ਸੁਸ਼ਮਾ ਨੇ ਲਾਏ ਮੀਰਾ ਨੂੰ ਰਗੜੇ

ਸਾਬਕਾ ਸਪੀਕਰ ਮੀਰਾ ਕੁਮਾਰ ‘ਤੇ ਲਾਇਆ ਪੱਖਪਾਤ ਦਾ ਦੋਸ਼਼

ਨਵੀਂ ਦਿੱਲੀ: ਨਰਿੰਦਰ ਮੋਦੀ ਸਰਕਾਰ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਾਸ਼ਟਰਪਤੀ ਚੋਣਾਂ ਵਿੱਚ ਵਿਰੋਧੀ ਧਿਰ ਦੀ ਉਮੀਦਵਾਰ ਮੀਰਾ ਕੁਮਾਰ ਨੂੰ ਰਗੜੇ ਲਾਏ ਹਨ। ਲੋਕ ਸਭਾ ਦੀ ਸਾਬਕਾ ਨੇਤਾ ਵਿਰੋਧੀ ਧਿਰ ਸੁਸ਼ਮਾ ਸਵਰਾਜ ਨੇ ਯੂਪੀਏ ਸਰਕਾਰ ਦੌਰਾਨ ਲੋਕ ਸਭਾ ਸਪੀਕਰ ਰਹੀ ਮੀਰਾ ਕੁਮਾਰ ‘ਤੇ ਇਸ਼ਾਰਿਆਂ ਵਿੱਚ ਪੱਖਪਾਤ ਦਾ ਦੋਸ਼ ਲਾਇਆ। ਉਨ੍ਹਾਂ ਨੇ ਇੱਕ ਪੁਰਾਣੀ ਨਿਊਜ਼ ਰਿਪੋਰਟ ਨੂੰ ਟਵੀਟ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਸਪੀਕਰ ਨੇ ਸੁਸ਼ਮਾ ਸਵਰਾਜ ਨੂੰ 6 ਮਿੰਟਾਂ ਦੇ ਭਾਸ਼ਣ ਵਿੱਚ 60 ਵਾਰ ਟੋਕਿਆ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਦਾ ਵੀਡੀਓ ਵੀ ਸ਼ੇਅਰ ਕਰਦੇ ਹੋਏ ਲਿਖਿਆ,’ਲੋਕ ਸਭਾ ਸਪੀਕਰ ਨੇ ਵਿਰੋਧੀ ਧਿਰ ਦੀ ਨੇਤਾ ਨਾਲ ਅਜਿਹਾ ਵਿਹਾਰ ਕੀਤਾ।’

ਗੱਲ ਅਪਰੈਲ 2013 ਦੀ ਹੈ

ਯੂਪੀਏ ਸਰਕਾਰ ਦੌਰਾਨ ਸਾਹਮਣੇ ਆਏ ਘਪਲਿਆਂ ਨੂੰ ਲੈ ਕੇ ਸੱਤਾਧਾਰੀ ਮਨਮੋਹਨ ਸਰਕਾਰ ‘ਤੇ ਹਮਲਾਵਰ ਸੀ। ਸੰਸਦ ਠੱਪ ਚੱਲ ਰਿਹਾ ਸੀ। ਬਜਟ ਨਾਲ ਸਬੰਧਿਤ ਚਾਰ ਬਿੱਲਾਂ ਨੂੰ ਪਾਸ ਕਰਾਉਣਾ ਜ਼ਰੂਰੀ ਸੀ। ਇਸ ਲਈ ਸਰਵਦਲੀ ਬੈਠਕ ਵਿੱਚ ਸੱਤਾਧਾਰੀ ਧਿਰ ਨੂੰ ਇਸ ਲਈ ਮਨਾਇਆ। 30 ਅਪਰੈਲ ਨੂੰ ਭਾਜਪਾ ਨੇ ਸੰਸਦ ‘ਚੋਂ ਵਾਕ ਆਊਟ ਦਾ ਫੈਸਲਾ ਕੀਤਾ ਸੀ।

ਬਾਹਰ ਜਾਣ ਤੋਂ ਪਹਿਲਾਂ ਸੁਸ਼ਮਾ ਸਵਰਾਜ ਨੇ ਸਰਕਾਰ ‘ਤੇ ਰੱਜ ਕੇ ਹਮਲਾ ਬੋਲਿਆ। ਉਨ੍ਹਾਂ ਕਿਹਾ, ‘ਸੱਤਾ ਧਿਰ ਦੇ ਲੋਕ ਕਹਿੰਦੇ ਹਨ ਕਿ ਵਿਰੋਧੀ ਗੈਰ ਜ਼ਿੰਮੇਵਾਰ ਹੈ। ਅਖ਼ਬਾਰ ਲਿਖਦੇ ਹਨ ਕਿ 15ਵੀਂ ਲੋਕ ਸਭਾ ਵਿੱਚ ਸੰਸਦ ਵਿੱਚ ਸਭ ਤੋਂ ਘੱਟ ਕੰਮਕਾਜ ਹੋਇਆ ਹੈ। ਸੰਸਦ ਦਾ ਕਾਮਕਾਜ ਇਸ ਲਈ ਨਹੀਂ ਠੱਪ ਰਿਹਾ ਕਿ ਵਿਰੋਧੀ ਗੈਰ ਜਿੰਮੇਵਾਰਾਨਾ ਹੈ, ਸਗੋਂ ਇਸ ਲਈ ਠੱਪ ਰਿਹਾ ਹੈ ਕਿ ਇਹ ਸਰਕਾਰ ਅਜ਼ਾਦੀ ਤੋਂ ਬਾਅਦ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਹੈ।

ਹਰ ਸੈਸ਼ਨ ਤੋਂ ਪਹਿਲਾਂ ਸਰਕਾਰ ਦਾ ਨਵਾਂ ਘਪਲਾ ਸਾਹਮਣੇ ਆਉਂਦਾ ਹੈ। ਹਰ ਘਪਲਾ ਦੂਜੇ ਦਾ ਰਿਕਾਰਡ ਤੋੜਦਾ ਹੈ।’ ਹੰਗਾਮੇ ਦਰਮਿਆਨ ਸੁਸ਼ਮਾ ਲਗਾਤਾਰ ਸਰਕਾਰ ‘ਤੇ ਸਵਾਲ ਉਠਾਉਂਦੇ ਹੋਏ ਵਿਰੋਧੀ ਨੂੰ ਸਹੀ ਠਹਿਰਾਉਂਦੀ ਰਹੀ। ਕਰੀਬ 3 ਮਿੰਟ ਤੱਕ ਲੋਕ ਸਭਾ ਸਪੀਕਰ ਉਨ੍ਹਾਂ ਦੀ ਗੱਲਾਂ ਨੂੰ ਧਿਆਨ ਨਾਲ ਸੁਣਦੀ ਹੈ। ਇਸ ਤੋਂ ਬਾਅਦ ਮੀਰਾ ਕੁਮਾਰ ਲਗਾਤਾਰ ਵਿਰੋਧੀ ਧਿਰ ਦੀ ਨੇਤਾ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ  ਅਤੇ ਓਕੇ..ਓਕੇ..ਆਲ ਰਾਈਟ.. ਕਹਿੰਦੇ ਹੋਏ ਰੋਕਦੀ ਹੈ, ਪਰ ਸੁਸ਼ਮਾ ਦਾ ਬੋਲਣਾ ਜਾਰੀ ਰਹਿੰਦਾ ਹੈ।