ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Suryakumar Ya...

    Suryakumar Yadav: ਭਾਰਤੀ ਟੀ20 ਟੀਮ ਦੇ ਕਪਤਾਨ ਸੂਰਿਆ ਅਚਾਨਕ ਹੋਏ ਇੰਗਲੈਂਡ ਲਈ ਰਵਾਨਾ, ਜਾਣੋ ਮਾਮਲਾ

    Suryakumar Yadav
    Suryakumar Yadav: ਭਾਰਤੀ ਟੀ20 ਟੀਮ ਦੇ ਕਪਤਾਨ ਸੂਰਿਆ ਅਚਾਨਕ ਹੋਏ ਇੰਗਲੈਂਡ ਲਈ ਰਵਾਨ, ਜਾਣੋ ਮਾਮਲਾ

    ਮਾਹਿਰਾਂ ਤੋਂ ਲੈਣਗੇ ਸਲਾਹ

    ਸਪੋਰਟਸ ਡੈਸਕ। Suryakumar Yadav: ਭਾਰਤੀ ਟੀ-20 ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਇੰਗਲੈਂਡ ਰਵਾਨਾ ਹੋ ਗਏ ਹਨ ਜਿੱਥੇ ਉਹ ਸਪੋਰਟਸ ਹਰਨੀਆ ਦੇ ਇਲਾਜ ਲਈ ਮਾਹਿਰਾਂ ਦੀ ਸਲਾਹ ਲੈਣਗੇ। ਦੱਸਿਆ ਜਾ ਰਿਹਾ ਹੈ ਕਿ ਲੋੜ ਪੈਣ ’ਤੇ ਉਨ੍ਹਾਂ ਦੀ ਸਰਜਰੀ ਵੀ ਹੋ ਸਕਦੀ ਹੈ। ਸੂਰਿਆਕੁਮਾਰ ਯਾਦਵ ਨੇ ਆਈਪੀਐਲ 2025 ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਮੁੰਬਈ ਇੰਡੀਅਨਜ਼ ਲਈ 700 ਤੋਂ ਜ਼ਿਆਦਾ ਦੌੜਾਂ ਬਣਾਈਆਂ। ਇਸ ਟੂਰਨਾਮੈਂਟ ਦੇ ਅੰਤ ਤੋਂ ਬਾਅਦ, ਉਨ੍ਹਾਂ ਨੇ ਮੁੰਬਈ ਪ੍ਰੀਮੀਅਰ ਲੀਗ ਟੀ-20 ਟੂਰਨਾਮੈਂਟ ’ਚ ਵੀ ਹਿੱਸਾ ਲਿਆ। Suryakumar Yadav

    ਇਹ ਖਬਰ ਵੀ ਪੜ੍ਹੋ : Monsoon: ਦੇਸ਼ ਭਰ ’ਚ ਮੌਨਸੂਨ ਦਾ ਪ੍ਰਭਾਵ: ਮੀਂਹ ਅਤੇ ਬੱਦਲਾਂ ਨੇ ਦਿਵਾਈ ਗਰਮੀ ਤੋਂ ਰਾਹਤ ਤੇ ਕਿਸਾਨਾਂ ਖੁਸ਼

    ਇਹ ਅਜੇ ਸਪੱਸ਼ਟ ਨਹੀਂ ਹੈ ਕਿ ਸੂਰਿਆਕੁਮਾਰ ਨੂੰ ਮੁੰਬਈ ਟੀ-20 ਲੀਗ ਦੌਰਾਨ ਦਰਦ ਹੋਇਆ ਸੀ ਜਾਂ ਨਹੀਂ। ਹਾਸਲ ਹੋਏ ਵੇਰਵਿਆਂ ਮੁਤਾਬਕ ਇੱਕ ਸਰੋਤ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘ਸੂਰਿਆਕੁਮਾਰ ਪੇਟ ਦੇ ਹੇਠਲੇ ਹਿੱਸੇ ਦੇ ਸੱਜੇ ਪਾਸੇ ਸਪੋਰਟਸ ਹਰਨੀਆ ਤੋਂ ਪੀੜਤ ਹਨ। ਉਹ ਸਲਾਹ-ਮਸ਼ਵਰੇ ਲਈ ਇੰਗਲੈਂਡ ਗਿਆ ਹੈ। ਜੇਕਰ ਲੋੜ ਪਈ ਤਾਂ ਉਹ ਸਰਜਰੀ ਕਰਵਾਉਣਗੇ।’ ਆਪਣੇ ਕਰੀਅਰ ’ਚ ਦਰਦ ਨਾਲ ਕਈ ਮੈਚ ਖੇਡਣ ਵਾਲੇ ਸੂਰਿਆਕੁਮਾਰ ਆਈਪੀਐਲ ਤੇ ਮੁੰਬਈ ਟੀ-20 ਲੀਗ ਦੀਆਂ ਆਪਣੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨਾ ਚਾਹੁੰਦੇ ਸਨ। Suryakumar Yadav

    ਅਗਸਤ-ਸਤੰਬਰ ਤੋਂ ਪਹਿਲਾਂ ਨਹੀਂ ਹੈ ਕੋਈ ਟੀ20 ਮੈਚ | Suryakumar Yadav

    ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਤੋਂ ਮਿਲੀ ਜਾਣਕਾਰੀ ਮੁਤਾਬਕ, ਅਗਸਤ-ਸਤੰਬਰ ਤੋਂ ਪਹਿਲਾਂ ਕੋਈ ਟੀ-20 ਮੈਚ ਨਹੀਂ ਹੈ, ਇਸ ਲਈ ਸੂਰਿਆਕੁਮਾਰ ਨੇ ਸੋਚਿਆ ਕਿ ਇਹ ਉਹ ਸਮਾਂ ਹੈ ਜਦੋਂ ਉਹ ਆਪਣੀ ਸੱਟ ਦਾ ਇਲਾਜ ਕਰਵਾ ਸਕਦੇ ਹਨ, ਤੇ ਉਸਨੂੰ ਬੈਂਗਲੁਰੂ ਦੇ ਸੈਂਟਰ ਆਫ਼ ਐਕਸੀਲੈਂਸ ’ਚ ਇਸ ਤੋਂ ਠੀਕ ਹੋਣ ਲਈ ਕਾਫ਼ੀ ਸਮਾਂ ਵੀ ਮਿਲੇਗਾ।