Sunam Police: ਸੁਨਾਮ ਪੁਲਿਸ ਵੱਲੋਂ ਮੋਬਾਇਲ ਫੋਨ ਖੋਹ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ

Sunam Police
ਸੁਨਾਮ: ਗ੍ਰਿਫਤਾਰ ਕੀਤੇ ਗਏ ਮੋਬਾਇਲ ਫੋਨ ਚੋਰ ਗਿਰੋਹ ਦੇ ਮੈਂਬਰ। ਤਸਵੀਰ: ਕਰਮ ਥਿੰਦ

ਖੋਹ ਕੀਤਾ ਮੋਬਾਇਲ ਫੋਨ ਤੇ ਵਾਰਦਾਤ ਸਮੇ ਵਰਤਿਆ ਮੋਟਰਸਾਈਕਲ ਬ੍ਰਾਮਦ ਕਰਵਾਇਆ | Sunam Police

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਜਤਿੰਦਰ ਸਿੰਘ ਪੀ.ਪੀ.ਐਸ., ਉਪ ਕਪਤਾਨ ਪੁਲਿਸ ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਸਰਤਾਜ ਸਿੰਘ ਚਹਿਲ IPS ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਸੰਗਰੂਰ ਜੀ ਦੀ ਯੋਗ ਅਗਵਾਈ ਅਧੀਨ ਇੰਸਪੈਕਟਰ ਪ੍ਰਤੀਕ ਜਿੰਦਲ ਮੁੱਖ ਅਫਸਰ ਥਾਣਾ ਸਿਟੀ ਸੁਨਾਮ ਅਤੇ ਥਾਣੇਦਾਰ ਦਵਿੰਦਰ ਸਿੰਘ ਇੰਚਾਰਜ ਜੈਲ ਪੋਸਟ ਸਿਟੀ ਸੁਨਾਮ ਸਮੁੱਚੀ ਪੁਲਿਸ ਟੀਮ ਸਮੇਤ ਸ਼ਹਿਰ ਸੁਨਾਮ ਦੇ ਏਰੀਏ ਵਿਚ ਵਿੱਚ ਖੋਹ ਕਰਨ ਦੀਆਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਮੁਲਜ਼ਮਾਂ ਨੂੰ ਕਾਬੂ ਕਰਕੇ ਉਹਨਾ ਪਾਸੋ ਖੋਹ ਕੀਤਾ ਮੋਬਾਇਲ ਫੋਨ ਬ੍ਰਾਮਦ ਕਰਇਆ ਗਿਆ ਹੈ। Sunam Police

ਗੈਰ ਕਾਨੂੰਨੀ ਕੰਮ ਕਰਨ ਵਾਲੇ ਕਿਸੇ ਵੀ ਵਿਆਕਤੀ ਨੂੰ ਬਖਸ਼ਿਆਂ ਨਹੀਂ ਜਾਵੇਗਾ : ਡੀਐੱਸਪੀ

ਉਹਨਾ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਗਿਆ ਕਿ ਮਿਤੀ 29.07.2024 ਨੂੰ ਜਗਰੂਪ ਸਿੰਘ ਪੁੱਤਰ ਦਿਆਲ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਵਾਰਡ ਨੰ. 09 ਸਾਹਮਣੇ ਗੁੱਗਾ ਮੈੜੀ, ਗੋਪਾਲ ਕਲੋਨੀ ਸੁਨਾਮ ਜ਼ਿਲ੍ਹਾ ਸੰਗਰੂਰ ਨੇ ਪੁਲਿਸ ਕੋਲ ਸਿਕਾਇਤ ਦਰਜ ਕਰਵਾਈ ਸੀ ਕਿ ਮਿਤੀ 29.07.2024 ਨੂੰ ਉਸਦਾ ਮੋਬਾਇਲ ਫੋਨ, ਪਰਸ਼ ਅਤੇ ਉਸਦੇ ਪੈਸੇ ਮੋਟਰਸਾਇਕਲ ਸਵਾਰ ਤਿੰਨ ਨਾ ਮਾਲੂਮ ਵਿਆਕਤੀਆ ਵੱਲੋਂ ਖੋਹ ਕੀਤੇ ਗਏ ਹਨ। ਜਿਸ ਪਰ ਮੁਕੱਦਮਾ ਨੰਬਰ 103 ਮਿਤੀ 29.07.2024 ਅ/ਧ 304 BNS ਥਾਣਾ ਸਿਟੀ ਸੁਨਾਮ ਦਰਜ ਰਜਿਸਟਰ ਕਰਕੇ ਤਫਤੀ ਅਮਲ ਵਿਚ ਲਿਆਂਦੀ।

