ਭਾਜਪਾ ‘ਚ ਹਰ ਵਰਕਰ ਨੂੰ ਪੂਰਾ ਮਾਨ ਸਨਮਾਨ ਮਿਲਦਾ : ਪ੍ਰੇਮ ਗੁਗਨਾਨੀ
ਸੁਨਾਮ ਊਧਮ ਸਿੰਘ ਵਾਲਾ,(ਕਰਮ ਥਿੰਦ)। ਭਾਜਪਾ ਦੇ ਨੈਸ਼ਨਲ ਕੌਂਸਲ ਮੈਂਬਰ ਪ੍ਰੇਮ ਗੁਗਨਾਨੀ ਦੀ ਰਿਹਾਇਸ ਵਿਖੇ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਅਰਵਿੰਦ ਖੰਨਾ ਅਤੇ ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਪਹੁੰਚੇ। ਪ੍ਰੇਮ ਗੁਗਨਾਨੀ ਦੀ ਰਿਹਾਇਸ ਵਿਖੇ ਪਹੁੰਚਣ ਤੇ ਉਹਨਾਂ ਦੇ ਪੂਰੇ ਪਰਿਵਾਰ ਵੱਲੋਂ ਨਿੱਘਾ ਸਵਾਗਤ ਕੀਤਾ। ਇਸ ਮੌਕੇ ਅਰਵਿੰਦ ਖੰਨਾ ਅਤੇ ਦਾਮਨ ਥਿੰਦ ਬਾਜਵਾ ਨੇ ਦੱਸਿਆਂ ਕਿ ਪ੍ਰੇਮ ਗੁਗਨਾਨੀ ਬਹੁਤ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਹਨ। ਭਾਜਪਾ ਲਈ ਬਹੁਤ ਵਧੀਆ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪ੍ਰੇਮ ਗੁਗਨਾਨੀ ਦੇ ਘਰ ਆ ਕੇ ਬਹੁਤ ਖ਼ੁਸ਼ੀ ਹੋਈ ਹੈ। ਉਨ੍ਹਾਂ ਨੂੰ ਮਿਲ ਕੇ ਸਾਨੂੰ ਬਹੁਤ ਜ਼ਿਆਦਾ ਖ਼ੁਸ਼ੀ ਹੁੰਦੀ ਹੈ। ਅੱਜ ਉਹਨਾਂ ਦੇ ਪਰਿਵਾਰ ਨੂੰ ਵੀ ਮਿਲਣ ਦਾ ਮੌਕਾ ਮਿਲਿਆ। (Sunam Udham Singh Wala)
ਇਸ ਮੌਕੇ ਦਾਮਨ ਬਾਜਵਾ ਨੇ ਕਿਹਾ ਕਿ ਪਲੇਟਫਾਰਮ ਤੋਂ ਪਲੇਟਫਾਰਮ ਫੁੱਟ ਓਵਰਬ੍ਰਿਜ ਪਾਸ ਹੋ ਚੁੱਕਿਆ ਜਿਸ ਦਾ ਉਦਘਾਟਨ ਜਲਦੀ ਕੇਂਦਰੀ ਮੰਤਰੀ ਅਤੇ ਰੇਲਵੇ ਦੇ ਡੀ.ਆਰ.ਐਮ ਕਰਨਗੇ। ਉਹਨਾਂ ਨੇ ਕਿਹਾ ਕਿ ਓਹਨਾ ਵੱਲੋਂ ਰੇਲਵੇ ਸਟੇਸ਼ਨ ਸੁਨਾਮ ਊਧਮ ਸਿੰਘ ਵਾਲਾ ਵਿਖੇ ਟਰੇਨਾਂ ਦੇ ਰੋਕਣ ਲਈ ਪੱਤਰ ਦਿੱਤਾ ਗਿਆ ਹੈ ਜਿਸ ਨਾਲ ਇੱਕ ਟ੍ਰੇਨ ਤਾਂ ਇੱਥੇ ਰੁਕਣ ਲੱਗ ਗਈ ਹੈ ਅਤੇ ਜਲਦ ਹੀ ਬਾਕੀ ਟ੍ਰੇਨਾਂ ਦਾ ਰੁਕਣ ਦਾ ਇੰਤਜ਼ਾਮ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਰੇਲਵੇ ਫਾਈਨੈਸ਼ੀਅਲ ਔਡਿਟ ਕਰ ਰਹੀ ਹੈ।
ਫੁੱਟ ਓਵਰਬ੍ਰਿਜ ਪਾਸ ਹੋ ਚੁੱਕਿਆ, ਜਿਸ ਦਾ ਉਦਘਾਟਨ ਕੇਂਦਰੀ ਮੰਤਰੀ ਅਤੇ ਰੇਲਵੇ ਦੇ ਡੀ.ਆਰ.ਐਮ ਕਰਨਗੇ : ਬਾਜਵਾ
