ਇਕਜੁੱਟ ਹੋ ਕੇ ਵਪਾਰਕ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ : ਪ੍ਰਧਾਨ | Sunam News
- ਆਨਲਾਈਨ ਖਰੀਦਦਾਰੀ ਨਾ ਕਰਨ ਦੀ ਅਪੀਲ ਕੀਤੀ | Sunam News
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) Sunam News : ਵਪਾਰ ਮੰਡਲ ਸਾਰੇ ਵਪਾਰੀਆਂ ਨੂੰ ਨਾਲ ਲੈ ਕੇ ਵਪਾਰਕ ਹਿੱਤਾਂ ਦੀ ਰਾਖੀ ਕਰੇਗਾ ਅਤੇ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਵਪਾਰ ਮੰਡਲ ਦੇ ਪ੍ਰਧਾਨ ਨਰੇਸ਼ ਭੋਲਾ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਤੀਹ ਦੇ ਕਰੀਬ ਵੱਖ-ਵੱਖ ਵਪਾਰਕ ਜਥੇਬੰਦੀਆਂ ਨੇ ਉਨ੍ਹਾਂ ਨਾਲ ਜੁੜਨ ਦੀ ਹਾਮੀ ਭਰੀ ਹੈ। ਇਸ ਮੌਕੇ ਹਾਜ਼ਰ ਭੱਠਾ ਐਸੋਸੀਏਸ਼ਨ ਦੇ ਸੀਨੀਅਰ ਨੁਮਾਇੰਦੇ ਪ੍ਰੇਮ ਗੁਪਤਾ ਨੇ ਕਿਹਾ ਕਿ ਨਰੇਸ਼ ਭੋਲਾ ਦੇ ਪ੍ਰਧਾਨ ਬਣਨ ਨਾਲ ਵਪਾਰ ਜਗਤ ਵਿੱਚ ਉਤਸ਼ਾਹ ਹੈ।
ਅਜੋਕੇ ਸਮੇਂ ਵਿੱਚ ਵਪਾਰੀਆਂ ਨੂੰ ਵੱਡੀਆਂ ਚੁਣੌਤੀਆਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਤਾਂ ਹੀ ਹੱਲ ਹੋ ਸਕਦੇ ਹਨ ਜੇਕਰ ਵਪਾਰੀ ਵਰਗ ਇਕਜੁੱਟ ਹੋਵੇ। ਨਵੇਂ ਕਾਨੂੰਨ ਲਾਏ ਜਾ ਰਹੇ ਹਨ। ਵਪਾਰੀ ਆਗੂ ਸੁਰੇਸ਼ ਬਾਂਸਲ ਨੇ ਆਨਲਾਈਨ ਖਰੀਦਦਾਰੀ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਸਥਾਨਕ ਵਪਾਰੀ ਹੀ ਅੱਗੇ ਆਉਂਦੇ ਹਨ। ਇਸ ਮੌਕੇ ਮੰਗ ਕੀਤੀ ਗਈ ਕਿ ਕਾਰੋਬਾਰੀਆਂ ਨੂੰ ਸਰਕਾਰੀ ਮੁਲਾਜ਼ਮਾਂ ਦੀ ਤਰਜ਼ ’ਤੇ ਸਹੂਲਤਾਂ ਦਿੱਤੀਆਂ ਜਾਣ।
Also Read : ਮਾਨਸਾ ਦੀਆਂ ਸੜਕਾਂ ਤੇ ਕਿਸਾਨਾਂ ਨੇ ਲਾਇਆ ਝੋਨਾ
ਇਸ ਮੌਕੇ ਜਗਜੀਤ ਆਹੂਜਾ, ਅਜੈ ਮਸਤਾਨੀ, ਭਾਰਤ ਭੂਸ਼ਣ ਗਰਗ, ਤਰੁਣ ਬਾਂਸਲ,ਸੁਰਜੀਤ ਆਨੰਦ, ਸੁਸ਼ੀਲ ਗੋਇਲ, ਸੁਰੇਸ਼ ਬਾਂਸਲ,ਰਾਜੇਸ਼ ਬਿੱਟੂ,ਮਹੇਸਇੰਦਰ ਮਿੰਟੂ,ਰਾਜੀਵ ਕੁਮਾਰ,ਰਮੇਸ ਲੱਕੀ, ਵਿਨੋਦ ਕੁਮਾਰ,ਸੁਰਿੰਦਰ ਕੁਮਾਰ,ਪ੍ਰੇਮ ਗੁਪਤਾ,ਭਾਰਤ ਭੂਸ਼ਨ,ਰਾਮ ਲਾਲ ਜੈਨ,ਕਰਨ ਗੋਇਲ,ਰਮਨ ਕੁਮਾਰ,ਰਮੇਸ਼ ਚੰਦ,ਕੁਲਦੀਪ ਗਰਗ,ਹਿੰਮਤ ਸਿੰਘ, ਰਾਜ ਕੁਮਾਰ ਡੱਲਾ,ਅਵਤਾਰ ਸਿੰਘ ਸੰਧੇ,ਗੁਰਮੀਤ ਸ਼ਰਮਾ,ਰਾਜੀਵ ਬਿੰਦਲ,ਸੰਜੀਵ ਵਰਮਾ,ਜੋਗਿੰਦਰ ਗੋਇਲ,ਸੁਰਿੰਦਰ ਸਿੰਗਲਾ,ਰਾਜੀਵ ਸਿੰਗਲਾ, ਪਰਵੀਨ ਖੀਪਲਾ, ਕੇਸਰ ਚੰਦ ਛਾਹੜ, ਆਰ ਐਨ ਕਾਂਸਲ, ਗੁਰਮੀਤ ਸ਼ਰਮਾ, ਰਮੇਸ਼ ਕੁਮਾਰ,ਰਾਮ ਲਾਲ ਤਾਇਲ,ਧੀਰਜ ਬਾਸਲ ਇਲੈਕਟ੍ਰਿਕਲ, ਹਿੰਮਤ ਸਿੰਘ, ,ਰਾਜੇਸ਼ ਪਾਲੀ, ਜਗਦੀਸ਼ ਬਾਂਸਲ,ਅਮਿਤ ਗਰਗ ਆਦਿ ਹਾਜ਼ਰ ਸਨ।