Champions Trophy: ਸਪੋਰਟਸ ਡੈਸਕ। ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਸੁਰੇਸ਼ ਰੈਨਾ ਦਾ ਮੰਨਣਾ ਹੈ ਕਿ ਚੈਂਪੀਅਨਜ਼ ਟਰਾਫੀ ’ਚ ਮੱਧਕ੍ਰਮ ਦੇ ਬੱਲੇਬਾਜ਼ ਸੂਰਿਆਕੁਮਾਰ ਯਾਦਵ ਦੀ ਘਾਟ ਮਹਿਸੂਸ ਹੋਵੇਗੀ ਕਿਉਂਕਿ ਉਹ ਦੁਬਈ ਦੇ ਹਾਲਾਤਾਂ ’ਚ ਐਕਸ-ਫੈਕਟਰ ਸਾਬਤ ਹੁੰਦੇ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੂੰ ਇਸ ਟੂਰਨਾਮੈਂਟ ਦੇ ਸਾਰੇ ਮੈਚ ਦੁਬਈ ’ਚ ਹੀ ਖੇਡਣੇ ਹਨ। ਭਾਰਤ ਨੇ ਸ਼ਨਿੱਚਰਵਾਰ ਨੂੰ ਆਈਸੀਸੀ ਟੂਰਨਾਮੈਂਟ ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਹੈ। Champions Trophy
ਇਹ ਖਬਰ ਵੀ ਪੜ੍ਹੋ : Mahakumbh 2025: ਮਹਾਂਕੁੰਭ ਮੇਲਾ ਖੇਤਰ ’ਚ ਲੱਗੀ ਭਿਆਨਕ ਅੱਗ, ਲਗਾਤਾਰ ਫਟ ਰਹੇ ਸਿਲੰਡਰ, ਫਾਇਰ ਬ੍ਰਿਗੇਡ ਨੇ ਇਲਾਕਾ ਕੀ…
ਜਿਸ ’ਚ 2 ਵੱਡੇ ਨਾਂਅ ਸੂਰਿਆਕੁਮਾਰ ਯਾਦਵ ਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਸ਼ਾਮਲ ਨਹੀਂ ਸਨ। ਸੂਰਿਆਕੁਮਾਰ ਤੇ ਸਿਰਾਜ ਉਨ੍ਹਾਂ ਖਿਡਾਰੀਆਂ ’ਚੋਂ ਹਨ ਜੋ 2023 ਦੀ ਇੱਕ ਰੋਜ਼ਾ ਵਿਸ਼ਵ ਕੱਪ ਟੀਮ ਦਾ ਹਿੱਸਾ ਸਨ ਪਰ ਚੈਂਪੀਅਨਜ਼ ਟਰਾਫੀ ਲਈ ਨਹੀਂ ਚੁਣੇ ਗਏ ਸਨ। ਇਨ੍ਹਾਂ 2 ਖਿਡਾਰੀਆਂ ਤੋਂ ਇਲਾਵਾ, ਪ੍ਰਸਿਧ ਕ੍ਰਿਸ਼ਨਾ, ਸ਼ਾਰਦੁਲ ਠਾਕੁਰ ਤੇ ਈਸ਼ਾਨ ਕਿਸ਼ਨ ਵੀ ਸੂਚੀ ’ਚ ਜਗ੍ਹਾ ਨਹੀਂ ਬਣਾ ਸਕੇ। ਇਸ ਦੇ ਨਾਲ ਹੀ, ਰਵੀਚੰਦਰਨ ਅਸ਼ਵਿਨ ਪਹਿਲਾਂ ਹੀ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈ ਚੁੱਕੇ ਹਨ।
