Sunam News: ਸੁਨਾਮ ਤੋਂ ਸੀਨੀਅਰ ਪੱਤਰਕਾਰ ਆਰਐਨ ਕਾਂਸਲ ਦੀ ਸੜਕ ਹਾਦਸੇ ’ਚ ਮੌਤ

Sunam News
Sunam News: ਸੁਨਾਮ ਤੋਂ ਸੀਨੀਅਰ ਪੱਤਰਕਾਰ ਆਰਐਨ ਕਾਂਸਲ ਦੀ ਸੜਕ ਹਾਦਸੇ ’ਚ ਮੌਤ

ਪੂਰੇ ਸ਼ਹਿਰ ’ਚ ਸੋਗ ਦੀ ਲਹਿਰ | Sunam News

Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੁਨਾਮ ਤੋਂ ਸੀਨੀਅਰ ਪੱਤਰਕਾਰ ਆਰ.ਐਨ ਕਾਂਸਲ ਦੀ ਅੱਜ ਇੱਕ ਸੜਕ ਹਾਦਸੇ ’ਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹਾਸਲ ਹੋਇਆ ਹੈ। ਦੱਸਣਯੋਗ ਹੈ ਕਿ ਪੱਤਰਕਾਰ ਆਰਐਨ ਕਾਂਸਲ ਸੀਟੀ ਪ੍ਰੈਸ ਕਲੱਬ ਸੁਨਾਮ ਦੇ ਜਰਨਲ ਸੈਕਟਰੀ ਸਨ ਤੇ ਉਹ ਹੁਣ ਜੀ ਨਿਊਜ਼ ਚੈਨਲ ਲਈ ਕੰਮ ਕਰ ਰਹੇ ਸਨ ਤੇ ਉਹ ਸ਼ਹਿਰ ਦੇ ਕਈ ਪ੍ਰਮੁੱਖ ਕਲੱਬਾਂ ਦੇ ਅਹੁਦੇਦਾਰ ਵੀ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਸੀਨੀਅਰ ਪੱਤਰਕਾਰ ਆਰਐਨ ਕਾਂਸਲ ਅੱਜ ਜਦੋਂ ਭਵਾਨੀਗੜ੍ਹ ਤੋਂ ਸੁਨਾਮ ਨੂੰ ਆ ਰਹੇ ਸਨ ਤਾਂ ਰਸਤੇ ਦੇ ਵਿੱਚ ਉਹਨਾਂ ਦੀ ਕਾਰ ਇੱਕ ਦਰਖਤ ਨਾਲ ਟਕਰਾ ਗਈ ਤੇ ਇਸ ਹਾਦਸੇ ’ਚ ਉਹਨਾਂ ਦੀ ਮੌਤ ਹੋ ਗਈ। ਉਨਾਂ ਦੀ ਇਸ ਬੇ-ਬਖਤੀ ਮੌਤ ਤੇ ਪੂਰੇ ਸ਼ਹਿਰ ’ਚ ਸੋਗ ਦੀ ਲਹਿਰ ਹੈ। ਸ਼ਹਿਰ ਦੇ ਪਤਵੰਤਿਆਂ ਤੇ ਸਮੂਹ ਪੱਤਰਕਾਰ ਭਾਈਚਾਰੇ, ਰਾਜਨੀਤਿਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਉਨ੍ਹਾਂ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਹ ਖਬਰ ਵੀ ਪੜ੍ਹੋ : India Vs South Africa: ਹੁਣ ਘਰੇਲੂ ਮੈਦਾਨ ‘ਤੇ ਦੱਖਣੀ ਅਫਰੀਕਾ ਨਾਲ ਭਿੜੇਗਾ ਭਾਰਤ, ਜਾਣੋ ਕਦੋਂ-ਕਦੋਂ ਖੇਡੇ ਜਾਣਗੇ ਮੈਚ?