ਸੁਫ਼ਨਿਆਂ ਦਾ ਕਾਲਜ

King

ਸੁਫ਼ਨਿਆਂ ਦਾ ਕਾਲਜ

ਰਾਜਾ ਰਾਮ ਮੋਹਨ ਰਾਏ ਦਾ ਮੰਨਣਾ ਸੀ ਕਿ ਜੇਕਰ ਭਾਰਤੀ ਸਮਾਜ ਤੋਂ ਕੁਪ੍ਰਥਾਵਾਂ ਤੇ ਅੰਧ-ਵਿਸ਼ਵਾਸ ਮਿਟਾਉਣਾ ਹੈ ਤੇ ਦੁਨੀਆ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਹੈ ਤਾਂ ਭਾਰਤੀਆਂ ਨੂੰ ਅੰਗਰੇਜ਼ੀ, ਸਾਇੰਸ ਤੇ ਤਕਨਾਲੋਜੀ ਦੀ ਸਿੱਖਿਆ ਵੀ ਹਾਸਲ ਕਰਨੀ ਪਵੇਗੀ। ਉਨ੍ਹਾਂ ਦਾ ਸੁਫ਼ਨਾ ਸੀ ਕਿ ਕੋਲਕਾਤਾ ’ਚ ਇੱਕ ਅਜਿਹਾ ਕਾਲਜ ਖੋਲ੍ਹਿਆ ਜਾਵੇ।

ਜਿਸ ’ਚ ਦੇਸ਼ ਦੀ ਨਵੀਂ ਪੀੜ੍ਹੀ ਆਧੁਨਿਕ ਗਿਆਨ ਪ੍ਰਾਪਤ ਕਰੇ। ਇਸ ਲਈ ਇੱਕ ਬੈਠਕ ਬੁਲਾਈ ਗਈ । ਬੈਠਕ ’ਚ ਰਾਜਾ ਰਾਮ ਮੋਹਨ ਰਾਏ ਦੇ ਕਾਫ਼ੀ ਸਾਰੇ ਸਮੱਰਥਕ ਤੇ ਕੁਝ ਵਿਰੋਧੀ ਵੀ ਹਾਜ਼ਰ ਸਨ। ਕਾਲਜ ਖੋਲ੍ਹਣ ਲਈ ਪੈਸਾ ਇਕੱਠਾ ਕਰਨ ਤੇ ਪ੍ਰਬੰਧਕ ਕਮੇਟੀ ਬਣਾਉਣ ’ਤੇ ਚਰਚਾ ਸ਼ੁਰੂ ਹੋਈ।

ਰਾਜਾ ਰਾਮ ਮੋਹਨ ਰਾਏ ਨੂੰ ਪ੍ਰਬੰਧ ਕਮੇਟੀ ਦਾ ਪ੍ਰਧਾਨ ਬਣਾਉਣ ਦੇ ਮਾਮਲੇ ’ਤੇ ਵਿਰੋਧੀ ਅੜ ਗਏ । ਰਾਜਾ ਰਾਮ ਮੋਹਨ ਰਾਏ ਨੇ ਇਸ ਤੋਂ ਹਟਣ ਦਾ ਫ਼ੈਸਲਾ ਕੀਤਾ। ਇੱਕ ਦਿਨ ਉਨ੍ਹਾਂ ਦੇ ਇੱਕ ਦੋਸਤ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗੇ, ‘‘ਇਹ ਮਹੱਤਵਪੂਰਨ ਨਹੀਂ ਕਿ ਮੈਂ ਪ੍ਰਬੰਧ ਕਮੇਟੀ ’ਚ ਹਾਂ ਜਾਂ ਨਹੀਂ ਮਹੱਤਵਪੂਰਨ ਇਹ ਹੈ ਕਿ ਅਜਿਹਾ ਕਾਲਜ ਖੁੱਲ੍ਹ ਰਿਹਾ ਹੈ ਜਿਸ ’ਚ ਸਿੱਖਿਆ ਪ੍ਰਾਪਤ ਕਰਕੇ, ਨਵੇਂ ਵਿਚਾਰਾਂ ਨਾਲ ਨੌਜਵਾਨ ਦੇਸ਼ ਦੀ ਸੇਵਾ ਕਰਨਗੇ ਮੇਰੇ ਲਈ ਮੇਰੇ ਤੋਂ ਵਧ ਕੇ ਦੇਸ਼ ਦੀ ਤਰੱਕੀ ਹੈ’’।

ਰਾਜਾ ਰਾਮ ਮੋਹਨ ਰਾਏ ਦਾ ਸੁਫ਼ਨਾ ਪੂਰਾ ਹੋਇਆ ਤੇ ਕਾਲਜ ਖੁੱਲ੍ਹਿਆ ਜੋ ਬਾਅਦ ’ਚ ਪ੍ਰੈਸੀਡੈਂਸੀ ਕਾਲਜ ਆਫ਼ ਕਲਕੱਤਾ ਦੇ ਨਾਂਅ ਨਾਲ ਪ੍ਰਸਿੱਧ ਹੋਇਆ ਅੱਗੇ ਚੱਲ ਕੇ ਨੇਤਾ ਜੀ ਸੁਭਾਸ਼ ਚੰਦਰ ਬੋਸ ਵੀ ਕੁਝ ਸਮੇਂ ਲਈ ਇਸ ਦੇ ਪਿ੍ਰੰਸੀਪਲ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here