ਸੱਚਖੰਡ ਵਾਸੀ ਭੈਣ ਸੁਰਿੰਦਰ ਕੌਰ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਗੂੰਜਿਆ ਆਸਮਾਨ
(ਰਜਨੀਸ਼ ਰਵੀ ) ਜਲਾਲਾਬਾਦ। ਮਾਨਵਤਾ ਅਤੇ ਮੈਡੀਕਲ ਖੋਜਾਂ ਲਈ ਮਹਾਨ ਕਾਰਜ ਕਰਦੇ ਹੋਏ ਜਲਾਲਾਬਾਦ ਵਿਖੇ ਦੇਹਾਂਤ ਉਪਰੰਤ ਡੇਰਾ ਸੱਚਾ ਸੌਦਾ ਦੀ ਸ਼ਰਧਾਲੂ ਦਾ ਸਰੀਰਦਾਨ (Body Donation) ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ਇੱਥੇ ਵਰਣਨਯੋਗ ਹੈ ਕਿ ਮਨਵਤਾ ਦੀ ਸੇਵਾ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ, ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਜਿੱਥੇ ਜਿਉਂਦੇ ਜੀਅ ਖੂਨਦਾਨ ਗੁਰਦਾ ਦਾਨ ਵਰਗੇ ਮਹਾਨ ਕਾਰਜ ਕਰ ਰਹੇ ਹਨ ਉਥੇ ਦੇਹਾਂਤ ਉਪਰੰਤ ਅੱਖਾਂ ਦਾਨ ਤੇ ਸਰੀਰਦਾਨ ਵਿੱਚ ਵੀ ਮੋਹਰੀ ਹਨ। ਇਸੇ ਤਰ੍ਹਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਅੱਜ ਇੱਕ ਡੇਰਾ ਸ਼ਰਧਾਲੂ ਭੈਣ ਸੁਰਿਦਰ ਕੌਰ ਇੰਸਾਂ ਪਤਨੀ ਬਲਵਿੰਦਰ ਸਿੰਘ ਇੰਸਾਂ ਦੇ ਦੇਹਾਂਤ ਉਪਰੰਤ ਮੈਡੀਕਲ ਖੋਜਾਂ ਲਈ ਸਰੀਰਦਾਨ ਕੀਤਾ ਗਿਆ। Body Donation
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ 25 ਮੈਂਬਰ ਸੁਭਾਸ਼ ਸੁਖੀਜਾ ਅਤੇ ਬਲਾਕ ਜਲਾਲਾਬਾਦ ਦੇ ਜ਼ਿੰਮੇਵਾਰ ਬਿੱਟੂ ਸਿਡਾਨਾ ਨੇ ਦੱਸਿਆ ਕਿ ਬਲਾਕ ਜਲਾਲਾਬਾਦ ਦੀ ਡੇਰਾ ਸ਼ਰਧਾਲੂ ਅਤੇ ਸ਼ਾਹ ਸਤਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਦੇ ਮੈਂਬਰ ਸੁਰਿੰਦਰ ਕੌਰ ਇੰਸਾਂ ਜੋ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ ’ਚ ਜਾ ਬਿਰਾਜੇ ਸਨ ਉਨ੍ਹਾਂ ਦੀ ਅੰਤਿਮ ਇੱਛਾ ਮੁਤਾਬਕ ਉਨ੍ਹਾਂ ਦੇ ਪਰਿਵਾਰ ਵੱਲੋਂ ਮੈਡੀਕਲ ਖੋਜਾਂ ਲਈ ਡਾ. ਰਾਜੀਵ ਕੁਮਾਰ ਵਿਵੇਕ ਕਾਲਜ ਆਫ਼ ਆਯੁਰਵੈਦਿਕ ਸਾਇੰਸ ਬਿਜਨੌਰ ਉਤਰ ਪ੍ਰਦੇਸ਼ ਨੂੰ ਉਨ੍ਹਾਂ ਦਾ ਸਰੀਰਦਾਨ ਕੀਤਾ ਗਿਆ।
