Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸੰਗਰੂਰ ਪੁਲਿਸ ਵੱਲੋਂ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਵਿਖੇ ਸਟੇਡੀਅਮ ਰੋਡ, ਸੀਲੋ ਪਲਾਂਟ ਨਜ਼ਦੀਕ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਬੁਲਡੋਜ਼ਰ ਨਾਲ ਇਮਾਰਤ ਢਾਹੁਣ ਦੀ ਕਾਰਵਾਈ ਕੀਤੀ ਗਈ। ਇਸ ਮੌਕੇ ਬੁਲਡੋਜ਼ਰ ਨਾਲ ਨਜਾਇਜ਼ ਉਸਾਰੀ ਨੂੰ ਗਿਰਾਇਆ ਗਿਆ। ਇਸ ਮੌਕੇ ਐਸਐਸਪੀ ਸਮੇਤ ਐਸਪੀ, ਡੀਐਸਪੀ ਅਤੇ ਕਈ ਥਾਣਿਆਂ ਦੇ ਐਸਐਚਓ ਸਮੇਤ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਮੌਜੂਦ ਰਹੇ।