Shaheed Udham Singh: ਲਾਇਆ ਵਾਟਰਪਰੂਫ ਟੈਂਟ, ਖਰਾਬ ਮੌਸਮ ਦੌਰਾਨ ਨਹੀਂ ਆਵੇਗੀ ਦਿੱਕਤ
- ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਅਰਵਿੰਦ ਕੇਜਰੀਵਾਲ ਵੀ ਪੁੱਜ ਸਕਦੇ ਹਨ ਸਮਾਗਮ ’ਚ | Shaheed Udham Singh
- ਸੁਨਾਮੀਆਂ ਵੱਲੋਂ ਵੱਡੇ ਐਲਾਨਾਂ ਦੀ ਉਮੀਦ
Shaheed Udham Singh: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸ਼ਹੀਦ ਊਧਮ ਸਿੰਘ ਦੇ 31 ਜੁਲਾਈ ਦੇ ਸ਼ਹੀਦੀ ਦਿਹਾੜੇ ਸਬੰਧੀ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਜਿੱਥੇ ਪ੍ਰਸ਼ਾਸਨ ਵੱਲੋਂ ਇਸ ਵਾਰ ਖਾਸ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਸਥਾਨਕ ਨਵੀਂ ਅਨਾਜ ਮੰਡੀ ’ਚ ਜਿੱਥੇ ਸ਼ਹੀਦੀ ਸਮਾਗਮ ਹੋਣਾ ਹੈ, ਉਸ ਜਗ੍ਹਾ ’ਤੇ ਇਸ ਵਾਰ ਬਹੁਤ ਹੀ ਸੁੰਦਰ ਵਾਟਰਪਰੂਫ ਟੈਂਟ ਲਾਇਆ ਜਾ ਰਿਹਾ ਹੈ ਤਾਂ ਜੋ ਜੇਕਰ ਮੌਸਮ ਖਰਾਬ ਹੁੰਦਾ ਹੈ, ਤਾਂ ਸਮਾਗਮ ਦੀ ਜਗ੍ਹਾ ਨੂੰ ਤਬਦੀਲ ਨਾ ਕਰਨਾ ਪਵੇ। ਇਸ ਦੇ ਨਾਲ ਹੀ ਸ਼ਹਿਰ ਦੀਆਂ ਮੁੱਖ ਜਗ੍ਹਾ ’ਤੇ ਸਾਫ-ਸਫਾਈ ਅਤੇ ਰੰਗ ਰੋਗਨ ਦਾ ਕੰਮ ਕੀਤਾ ਜਾ ਰਿਹਾ ਹੈ।

ਸ਼ਹੀਦ ਊਧਮ ਸਿੰਘ ਸਮਾਰਕ ’ਚ ਸਾਫ ਸਫਾਈ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕੀਤੀ ਜਾ ਰਹੀ ਹੈ ਅਤੇ ਸਮਾਰਕ ਦੇ ਬਾਹਰ ਇੱਕ ਨੀਂਹ ਪੱਥਰ ਰੱਖਣ ਦੇ ਲਈ ਥੜਾ ਵੀ ਬਣਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸ਼ਹੀਦ ਊਧਮ ਸਿੰਘ ਸਮਾਰਕ ਤੋਂ ਲੈ ਕੇ ਆਈਟੀਆਈ ਚੌਂਕ, ਆਈਟੀਆਈ ਚੌਂਕ ਤੋਂ ਲੈ ਕੇ ਨਵੀਂ ਅਨਾਜ ਮੰਡੀ ਸਮਾਗਮ ਵਾਲੀ ਜਗਹਾ ਤੱਕ ਰੋਡ ਦੇ ਉੱਪਰ ਸਾਫ ਸਫਾਈ ਅਤੇ ਡਿਵਾਈਡਰਾਂ ’ਤੇ ਰੰਗ ਰੋਗਨ ਆਦਿ ਵੀ ਕੀਤਾ ਜਾ ਰਿਹਾ ਹੈ।
Shaheed Udham Singh
ਇਸ ਵਾਰ ਸ਼ਹੀਦੀ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪੁੱਜਣ ਦੀ ਉਮੀਦ ਹੈ ਕਿਉਂਕਿ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਸ਼ਹੀਦੀ ਸਮਾਗਮ ’ਚ ਪਹੁੰਚਣ ਦਾ ਸੱਦਾ ਪੱਤਰ ਵੀਂ ਦਿੱਤਾ ਗਿਆ ਸੀ। ਇਸ ਲਈ ਉਮੀਦ ਲਾਈ ਜਾ ਰਹੀ ਹੈ ਕਿ ਇਸ ਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਅਰਵਿੰਦ ਕੇਜਰੀਵਾਲ ਪੁੱਜ ਸਕਦੇ ਹਨ। ਸ਼ਹਿਰ ਨਿਵਾਸੀਆਂ ਵੱਲੋਂ ਵੀ ਇਸ ਵਾਰ ਖਾਸ ਉਮੀਦਾਂ ਲਾਈਆਂ ਜਾ ਰਹੀਆਂ ਹਨ ਕਿ ਅਰਵਿੰਦ ਕੇਜਰੀਵਾਲ ਸੁਨਾਮ ਦੇ ਲਈ ਕੋਈ ਖਾਸ ਵੱਡੇ ਐਲਾਨ ਕਰ ਸਕਦੇ ਹਨ। Shaheed Udham Singh
ਸ਼ਹੀਦੀ ਸਮਾਗਮ ਸਬੰਧੀ ਤਿਆਰੀਆਂ ਮੁਕੰਮਲ : ਤਹਿਸੀਲਦਾਰ
ਅੱਜ ਤਹਿਸੀਲਦਾਰ ਰਾਜਵਿੰਦਰ ਕੌਰ ਵੱਲੋਂ ਸ਼ਹੀਦੀ ਸਮਾਗਮ ਸਬੰਧੀ ਵੱਖ-ਵੱਖ ਜਗ੍ਹਾ ’ਤੇ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਸਮਾਰਕ ਵਿਖੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਹੀਦੀ ਦਿਹਾੜੇ ਸਬੰਧੀ ਜੋ ਤਿਆਰੀਆਂ ਤਕਰੀਬਨ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਬਾਕੀ ਰਹਿੰਦੇ ਕੰਮ ਵੀ ਜਲਦ ਪੂਰੇ ਕਰ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਸ਼ਹੀਦੀ ਸਮਾਗਮ ’ਚ ਪੁੱਜਣ ਵਾਲੇ ਲੋਕਾਂ ਨੂੰ ਸਹੂਲਤ ਪੱਖੋਂ ਕੋਈ ਦਿੱਕਤ ਨਹੀਂ ਆਵੇਗੀ।