ਰੈਨਾ ਨੇ ਦੱਸਿਆ, ਸੂਰਿਆਕੁਮਾਰ ਵਿਸ਼ਵ ਕੱਪ ਟੀਮ ਦਾ ਇੱਕ ਮਹੱਤਵਪੂਰਨ ਹਿੱਸਾ ਸੀ। ਉਹ 360 ਡਿਗਰੀ ਵਾਲਾ ਖਿਡਾਰੀ ਹੈ ਜੋ ਮੈਚ ਦੇ ਕਿਸੇ ਵੀ ਪੜਾਅ ’ਤੇ ਪ੍ਰਤੀ ਓਵਰ 9 ਦੌੜਾਂ ਬਣਾ ਸਕਦਾ ਹੈ। ਉਹ ਵਿਰੋਧੀ ਟੀਮ ’ਤੇ ਹਾਵੀ ਹੋ ਸਕਦਾ ਹੈ ਤੇ ਵੱਖਰੇ ਅੰਦਾਜ਼ ’ਚ ਬੱਲੇਬਾਜ਼ੀ ਕਰ ਸਕਦਾ ਹੈ। ਜੇਕਰ ਸੂਰਿਆਕੁਮਾਰ ਟੀਮ ’ਚ ਹੁੰਦੇ, ਤਾਂ ਉਹ ਐਕਸ ਫੈਕਟਰ ਸਾਬਤ ਹੁੰਦੇ। ਸਾਨੂੰ ਉਨ੍ਹਾਂ ਕਮੀ ਮਹਿਸੂਸ ਹੋਵੇਗੀ। ਹੁਣ ਜ਼ਿੰਮੇਵਾਰੀ ਉਨ੍ਹਾਂ ਤਿੰਨ ਚੋਟੀ ਦੇ ਬੱਲੇਬਾਜ਼ਾਂ ’ਤੇ ਹੋਵੇਗੀ ਜੋ ਫਾਰਮ ’ਚ ਨਹੀਂ ਹਨ। ਸੂਰਿਆਕੁਮਾਰ ਇੱਕ ਅਜਿਹਾ ਬੱਲੇਬਾਜ਼ ਹੈ ਜੋ ਕਿਸੇ ਵੀ ਸਥਿਤੀ ’ਤੇ ਬੱਲੇਬਾਜ਼ੀ ਕਰ ਸਕਦਾ ਹੈ। Champions Trophy
ਰੈਨਾ ਨੇ ਸਿਰਾਜ ਨੂੰ ਟੀਮ ’ਚ ਸ਼ਾਮਲ ਕਰਨ ਦੀ ਵਕਾਲਤ ਕੀਤੀ | Champions Trophy
ਰੈਨਾ ਨੇ ਇਹ ਵੀ ਕਿਹਾ ਕਿ ਜਸਪ੍ਰੀਤ ਬੁਮਰਾਹ ਦੀ ਫਿਟਨੈਸ ’ਤੇ ਸ਼ੱਕ ਹੈ ਤੇ ਮੁਹੰਮਦ ਸ਼ਮੀ ਸੱਟ ਤੋਂ ਵਾਪਸੀ ਕਰ ਰਹੇ ਹਨ, ਅਜਿਹੀ ਸਥਿਤੀ ’ਚ ਮੁਹੰਮਦ ਸਿਰਾਜ ਇੱਕ ਬਿਹਤਰ ਵਿਕਲਪ ਹੋ ਸਕਦਾ ਸੀ। ਰੈਨਾ ਦਾ ਮੰਨਣਾ ਹੈ ਕਿ ਹੈਦਰਾਬਾਦ ਦਾ ਇਹ ਤੇਜ਼ ਗੇਂਦਬਾਜ਼ ਅਜੇ ਵੀ ਟੀਮ ’ਚ ਜਗ੍ਹਾ ਬਣਾ ਸਕਦਾ ਹੈ। ਉਨ੍ਹਾਂ ਕਿਹਾ, ਸਿਰਾਜ ਅਸਟਰੇਲੀਆ ’ਚ ਵੱਖਰੇ ਰੂਪ ’ਚ ਦਿਖਾਈ ਦੇ ਰਿਹਾ ਸੀ।
ਪਰ ਤੁਸੀਂ 12 ਫਰਵਰੀ ਤੱਕ ਟੀਮ ’ਚ ਬਦਲਾਅ ਕਰ ਸਕਦੇ ਹੋ। ਮੈਨੂੰ ਲੱਗਦਾ ਹੈ ਕਿ ਜੇਕਰ ਬੁਮਰਾਹ ਪੂਰੀ ਤਰ੍ਹਾਂ ਫਿੱਟ ਨਹੀਂ ਹੁੰਦੇ ਤਾਂ ਸਿਰਾਜ ਟੀਮ ’ਚ ਵਾਪਸ ਆ ਸਕਦੇ ਹਨ। ਹਰਸ਼ਿਤ ਰਾਣਾ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਉਸ ਕੋਲ ਚੰਗੀ ਰਫ਼ਤਾਰ, ਵਧੀਆ ਬੰਪਰ, ਵੈਰੀਏਸ਼ਨ ਤੇ ਯਾਰਕਰ ਹੈ। ਉਹ ਤੇ ਅਰਸ਼ਦੀਪ ਸਿੰਘ ਦੋਵੇਂ ਡੈਥ ਓਵਰਾਂ ’ਚ ਗੇਂਦਬਾਜ਼ੀ ਕਰ ਸਕਦੇ ਹਨ, ਪਰ ਮੈਨੂੂੰ ਅਜੇ ਵੀ ਲੱਗਦਾ ਹੈ ਕਿ ਜੇਕਰ ਬੁਮਰਾਹ ਨਹੀਂ ਹੈ ਤਾਂ ਸਿਰਾਜ ਇੱਕ ਬਿਹਤਰ ਵਿਕਲਪ ਹੈ।
ਸ਼ੁਭਮਨ ਗਿੱਲ ਨੂੰ ਉਪ-ਕਪਤਾਨ ਬਣਾਉਣ ’ਤੇ ਕੀ ਬੋਲੇ ਜਸਪ੍ਰੀਤ ਬੁਮਰਾਹ?