ਇਸ ਤੋਂ ਪਹਿਲਾਂ ਫੁੱਲਾਂ ਨਾਲ ਸ਼ਿੰਗਾਰੀ ਗੱਡੀ ਰਾਹੀ ਰਾਵਾਨਾ ਹੋਈ ਅੰਤਿਮ ਯਾਤਰਾ ਮੌਕੇ ਵੱਡੀ ਗਿਣਤੀ ਵਿੱਚ ਡੇਰਾ ਸ਼ਰਧਾਲੂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਸਾਕ ਸਬੰਧੀ, ਰਿਸ਼ਤੇਦਾਰ ਅਤੇ ਇਲਾਕਾ ਨਿਵਾਸੀ ਮੌਜ਼ੂਦ ਸਨ। ਜਿਵੇਂ ਹੀ ਅੰਤਿਮ ਯਾਤਰਾ ਦੀ ਗੱਡੀ ਉਨ੍ਹਾਂ ਦੇ ਗ੍ਰਹਿ ਸਥਾਨ ਤੋਂ ਮੈਡੀਕਲ ਕਾਲਜ ਵੱਲ ਰਵਾਨਾ ਹੋਈ ਇਸ ਮੌਕੇ ਅੰਤਮ ਵਿਦਾਇਗੀ ਦੇਣ ਲਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵੱਲੋਂ ਸੱਚਖੰਡ ਵਾਸੀ ਭੈਣ ਸੁਰਿੰਦਰ ਕੌਰ ਇੰਸਾਂ ਅਮਰ ਰਹੇ ਦੇ ਨਾਅਰੇ ਲਾਉਂਦਿਆਂ ਫੁੱਲਾਂ ਦੀ ਵਰਖਾ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ੁਭਾਸ਼ ਸੁਖੀਜਾ ਅਸ਼ਵਨੀ ਸਿਡਾਨਾ ਮਾਸਟਰ ਪ੍ਰੀਤਮ ਸਿੰਘ ਮਨੀਸ਼ ਇੰਸਾਂ, ਰਾਧਾ ਕ੍ਰਿਸ਼ਨ, ਵਿੱਕੀ ਇੰਸਾਂ, ਰਾਜ ਕੁਮਾਰ ਸਚਦੇਵਾ, ਸ਼ੇਖਰ ਬੱਬਰ, ਸੁਖਚੈਨ ਹਾਂਡਾ, ਡਾ. ਗੁਰਜੀਤ ਇੰਸਾਂ, ਸੰਦੀਪ ਘੂਰੀ, ਬਿੰਦਰਪਾਲ, ਰਾਜੀਵ ਪੁਰੀ, ਵਿਜੇ ਤਾਰੇਵਾਲਾ ਚੰਦਰ ਸਾਮਾ, ਲਖਵੀਰ ਇੰਸਾਂ, ਰਾਕੇਸ਼ ਇੰਸਾਂ, ਅਮਨ ਇੰਸਾਂ, ਜਸਵਿੰਦਰ ਇੰਸਾਂ, ਜਰਨੈਲ ਸਿੰਘ, ਬਨਵਾਰੀ ਲਾਲ, ਡਾ. ਕੁਲਵੰਤ ਸਿੰਘ, ਸੁਰਿਦਰ ਘੁਬਾਇਆ, ਰਕੇਸ਼ ਇੰਸਾਂ ਅਤੇ ਵੱਡੀ ਗਿਣਤੀ ’ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮੌਜ਼ੂਦ ਸਨ
ਧੀਆਂ ਵੱਲੋਂ ਮਾਂ ਦੀ ਅਰਥੀ ਨੂੰ ਦਿੱਤਾ ਮੋਢਾ
ਸਰੀਰਦਾਨ ਲਈ ਸ਼ੁਰੂ ਹੋਈ ਅੰਤਿਮ ਯਾਤਰਾ ਮੌਕੇ ਸੱਚਖੰਡ ਵਾਸੀ ਭੈਣ ਸੁਰਿੰਦਰ ਕੌਰ ਇੰਸਾਂ ਦੀ ਅਰਥੀ ਨੂੰ ਮੋਢਾ ਉਨ੍ਹਾਂ ਦੀਆਂ ਦੋਵਾਂ ਧੀਆਂ ਸੁਸ਼ਮਾ ਰਾਣੀ ਅਤੇ ਵੀਨਾ ਰਾਣੀ ਨੇ ਆਪਣੇ ਭਰਾ ਲਵਪ੍ਰੀਤ ਨਾਲ ਮਿਲ ਕੇ ਦਿੱਤਾ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸਿੱਖਿਆ ਮੁਤਾਬਕ ਲੜਕੀਆਂ (ਅਰੌਤਾਂ) ਨੂੰ ਬਰਾਬਰ ਦਰਜਾ ਦਿੱਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