ਮੇਲੀਆਂ ਨੂੰ ਯਾਦ ਰਹੇਗਾ ਵਿਰਾਸਤੀ ਪਿੰਡ ਜੈਪਾਲਗੜ੍ਹ ‘ਚ ਆਉਣਾ

Viratati Fair, Bathinda, Jaipalgarh, Books

ਮੇਲੇ ਦੇ ਆਖਰੀ ਦਿਨ ਪੁਸਤਕਾਂ ਨੇ ਲੁੱਟਿਆ ਮੇਲਾ

ਅਸ਼ੋਕ ਵਰਮਾ
ਬਠਿੰਡਾ,17 ਦਸੰਬਰ 

ਮਾਲਵਾ ਹੈਰੀਟੇਜ਼ ਅਤੇ ਸੱਭਿਆਚਕ ਫਾਊਂਡੇਸ਼ਨ ਵੱਲੋਂ ਕਰਵਾਏ ਜਾ ਰਹੇ ਬਠਿੰਡਾ ਵਿਰਾਸਤੀ ਮੇਲੇ ਦੇ ਆਖਰੀ ਦਿਨ ਵਿਰਾਸਤੀ ਪਿੰਡ ਜੈਪਾਲਗੜ੍ਹ ‘ਚ ਭੀੜ ਭੜੱਕਾ ਰਿਹਾ ਐਤਵਾਰ ਦਾ ਦਿਨ ਹੋਣ ਕਰਕੇ ਅੱਜ ਸ਼ਹਿਰੀ ਲੋਕਾਂ  ਨੇ ਪੇਂਡੂ ਵਿਰਾਸਤ ਨੂੰ ਨੇੜਿਓਂ ਤੱਕਿਆ

ਵਿਰਾਸਤੀ ਪਿੰਡ ‘ਚ ਲੱਗਿਆ ਪੁਸਤਕ ਮੇਲਾ ਅੱਜ ਆਮ ਲੋਕਾਂ ਨੂੰ ਖਿੱਚਣ ਵਿਚ ਸਫਲ ਰਿਹਾ ਵੱਡੀ ਗਿਣਤੀ ਲੋਕਾਂ ਨੇ ਅੱਜ ਪੁਸਤਕਾਂ  ਵਾਲੇ ਹਾਲ ‘ਚ ਪੁਸਤਕਾਂ ਖਰੀਦੀਆਂ ਜਿਸ ਨਾਲ ਪਬਲਿਸ਼ਰਾਂ ਨੂੰ ਧਰਵਾਸ ਬੱਝਿਆ ਅੰਤਮ ਦਿਨ ਹੋਣ ਕਰਕੇ ਕੁਝ ਪਬਲਿਸ਼ਰਾਂ ਨੇ ਪੁਸਤਕ ਪ੍ਰੇਮੀਆਂ ਨੂੰ ਰਿਆਇਤ ਵੀ ਦਿੱਤੀ ਤਾਂ ਜੋ ਕਿਤਾਬਾਂ ਨੂੰ ਵਾਪਿਸ ਲਿਜਾਣ ਦੇ ਝੰਜਟ ਤੋਂ ਬਚਿਆ ਜਾ ਸਕੇ ਵਿਰਾਸਤੀ ਪਿੰਡ ‘ਚ ਜਿੱਥੇ ਕਾਫੀ ਕੁੱਝ ਸਿੱਖਣ ਵਾਲਾ ਸੀ ਉਥੇ ਕਾਫੀ ਗੱਲਾਂ  ਲੋਕਾਂ  ਨੂੰ ਰੜਕੀਆਂ  ਵੀ  ਦੂਰ ਦੁਰਾਡੇ ਦੇ ਸ਼ਹਿਰਾਂ  ਤੋਂ ਵੱਡੀ ਗਿਣਤੀ ਲੋਕ ਅੱਜ ਜੈਪਾਲਗੜ੍ਹ ‘ਚ ਪੁੱਜੇ ਹੋਏ ਸਨ

Viratati Fair, Bathinda, Jaipalgarh, Books

ਇੱਕ ਪਰਵਾਸੀ ਮਹਿਲਾ ਅਮਨਦੀਪ ਕੌਰ ਗਿੱਲ ਜੋ ਕਿ ਆਪਣੇ ਬੱਚਿਆਂ  ਨੂੰ ਵਿਰਾਸਤੀ ਪਿੰਡ ਦਿਖਾ ਰਹੀ ਸੀ, ਦਾ ਕਹਿਣਾ ਸੀ ਕਿ ਪੰਜਾਬੀ ਕਲਚਰ ਦੀ ਨੁਮਾਇਸ਼ ਨੂੰ ਬੱਚਿਆਂ  ਨੇ ਪਸੰਦ ਕੀਤਾ ਹੈ ਪ੍ਰੰਤੂ ਉਡਦੀ ਧੂੜ ਨੇ ਪ੍ਰੇਸ਼ਾਨੀ ਵਧਾਈ ਹੈ