ਬੁਮਰਾਹ ਇਸ ਮਹੀਨੇ ਦੇ ਸ਼ੁਰੂ ’ਚ ਸਿਡਨੀ ’ਚ ਅਸਟਰੇਲੀਆ ਖਿਲਾਫ਼ ਟੈਸਟ ਮੈਚ ਦੌਰਾਨ ਹੋਈ ਪਿੱਠ ਦੀ ਸੱਟ ਤੋਂ ਠੀਕ ਹੋ ਰਹੇ ਹਨ। ਇਸ ਦੇ ਨਾਲ ਹੀ, ਅੱਡੀ ਦੀ ਸੱਟ ਤੋਂ ਠੀਕ ਹੋਣ ਤੋਂ ਬਾਅਦ, ਸ਼ਮੀ 2023 ਵਿਸ਼ਵ ਕੱਪ ਤੋਂ ਬਾਅਦ ਪਹਿਲੀ ਵਾਰ ਵਨਡੇ ਟੀਮ ’ਚ ਵਾਪਸੀ ਕਰ ਰਹੇ ਹਨ। ਰੋਹਿਤ ਭਾਰਤੀ ਟੀਮ ਦੀ ਅਗਵਾਈ ਕਰਨਗੇ, ਜਦੋਂ ਕਿ ਨੌਜਵਾਨ ਪ੍ਰਤਿਭਾਸ਼ਾਲੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। ਰੈਨਾ ਨੇ ਇਸ ਫੈਸਲੇ ਨੂੰ ਇੱਕ ਦੂਰਦਰਸ਼ੀ ਕਦਮ ਕਿਹਾ। ਉਨ੍ਹਾਂ ਕਿਹਾ, ਗਿੱਲ ਨੂੰ ਸਹੀ ਸਮੇਂ ’ਤੇ ਉਪ-ਕਪਤਾਨ ਮਿਲਿਆ ਹੈ। ਉਹ ਭਾਰਤੀ ਕ੍ਰਿਕੇਟ ਦਾ ਅਗਲਾ ਸੁਪਰਸਟਾਰ ਹੈ ਤੇ ਉਨ੍ਹਾਂ ਇੱਕ ਰੋਜ਼ਾ ਮੈਚਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਪਤਾਨ ਰੋਹਿਤ ਸ਼ਰਮਾ ਜਾਣਦੇ ਹਨ ਕਿ ਇੱਕ ਨੌਜਵਾਨ ਖਿਡਾਰੀ ਨੂੰ ਕਿਵੇਂ ਤਿਆਰ ਕਰਨਾ ਹੈ ਤੇ ਗਿੱਲ ਟੀਮ ਲਈ ਕੀ ਖਾਸ ਕਰ ਸਕਦੇ ਹਨ।
ਸੁਰੇਸ਼ ਰੈਨਾ ਦਾ ਦਾਅਵਾ, ਭਾਰਤ ਜਿੱਤ ਸਕਦਾ ਹੈ ਖਿਤਾਬ
ਭਾਰਤ ਨੇ 2 ਵਾਰ ਚੈਂਪੀਅਨਜ਼ ਟਰਾਫੀ ਜਿੱਤੀ ਹੈ। 2002 ’ਚ ਪਹਿਲੀ ਵਾਰ, ਉਹ ਸ਼੍ਰੀਲੰਕਾ ਨਾਲ ਸੰਯੁਕਤ ਜੇਤੂ ਬਣਿਆ, ਜਦੋਂ ਕਿ 2013 ’ਚ ਦੂਜੀ ਵਾਰ ਉਨ੍ਹਾਂ ਇਹ ਵੱਕਾਰੀ ਟਰਾਫੀ ਜਿੱਤੀ। ਰੈਨਾ ਦਾ ਮੰਨਣਾ ਹੈ ਕਿ ਰੋਹਿਤ ਸ਼ਰਮਾ ਦੀ ਟੀਮ ’ਚ ਚੈਂਪੀਅਨ ਬਣਨ ਦੀ ਸਮਰੱਥਾ ਹੈ। ਉਨ੍ਹਾਂ ਕਿਹਾ, ਰੋਹਿਤ ਦੀ ਟੀਮ ’ਚ ਸਮਰੱਥਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਟੀਮ ਦਾ ਸਹੀ ਸੁਮੇਲ ਤਿਆਰ ਕੀਤਾ ਜਾਵੇ। ਦੁਬਈ ਦੀ ਪਿੱਚ ਥੋੜ੍ਹੀ ਹੌਲੀ ਹੋਵੇਗੀ ਪਰ ਸਾਡੀ ਟੀਮ ਕਿਸੇ ਵੀ ਸਥਿਤੀ ’ਚ ਜਿੱਤਣ ਦੇ ਸਮਰੱਥ ਹੈ।