ਸੁਸ਼ੀਲ ਕੁਮਾਰ ਸ਼ਿੰਦੇ ਹੋ ਸਕਦੇ ਹਨ ਕਾਂਗਰਸ ਦੇ ਨਵੇਂ ਪ੍ਰਧਾਨ!

Sushil Kumar Shinde, New, Congress, President!

ਗਾਂਧੀ ਪਰਿਵਾਰ ਸੰਗ ਪਾਰਟੀ ਆਲਾਕਮਾਨ ਨੇ ਲਿਆ ਫੈਸਲਾ : ਰਿਪੋਰਟ

ਏਜੰਸੀ
ਨਵੀਂ ਦਿੱਲੀ, 30 ਜੂਨ

ਲੋਕ ਸਭਾ ਚੋਣਾਂ 2019 ‘ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ‘ਤੇ ਅੜੇ ਰਾਹੁਲ ਗਾਂਧੀ ਨੇ ਆਖਰਕਾਰ ਆਪਣਾ ਉੱਤਰਾ ਅਧਿਕਾਰੀ ਲੱਭ ਲਿਆ ਹੈ ਸੂਤਰਾਂ ਅਨੁਸਾਰ, ਸਾਬਕਾ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਕਾਂਗਰਸ ਦੇ ਪ੍ਰਧਾਨਗੀ ਅਹੁਦੇ ਦੀ ਕਮਾਨ ਸੌਂਪੀ ਜਾ ਸਕਦੀ ਹੈ ।
ਕਾਂਗਰਸ ਆਲਾਕਮਾਨ ਨੇ ਗਾਂਧੀ ਪਰਿਵਾਰ ਸੰਗ ਸਾਰੇ ਨਾਵਾਂ ‘ਤੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਕਾਂਗਰਸ ਦਾ ਅਗਲਾ ਪ੍ਰਧਾਨ ਬਣਾਉਣ ਦਾ ਮਨ ਬਣਾਇਆ ਹੈ ਹਾਲਾਂਕਿ ਕਾਂਗਰਸ ਦੇ ਨਵੇਂ ਪ੍ਰਧਾਨ ਦੇ ਨਾਂਅ ਦੇ ਐਲਾਨ ‘ਚ ਥੋੜ੍ਹੀ ਦੇਰੀ ਹੋ ਸਕਦੀ ਹੈ ਕਿਉਂਕਿ ਪਾਰਟੀ ‘ਚ ਹਾਲੇ ਅਸਤੀਫਿਆਂ ਦਾ ਦੌਰ ਜਾਰੀ ਹੈ ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਬਣਨ ਦੀ ਦੌੜ ‘ਚ ਮਲਿੱਕਾਅਰਜੁਨ ਖੜਗੇ, ਅਸ਼ੋਕ ਗਹਿਲੋਤ, ਗੁਲਾਮ ਨਬੀ ਅਜ਼ਾਦ, ਏਕੇ ਐਂਟੋਨੀ ਤੇ ਜਨਾਰਦਨ ਤ੍ਰਿਵੇਦੀ ਦਾ ਨਾਂਅ ਵੀ ਚਰਚਾ ‘ਚ ਸੀ ਜ਼ਿਕਰਯੋਗ ਹੈ ਕਾਂਗਰਸ ਪਾਰਟੀ ਨੂੰ 2019 ‘ਚ ਲੋਕ ਸਭਾ ਚੋਣਾਂ ‘ਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।