ਇਹ ਵੀ ਪੜ੍ਹੋ: Sunam News: ਚੌਂਕੀਦਾਰ ਨੂੰ ਬੰਧਕ ਬਣਾ ਕੇ ਚੋਰਾਂ ਨੇ ਦੋ ਦੁਕਾਨਾਂ ‘ਤੇ ਕੀਤਾ ਹੱਥ ਸਾਫ਼

ਦੋਰਾਨੇ ਤਫਤੀਸ਼ ਉਕਤ ਵਾਰਦਾਤ ਸਬੰਧੀ ਵੱਖ-ਵੱਖ ਐਗਲਾਂ ਜਿਵੇ ਕਿ ਤਕਨੀਕੀ ਅਤੇ ਹਿਊਮਮਨ ਸ਼ੋਰਸ ਕਾਇਮ ਕਰਕੇ ਤਫਤੀਸ ਅਮਲ ਵਿਚ ਲਿਆਦੀ ਗਈ। ਮਿਤੀ 02.08.2024 ਨੂੰ ਮੁਕੱਦਮਾ ਹਜਾ ਵਿਚ ਦੋਸੀਆਨ ਅਭੀਸ਼ੇਕ ਉਰਫ ਅਭੀ ਪੁੱਤਰ ਜੋਨੀ ਪੁੱਤਰ ਵੇਦ ਪ੍ਰਕਾਸ਼ ਵਾਸੀ ਕਿਰਾਏਦਾਰ ਜਾਖਲ ਰੋਡ ਸੁਨਾਮ ਅਤੇ ਲੱਕੀ ਖੰਨਾ ਪੁੱਤਰ ਰਾਜ ਕੁਮਾਰ ਵਾਸੀ ਕਚਿਹਰੀ ਦੀ ਬੈਕਸਾਈਡ ਸੁਨਾਮ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਮੁਦੱਈ ਮੁਕੱਦਮਾ ਜਗਰੂਪ ਸਿੰਘ ਉਕਤ ਦਾ ਖੋਹ ਕੀਤਾ ਮੋਬਾਇਲ ਫੋਨ ਅਤੇ ਵਾਰਦਾਤ ਸਮੇ ਵਰਤਿਆ ਮੋਟਰਸਾਈਕਲ ਬ੍ਰਾਮਦ ਕਰਵਾਇਆ ਗਿਆ ਹੈ ।

Sunam Police
ਸੁਨਾਮ: ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਜਤਿੰਦਰ ਸਿੰਘ ਪੀ.ਪੀ.ਐਸ., ਐੱਸਐੱਚਓ ਪ੍ਰਤੀਕ ਜਿੰਦਲ ਅਤੇ ਹੋਰ ਪੁਲਿਸ ਅਧਿਕਾਰੀ। ਤਸਵੀਰ: ਕਰਮ ਥਿੰਦ

ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਹਨਾਂ ਕੋਲੋਂ ਪੁਛਗਿੱਛ ਜਾਰੀ ਹੈ। ਮੁਕੱਮਦਾ ਹਜਾ ਵਿਚ ਇੱਕ ਦੋਸ਼ੀ ਵਿਸਾਲ ਰਾਮ ਉਰਫ ਵਿਸੂ ਪੁੱਤਰ ਪ੍ਰੇਮ ਚੰਦ ਵਾਸੀ ਗੀਤਾ ਭਵਨ ਰੋਡ ਸੁਨਾਮ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਜਿਸਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ । ਜਤਿੰਦਰ ਸਿੰਘ ਪੀ.ਪੀ.ਐਸ., ਉਪ ਕਪਤਾਨ ਪੁਲਿਸ ਸੰਗਰੂਰ ਨੇ ਦੱਸਿਆ ਕਿ ਗੈਰ ਕਾਨੂੰਨੀ ਕੰਮ ਕਰਨ ਵਾਲੇ ਕਿਸੇ ਵੀ ਵਿਆਕਤੀ ਨੂੰ ਬਖਸਿਆਂ ਨਹੀਂ ਜਾਵੇਗਾ, ਮਾੜੇ ਅਤੇ ਸਮਾਜ ਵਿਰੋਧੀ ਅਨਸਰਾ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।