ਸਿਲੰਡਰਾਂ ਨਾਲ ਭਰੀ ਗੱਡੀ ਟਾਟਾ ਐਸ ਨੂੰ ਅਚਾਨਕ ਲੱਗੀ ਅੱਗ

Sunam-News
ਸੁਨਾਮ: ਹਾਦਸੇ ਦਾ ਸ਼ਿਕਾਰ ਹੋਇਆ ਡਰਾਈਵਰ ਅਤੇ ਸਿਲੰਡਰ ਦਿਖਾਉਂਦੇ ਹੋਏ ਫਾਇਰ ਕਰਮਚਾਰੀ ਪਰਮਾਨੰਦ ਸਿੰਘ।

ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। ਨਜ਼ਦੀਕੀ ਪਿੰਡ ਨਮੋਲ ਵਿਖੇ ਇੱਕ ਸਿਲੰਡਰਾਂ ਦੀ ਭਰੀ ਟਾਟਾ ਐਸ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਜਿਸ ਨਾਲ ਮੌਕੇ ਤੇ ਗੱਡੀ ਚਲਾ ਰਹੇ ਡਰਾਈਵਰ ਨੂੰ ਲੋਕਾਂ ਨੇ ਬਾਹਰ ਕੱਢਿਆ ਅਤੇ ਉਹ ਥੋੜਾ ਜਿਹਾ ਝੁਲਸ ਗਿਆ। ਇਸ ਮੌਕੇ ਤੇ ਪੁੱਜੀ ਫਾਇਰ ਬਿਗ੍ਰੇਡ ਦੀ ਟੀਮ ਵੱਲੋਂ ਵੀ ਤੁਰੰਤ ਕਾਰਵਾਈ ਕਰਦੇ ਕੰਟਰੋਲ ਕੀਤਾ ਗਿਆ। (Sunam News)

ਇਸ ਮੌਕੇ ਕਰਮਚਾਰੀ ਪਰਮਾਨੰਦ ਸਿੰਘ ਪੰਮਾ ਨੇ ਦੱਸਿਆ ਲੋਕਾਂ ਵੱਲੋਂ ਡਰਾਇਵਰ ਨੂੰ ਗੱਡੀ ਚੋਂ ਕੱਢ ਦਿੱਤਾ ਗਿਆ ਸੀ ਅਤੇ ਸਿਲੰਡਰਾਂ ਤੱਕ ਅੱਗ ਜਾ ਚੁੱਕੀ ਸੀ, ਇਸ ਵਿੱਚ ਕਈ ਸਿਲੰਡਰ ਕਾਲੇ ਵੀ ਹੋ ਚੁੱਕੇ ਨੇ। ਉਹਨਾਂ ਦੇ ਉੱਪਰ ਵੀ ਉਹਨਾਂ ਵੱਲੋਂ ਛਿੜਕਾਅ ਕੀਤਾ ਗਿਆ ਅਤੇ ਗੱਡੀ ਦੇ ਵਿੱਚ ਵੀ ਉਹਨਾਂ ਵਲੋਂ ਛਿੜਕਾਅ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ, ਵੱਡਾ ਹਾਦਸਾ ਹੋਣ ਤੋਂ ਬਚ ਗਿਆ।

ਇਹ ਵੀ ਪੜ੍ਹੋ : ਪੁਲਿਸ ਤੇ ਗੈਂਗਸਟਰਾਂ ਦਰਮਿਆਨ ਮੁਕਾਬਲਾ, ਗੈਂਗਸਟਰ ਦੇ ਵੱਜੀ ਗੋਲੀ

LEAVE A REPLY

Please enter your comment!
Please enter your name here