ਵਿਧਾਇਕ ਦੇ ਕਾਤਲ ਨੂੰ ਸੁਪਰੀਮ ਕੋਰਟ ਨੇ 15 ਦਿਨਾਂ ਦੀ ਪੈਰੋਲ ’ਤੇ ਰਿਹਾਅ ਕਰਨ ਦਾ ਦਿੱਤਾ ਆਦੇਸ਼

Supreme Court Sachkahoon

ਧੀ ਦੇ ਵਿਆਹ ’ਚ ਸ਼ਾਮਲ ਹੋਣ ਲਈ ਦਿੱਤੀ ਪੈਰੋਲ (Supreme Court)

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸੁਪਰੀਮ ਕੋਰਟ (Supreme Court) ਨੇ ਬਿਹਾਰ ਦੇ ਤੱਤਕਾਲੀਨ ਭਾਜਪਾ ਦੇ ਵਿਧਾਇਕ ਰਾਜ ਕਿਸ਼ੋਰ ਕੇਸਰੀ ਦੇ ਕਤਲ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਇੱਕ ਮਹਿਲਾ ਕੈਦੀ ਨੂੰ ਬੇਟੀ ਦੀ ਸ਼ਾਦੀ ’ਚ ਸ਼ਾਮਲ ਹੋਣ ਲਈ ਬੁੱਧਵਾਰ ਨੂੰ ਉਸ ਨੂੰ 15 ਦਿਨਾਂ ਦੀ ਪੈਰੋਲ ’ਤੇ ਰਿਹਾਅ ਕਰਨ ਦਾ ਆਦੇਸ਼ ਦਿੱਤਾ।

ਚੀਫ ਜਸਟਿਸ ਐਨ. ਵੀ. ਰਮਨਾ ਦੀ ਅਗਵਾਈ ਵਾਲੀ ਬੈਂਚ ਨੇ ਪਟੀਸ਼ਨਰ ਰੂਪਮ ਪਾਠਕ ਦੀ 15 ਦਿਨਾਂ ਦੀ ਪੈਰੋਲ ਦੀ ਪਟੀਸ਼ਨ ਸਵੀਕਾਰ ਕਰਦਿਆਂ ਉਸ ਨੂੰ ਮਿਆਦ ਪੂਰੀ ਹੋਣ ਤੋਂ ਬਾਅਦ ਆਤਮਸਮਰਪਣ ਕਰਨ ਦਾ ਆਦੇਸ਼ ਦਿੱਤਾ। ਪਾਠਕ ਬਿਹਾਰ ਦੇ ਪੂਰਣੀਮਾ ਦੇ ਤੱਤਾਕਾਲੀਨ ਭਾਜਪਾ ਵਿਧਾਇਕ ਕੇਸਰੀ ਦੀ 2011 ’ਚ ਹੋਏ ਕਤਲ ਦੇ ਜੁਰਮ ’ਚ ਉਮਰ ਕੈਦੀ ਦੀ ਸਜ਼ਾ ਕੱਟ ਰਹੀ ਹੈ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦਾ ਪੱਖ ਰੱਖ ਰਹੇ ਵਧੀਕ ਸਾਲੀਸੀਟਰ ਜਨਰਲ ਐਸ. ਵੀ. ਰਾਜੂ ਨੇ ਸੁਣਵਾਈ ਦੌਰਾਨ ਪੀਟਸ਼ਨ ਦਾ ਵਿਰੋਧ ਨਹੀਂ ਕੀਤਾ।

ਕੀ ਹੈ ਮਾਮਲਾ

ਰਾਜੂ ਨੇ ਕਿਹਾ ਕਿ ਪੀਟਸ਼ਨਰ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਧਾਰ ’ਤੇ ਅਸੀਂ ਰਾਜੂ ਨੇ ਦੱਸਿਆ ਕਿ ਪਟੀਸ਼ਨਰ ਵੱਲੋਂ ਦਿੱਤੀ ਸੂਚਨਾ ਦੇ ਆਧਾਰ ‘ਤੇ ਅਸੀਂ ਤਸਦੀਕ ਕਰਵਾ ਲਿਆ ਹੈ ਕਿ ਉਸ ਦੀ ਲੜਕੀ ਦਾ ਵਿਆਹ ਹੋਣਾ ਹੈ। ਇਸ ਮਾਮਲੇ ਵਿੱਚ ਪੈਰੋਲ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਸੀ.ਬੀ.ਆਈ, ਜੋ ਆਮ ਤੌਰ ‘ਤੇ ਅਜਿਹੀਆਂ ਪਟੀਸ਼ਨਾਂ ਦਾ ਵਿਰੋਧ ਕਰਦੀ ਹੈ, ਨੇ ਜਦੋਂ ਇਸ ਮਾਮਲੇ ‘ਚ ਵੱਖਰਾ ਸਟੈਂਡ ਲਿਆ ਤਾਂ ਚੀਫ਼ ਜਸਟਿਸ ਰਮਨਾ ਨੇ ਕਿਹਾ, ”ਓਹ! ਮਿਸਟਰ ਰਾਜੂ, ਤੁਸੀਂ (ਸੀਬੀਆਈ) ਪਹਿਲੀ ਵਾਰ ਵਿਚਾਰ ਕੀਤਾ ਹੈ। ਇੱਕ ਨਿੱਜੀ ਸਕੂਲ ਦੀ ਅਧਿਆਪਕ ਰਹੀ ਪਾਠਕਾ ਨੇ ਬੇਟੀ ਦੇ ਕਥਿਤ ਜਿਣਸੀ ਸੋਸ਼ਣ ਕਰਨ ਦੇ ਮਾਮਲੇ ’ਚ 4 ਜਨਵਰੀ, 2011 ਨੂੰ ਵਿਧਾਇਕ ਕੇਸਰੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