ਮਾਨਸਾ ਤੋਂ ਆਏ ਰਮਨਦੀਪ ਸਿੰਘ ਰੰਧਾਵਾ ਅਤੇ ਜੈਦੀਪ ਸਿੰਘ ਬਰਾੜ ਨੇ ਦੱਸਿਆ ਕਿ ਉਹ ਪਹਿਲੀ ਦਫਾ ਵਿਰਾਸਤੀ ਮੇਲਾ ਦੇਖਿਆ ਹੈ ਪੰਜਾਬ ਦੀ ਵਿਰਾਸਤ ਨਾਲ ਜੁੜੇ ਪਹਿਰਾਵੇ ਤਾਂ ਦਿਖਾਈ ਦਿੱਤੇ ਪਰ ਖਾਣ ਪੀਣ ਦੀ ਨੁਮਾਇਸ਼ ਪਿੰਡ ‘ਚ ਕਿਧਰੇ ਨਹੀਂ ਦਿਸੀ। ਉਂਜ  ਜੈਪਾਲਗੜ੍ਹ ‘ਚ ਜੈਲਦਾਰਾਂ  ਦਾ ਵਿਹੜਾ ਖਿੱਚ ਦਾ ਕੇਂਦਰ ਰਿਹਾ। ਮੇਲੇ ਦਾ ਅਖਰੀ ਦਿਨ ਹੋਣ ਕਰਕੇ ਮੇਲਾ ਕਮੇਟੀ ਦੇ ਚੇਅਰਮੈਨ ਚਮਕੌਰ ਸਿੰਘ ਮਾਨ ਅਤੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਨੇ ਆਏ ਦਰਸ਼ਕਾਂ ਨੂੰ ਜੀ ਆਇਆਂ ਆਖਿਆ ਤੇ ਪੰਜ ਲੱਖ ਦੀ ਗਰਾਂਟ ਪ੍ਰਤੀ ਵਿੱਤ ਮੰਤਰੀ ਦਾ ਧੰਨਵਾਦ ਕੀਤਾ।

ਖਜ਼ਾਨਾ ਮੰਤਰੀ ਨੇ ਖੋਲ੍ਹਿਆ ਖਜਾਨਾ

ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਰਾਸਤੀ ਮੇਲੇ ਲਈ ਖਜਾਨੇ ਦਾ ਮੂੰਹ ਖੋਲ੍ਹਿਆ ਅਤੇ ਪੰਜ ਲੱਖ ਦੀ ਗਰਾਂਟ ਦਾ ਐਲਾਨ ਕੀਤਾ ਹੈ। ਨਾਲ ਹੀ ਉਨ੍ਹਾਂ ਆਖਿਆ ਕਿ ਅਗਲੇ ਵਰ੍ਹੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਤੇ ਹੋਰ ਵੀ ਜਿਆਦਾ ਲੋਕਾਂ ਤੱਕ ਲਿਜਾਣ ਵਾਸਤੇ ਖੁੱਲ੍ਹੇ ਗੱਫੇ ਦਿੱਤੇ ਜਾਣਗੇ। ਖਜਾਨਾ ਮੰਤਰੀ ਲੰਘੀ ਦੇਰ ਸ਼ਾਮ ਮੇਲੇ ‘ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਗੀਤੀ ਸੰਗੀਤ ਦਾ ਆਨੰਦ ਮਾਣਿਆ। ਆਪਣੇ ਸ਼ਾਇਰਾਨਾ ਅੰਦਾਜ ‘ਚ ਮਨਪ੍ਰੀਤ ਬਾਦਲ ਨੇ ਆਖਿਆ ਕਿ ਅਗਲੇ ਸਾਲ ਆਉਣ ਵਾਲੇ 15ਵੇਂ ਵਿਰਾਸਤੀ ਮੇਲੇ ਨੂੰ ਟਾਪ ਗੇਅਰ ਵਿੱਚ ਪਾ ਕੇ ਇਤਿਹਾਸਕ ਮੇਲੇ ਵਜੋਂ ਮਨਾਇਆ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।