ਨਵੀਂ ਦਿੱਲੀ (ਏਜੰਸੀ)। ਲਗਾਤਾਰ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਭਾਰਤ ਦੇ ਸੁਸ਼ੀਲ ਕੁਮਾਰ ਨੇ ਦੱਖਣੀ ਅਫਰੀਕਾ ਦੇ ਜੋਹਾਨਸਬਰਗ ‘ਚ ਹੋਈ ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ ‘ਚ ਆਪਣੀ ਸਰਵਸ੍ਰੇਸ਼ਠਤਾ ਸਾਬਤ ਕਰਦਿਆਂ 74 ਕਿਲੋਗ੍ਰਾਮ ਫ੍ਰੀ ਸਟਾਈਲ ਵਰਗ ‘ਚ ਐਤਵਾਰ ਨੂੰ ਸੋਨ ਤਮਗਾ ਜਿੱਤ ਲਿਆ ਤਿੰਨ ਸਾਲ ਬਾਅਦ ਮੈਟ ‘ਤੇ ਉਤਰ ਕੇ ਹਾਲ ‘ਚ ਇੰਦੌਰ ‘ਚ ਕੌਮੀ ਚੈਂਪੀਅਨਸ਼ਿਪ ‘ਚ ਖਿਤਾਬ ਜਿੱਤਣ ਵਾਲੇ ਸੁਸ਼ੀਲ ਨੇ ਰਾਸ਼ਟਰਮੰਡਲ ਚੈਂਪੀਅਨਸ਼ਿਪ ‘ਚ ਆਪਣੇ ਸਾਰੇ ਚਾਰ ਮੁਕਾਬਲੇ ਜਿੱਤੇ ਅਤੇ ਸੋਨ ਤਮਗਾ ਆਪਣੇ ਨਾਂਅ ਕੀਤਾ। ਪਿਛਲੇ ਸਾਲ ਰਿਓ ਓਲੰਪਿਕ ‘ਚ ਨਹੀਂ ਉੱਤਰ ਸਕੇ ਪਰ 2020 ਦੇ ਟੋਕੀਓ ਓਲੰਪਿਕ ਨੂੰ ਆਪਣਾ ਟੀਚਾ ਮੰਨ ਕੇ ਚੱਲ ਰਹੇ ਸੁਸ਼ੀਲ ਨੇ ਪਹਿਲੇ ਰਾਊਂਡ ‘ਚ ਦੱਖਣੀ ਅਫਰੀਕਾ ਦੋ ਜੋਹਾਨਸ ਪ੍ਰੈਟਸ ਨੂੰ ਹਰਾਇਆ ਦੂਜੇ ਰਾਊਂਡ ‘ਚ ਸੁਸ਼ੀਲ ਨੂੰ ਹਾਲਾਂਕਿ ਹਮਵਤਨ ਪ੍ਰਵੀਨ ਰਾਣਾ ਤੋਂ ਸਖ਼ਤ ਚੁਣੌਤੀ ਮਿਲੀ ਪ੍ਰਵੀਨ ਰਾਣਾ ਨੇ ਇੰਦੌਰ ‘ਚ ਹੋਈ ਕੌਮੀ ਚੈਂਪੀਅਨਸ਼ਿਪ ਦੇ ਫਾਈਨਲ ‘ਚ ਸੁਸ਼ੀਲ ਨੂੰ ਵਾਕਓਵਰ ਦਿੱਤਾ ਸੀ। (Commonwealth)
ਸੁਸ਼ੀਲ ਨੇ ਆਪਣੇ ਛਤਰਪਾਲ ਸਟੇਡੀਅਮ ਦੇ ਸਾਥੀ ਪਹਿਲਵਾਨ ਪ੍ਰਵੀਨ ਰਾਣਾ ਨੂੰ 5-4 ਨਾਲ ਹਰਾਇਆ ਉਨ੍ਹਾਂ ਨੇ ਫਿਰ ਕੈਨੇਡਾ ਦੇ ਜਸਮੀਤ ਸਿੰਘ ਨੂੰ ਹਰਾਇਆ ਅਤੇ ਨਿਊਜ਼ੀਲੈਂਡ ਦੇ ਆਕਾਸ਼ ਖੁੱਲਰ ਨੂੰ ਵੀ ਹਰਾ ਦਿੱਤਾ ਅਤੇ ਸੋਨ ਤਮਗਾ ਜਿੱਤ ਲਿਆ ਪ੍ਰਵੀਨ ਰਾਣਾ ਨਾਲ ਰਜਤ ਤਮਗਾ ਲੱਗਿਆ ਇਸ ਤੋਂ ਪਹਿਲੰਾ ਓਲੰਪਿਕ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਸਮੇਤ ਨੌ ਭਾਰਤੀ ਮਹਿਲਾ ਪਹਿਲਵਾਨਾਂ ਨੇ ਇਸ ਚੈਂਪੀਅਨਸ਼ਿਪ ‘ਚ ਸੋਨ ਤਮਗੇ ਜਿੱਤੇ ਭਾਰਤੀ ਮਹਿਲਾ ਪਹਿਲਵਾਨਾਂ ਨੇ 9 ਸੋਨ ਤਮਗਿਆਂ ਤੋਂ ਇਲਾਵਾ ਸੱਤ ਰਜਤ ਅਤੇ ਚਾਰ ਕਾਂਸੀ ਤਮਗੇ ਵੀ ਜਿੱਤੇ ਮਹਿਲਾ ਟੀਮ ਨੇ ਸਾਰੇ 10 ਭਾਰ ਵਰਗਾਂ ‘ਚ ਸੋਨ ਹਾਸਲ ਕੀਤੇ ਭਾਰਤੀ ਗ੍ਰੀਕੋ ਰੋਮਨ ਪਹਿਲਵਾਨਾਂ ਨੇ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਸਾਰੇ 10 ਭਾਰ ਵਰਗਾਂ ‘ਚ 10 ਸੋਨ ਅਤੇ 10 ਰਜਤ ਤਮਗੇ ਜਿੱਤੇ ਸਨ। (Commonwealth)