ਸੁਪਰੀਮ ਕੋਰਟ ਕਰ ਸਕਦਾ ਹੈ ਚੋਣ ਨਤੀਜਿਆਂ ‘ਤੇ ਫੈਸਲਾ : ਟਰੰਪ

Corona

ਟਰੰਪ ਨੇ ਲਾਇਆ ਡੈਮੋਕ੍ਰੇਟਿਕ ਪਾਰਟੀ ‘ਤੇ ਚੋਣਾਂ ‘ਚ ਧੋਖਾਧੜੀ ਕਰਨ ਦਾ ਦੋਸ਼

ਵਾਸ਼ਿੰਗਟਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੈਮੋਕ੍ਰੇਟਿਕ ਪਾਰਟੀ ‘ਤੇ ਚੋਣਾਂ ‘ਚ ਧੋਖਾਧੜੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਚੋਣ ਨਤੀਜਿਆਂ ਸਬੰਧੀ ਅੰਤਿਮ ਫੈਸਲਾ ਸੁਪਰੀਮ ਕੋਰਟ ਸਕਦਾ ਹੈ। ਟਰੰੰਪ ਨੇ ਸ਼ੁੱਕਰਵਾਰ ਨੂੰ ਵਾਈਟ ਹਾਊਸ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਸਾਡਾ ਮੰਨਣਾ ਹੈ ਕਿ ਅਸੀਂ ਆਸਾਨੀ ਦੇ ਨਾਲ ਚੋਣ ਜਿੱਤ ਜਾਵਾਂਗੇ।

India, Pakistan, Trump

ਸਾਡਾ ਮੰਨਣਾ ਹੈ ਕਿ ਚੋਣ ਨਤੀਜਿਆਂ ਸਬੰਧੀ ਬਹੁਤ ਸਾਰੀਆਂ ਪਟੀਸ਼ਨਾਂ ਦਾਖਲ ਕੀਤੀਆਂ ਜਾਣਗੀਆਂ ਕਿਉਂਕਿ ਸਾਡੇ ਕੋਲ ਚੋਣਾਂ ‘ਚ ਧੋਖਾਧੜੀ ਦੇ ਲੋੜੀਂਦੇ ਸਬੂਤ ਹਨ। ਸ਼ਾਇਦ ਇਸ ਦਾ ਫੈਸਲਾ ਦੇਸ਼ ਦੀ ਸੁਪਰੀਮ ਕੋਰਟ ਕਰ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਨੇ ਇੱਕ ਵਾਰ ਫਿਰ ਚੋਣਾਂ ‘ਚ ਆਪਣੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ , ਜੇਕਰ ਗੈਰ ਕਾਨੂੰਨੀ ਵੋਟਾਂ ਦੀ ਗਿਣਤੀ ਕੀਤੀ ਜਾਂਦੀ ਹੈ ਤਾਂ ਮੈਂ ਆਸਾਨੀ ਨਾਲ ਜਿੱਤ ਜਾਵਾਂਗਾ।

ਡੈਮੋਕ੍ਰੇਟਿਕ ਪਾਰਟੀ ਗੈਰ ਕਾਨੂੰਨੀ ਵੋਟਾਂ ਰਾਹੀਂ ਸਾਡੇ ਪੱਖ ‘ਚ ਆਏ ਚੋਣ ਨਤੀਜਿਆਂ ਨੂੰ ਆਪਣੇ ਪੱਖ ‘ਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਫੈਸਲਾਕੁਨ ਤੌਰ ‘ਤੇ ਅਹਿਮ ਮੰਨੇ ਜਾਣ ਵਾਲੇ ਕਈ ਸੂਬਿਆਂ ਨੂੰ ਜਿੱਤ ਚੁੱਕਿਆ ਹਾਂ। ਅਸੀਂ ਇਤਿਹਾਸਕ ਜਿੱਤ ਦਰਜ ਕੀਤੀ ਹੈ। ਰਿਪਬਲਿਕਨ ਉਮੀਦਵਾਰ ‘ਤੇ ਟਰੰਪ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਚੋਣ ਪ੍ਰਚਾਰ ਨਿਗਰਾਨਾਂ ਨੂੰ ਨਤੀਜਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਰੋਕਿਆ ਜਾ ਰਿਹਾ ਹੈ। ਫਾਕਸ ਨਿਉਜ਼ ਦੀ ਰਿਪੋਰਟ ਅਨੁਸਾਰ ਬਾਇਡੇਨ ਸਖ਼ਤ ਮੁਕਾਬਲੇ ਤੋਂ ਬਾਅਦ ਮਿਸ਼ੀਗਨ ਤੇ ਵਿਸਕਾਨਸਿਨ ਪ੍ਰਾਂਤਾਂ ‘ਚ ਜਿੱਤ ਹਾਸਲ ਕਰਨ ਤੋਂ ਬਾਅਦ 264 ਇਲੈਕਟੋਰਲ ਵੋਟ ਹਾਸਲ ਕਰ ਚੁੱਕੇ ਹਨ। ਅਮਰੀਕਾ ਦਾ ਅਗਲਾ ਰਾਸ਼ਟਰਪਤੀ ਬਣਨ ਲਈ ਉਨ੍ਹਾਂ ਨੂੰ 270 ਦੇ ਜਾਦੂਈ ਅੰਕੜੇ ਤੱਕ ਪਹੁੰਚਣ ਲਈ ਹੁਣ ਸਿਰਫ਼ ਛੇ ਇਲੈਕਟੋਰਲ ਵੋਟਾਂ ਦੀ ਹੀ ਲੋੜ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.