇ ਦਿੱਤੀ ਸਫ਼ਾਈ
ਹਾਲਾਂਕਿ ਯੂਪੀ ਸਰਕਾਰ ਨੇ ਸਫ਼ਾਈ ਦਿੰਦੇ ਹੋਏ ਕਿਹਾ ਹੈ ਕਿ ਯੂਪੀ ਵਿਧਾਨ ਸਭਾ ਵਿੱਚ ਮਿਲੇ ਪਾਊਡਰ ਨੂੰ ਜਾਂਚ ਲਈ ਆਗਰਾ ਦੀ ਫੌਰੰਸਿਕ ਲੈਬ ‘ਚ ਭੇਜਿਆ ਹੀ ਨਹੀਂ ਗਿਆ ਸੀ, ਕਿਉਂਕਿ ਉਨ੍ਹਾਂ ਦੇ ਕੋਲ ਇਹ ਟੈਸਟ ਕਰਨ ਦੀ ਸੁਵਿਧਾ ਹੀ ਨਹੀਂ ਹੈ। ਸਰਕਾਰ ਦਾ ਕਹਿਣਾ ਹੈ ਕਿ ਲਖਨਊ ਦੀ ਫੌਰੰਸਿਕ ਸਾਇੰਸ ਲੈਬ ਨੇ 14 ਜੁਲਾਈ ਨੂੰ ਕੀਤੀ ਗਈ ਸ਼ੁਰੂਆਤੀ ਜਾਂਚ ਤੋਂ ਬਾਅਦ ਸ਼ੱਕੀ ਪਾਊਡਰ ਵਿੱਚ ਪੀਈਟੀਐਨ ਬੰਬ ਮਿਲਣ ਦੀ ਪੁਸ਼ਟੀ ਕੀਤੀ ਸੀ। ਸ਼ੱਕੀ ਪਾਊਡਰ ਸੀ ਜਾਂ ਨਹੀਂ ਇਾ ਪਤਾ ਲਈ ਐਸਐਫ਼ਐਸਐਲ ਲਖਨਊ-ਇਨਫਰੇਰੇਡ ਸਪੈਕਟ੍ਰਮ ਅਤੇ ਗੈਸ ਕ੍ਰੋਮੋਟੋਗ੍ਰਾਫ਼ੀ ਮਾਸ ਸਪੈਕਟ੍ਰਮ ਵਿੱਚ ਜਾਂਚ ਚੱਲ ਰਹੀ ਹੈ। ਉਮੀਦ ਹੈ ਕਿ ਇਸ ਦੀ ਰਿਪੋਰਟ ਵੀਰਵਾਰ ਤੱਕ ਆ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।