ਭਾਜਪਾ ਵਰਕਰਾਂ ਵੱਲੋਂ ਪੂਰੀ ਟੀਮ ਬਣਾ ਕੇ ਕੰਮ ਕੀਤਾ ਜਾ ਰਿਹਾ ਹੈ ਪਹਿਲਾ ਵੀ ਰੇਲਵੇ ਦੀ ਕੰਧ ਨੂੰ ਪਿੱਛੇ ਕਰਨ ਲਈ ਉਨ੍ਹਾਂ ਦੇ ਪਾਰਟੀ ਵਰਕਰਾਂ ਅਤੇ ਲੀਡਰਾਂ ਵੱਲੋਂ ਇਹ ਕੰਮ ਕੀਤਾ ਗਿਆ ਜਿਸ ਨੂੰ ਲੈ ਕੇ ਰੇਲਵੇ ਵੱਲੋਂ ਜਗਾ ਲੀਜ ਤੇ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਅਤੇ ਰੇਲਵੇ ਮੰਤਰੀ ਸ੍ਰੀ ਅਸ਼ਵਨੀ ਵੈਸ਼ਨਵ ਜੀ ਦਾ ਦਿਲੋਂ ਧੰਨਵਾਦ ਕਰਦੇ ਹਨ। ਇਸ ਮੌਕੇ ਪ੍ਰੇਮ ਗੁਗਨਾਨੀ ਨੇ ਕਿਹਾ ਕਿ ਉਹ ਪਾਰਟੀ ਦੇ ਵਿੱਚ 65 ਸਾਲਾਂ ਤੋਂ ਕੰਮ ਕਰ ਰਹੇ ਹਨ ਭਾਜਪਾ ਚ ਹਰ ਵਰਕਰ ਨੂੰ ਮਾਨ ਸਨਮਾਨ ਪੂਰਾ ਮਿਲਦਾ ਹੈ ਅਤੇ ਹਰ ਵਰਕਰ ਨਾਲ ਤਾਲਮੇਲ ਰੱਖਿਆ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਲੋਕ ਜੁੜ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ’ਚ ਪੈਰਾ ਮਿਲਟਰੀ ਫੋਰਸ ਕੀਤੀ ਤਾਇਨਾਤ, ਜਾਣੋ ਮਾਮਲਾ
ਇਸ ਮੌਕੇ ਭਾਜਪਾ ਜਿਲਾ ਸੰਗਰੂਰ 2 ਦੇ ਪ੍ਰਧਾਨ ਰਿਸ਼ੀਪਾਲ ਖੈਰਾਂ ਨੇ ਕਿਹਾ ਕਿ ਭਾਜਪਾ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਲੋਕ ਨਰਿੰਦਰ ਮੋਦੀ ਜੀ ਅਤੇ ਭਾਜਪਾ ਦੀ ਨੀਤੀਆਂ ਦੇ ਚਲਦੇ ਭਾਜਪਾ ਨਾਲ ਵੱਡੀ ਪੱਧਰ ਤੇ ਜੁੜ ਰਹੇ ਹਨ ਅਤੇ ਆਉਣ ਵਾਲੇ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਦੇਸ਼ ਦੀ ਜਨਤਾ ਲਈ ਫਿਰ ਤੋਂ ਕੰਮ ਕਰੇਗੀ,ਇਸ ਮੌਕੇ ਪ੍ਰੇਮ ਗੁਗਨਾਨੀ ਦੀ ਅਗਵਾਈ ਵਿੱਚ ਰਜਤ ਅਰੋੜਾ, ਸੋਰਵ ਅਰੋੜਾ ਨੂੰ ਭਾਜਪਾ ਵਿੱਚ ਸ਼ਾਮਲ ਕੀਤਾ ਗਿਆ । ਇਸ ਮੌਕੇ ਚੰਦ ਸਿੰਘ ਚੱਠਾ, ਸਰਦਾਰ ਅੰਮ੍ਰਿਤ ਰਾਜ ਦੀਪ ਸਿੰਘ ਚੱਠਾ, ਸੀਮਾ ਰਾਣੀ ਜਿਲਾ ਪ੍ਰਧਾਨ ਮਹਲਾ ਮੋਰਚਾ ਭਾਜਪਾ , ਜਤਿਨ ਗੁਗਨਾਨੀ, ਡਾਕਟਰ ਰਾਜਕੁਮਾਰ, ਯੋਗੇਸ਼ ਸੇਠੀ, ਸੌਰਵ ਗੁਗਨਾਨੀ, ਰੁਲਦੂ ਰਾਮ, ਹਰਪ੍ਰੀਤ ਸਿੰਘ ਆਦਿ ਮੌਜੂਦ ਸੀ। Sunam Udham Singh Wala