ਸਾਡੇ ਨਾਲ ਸ਼ਾਮਲ

Follow us

12.9 C
Chandigarh
Saturday, February 7, 2026
More
    Home Breaking News Summer Vacati...

    Summer Vacations: ਮੌਸਮ ਵਿਭਾਗ ਦੇ ਅਲਰਟ ਤੋਂ ਬਾਅਦ ਸਕੂਲਾਂ ’ਚ ਵਧੀਆਂ ਛੁੱਟੀਆਂ, ਹੁਣ ਇਸ ਦਿਨ ਖੁੱਲ੍ਹਣਗੇ ਸਕੂਲ

    Summer Vacations
    Summer Vacations: ਮੌਸਮ ਵਿਭਾਗ ਦੇ ਅਲਰਟ ਤੋਂ ਬਾਅਦ ਸਕੂਲਾਂ ’ਚ ਵਧੀਆਂ ਛੁੱਟੀਆਂ, ਹੁਣ ਇਸ ਦਿਨ ਖੁੱਲ੍ਹਣਗੇ ਸਕੂਲSummer Vacations: ਮੌਸਮ ਵਿਭਾਗ ਦੇ ਅਲਰਟ ਤੋਂ ਬਾਅਦ ਸਕੂਲਾਂ ’ਚ ਵਧੀਆਂ ਛੁੱਟੀਆਂ, ਹੁਣ ਇਸ ਦਿਨ ਖੁੱਲ੍ਹਣਗੇ ਸਕੂਲ

    Summer Vacations: ਨਵੀਂ ਦਿੱਲੀ। ਗਰਮੀ ਦੇ ਕਹਿਰ ਨਾਲ ਉੱਤਰ ਭਾਰਤ ਝੁਲਸ ਰਿਹਾ ਹੈ। ਮੌਸਮ ਵਿਭਾਗ ਨੇ ਅੱਤ ਦੀ ਗਰਮੀ ਦਾ ਰੈੱਡ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਸ਼ੁੱਕਰਵਾਰ ਨੂੰ ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿੱਚ ਵੱਧ ਤੋਂ ਵੱਧ ਤਾਪਮਾਨ 49.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਹ ਇਸ ਸੀਜ਼ਨ ਦਾ ਸਭ ਤੋਂ ਵੱਧ ਤਾਪਮਾਨ ਹੈ। UP School Closed

    ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਸ਼੍ਰੀਗੰਗਾਨਗਰ ਤੋਂ ਇਲਾਵਾ ਦੇਸ਼ ਦੇ 20 ਸ਼ਹਿਰਾਂ ਦਾ ਤਾਪਮਾਨ 44 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ ਹੈ। ਜੰਮੂ-ਕਸ਼ਮੀਰ ਤੋਂ ਲੈ ਕੇ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਬਿਹਾਰ ਵਰਗੇ ਰਾਜਾਂ ਵਿੱਚ ਭਿਆਨਕ ਗਰਮੀ ਦਾ ਪ੍ਰਕੋਪ ਜਾਰੀ ਹੈ। ਤਾਜ਼ਾ ਹਾਲਾਤ ਨੂੰ ਵੇਖਦੇ ਹੋਏ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਵਧਾਉਣ ਬਾਰੇ ਮੰਗ ਉਠੀ ਹੈ। ਕਈ ਸੂਬਾ ਸਰਕਾਰਾਂ ਨੇ ਹਾਲਾਤ ਨੂੰ ਵੇਖਦੇ ਹੋਏ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ। ਜਿਹੜੇ ਸੂਬਿਆਂ ਵਿੱਚ ਸਕੂਲ 20 ਮਈ ਤੋਂ ਬੰਦ ਹਨ ਉਹ 16 ਜੂਨ ਨੂੰ ਖੋਲ੍ਹੇ ਜਾਣੇ ਸਨ। ਗਰਮੀ ਦੇ ਕਹਿਰ ਕਾਰਨ ਇਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਨਵੇਂ ਫ਼ੈਸਲੇ ਲੈਣੇ ਪੈ ਰਹੇ ਹਨ। Summer Vacation Extended

    Heatwave Alert

    ਇਸ ਦੇ ਤਹਿਤ ਉੱਤਰ ਪ੍ਰਦੇਸ਼ ਦੇ ਸਰਕਾਰੀ ਸਕੂਲ 16 ਜੂਨ ਤੋਂ ਖੁੱਲ੍ਹਣੇ ਸਨ, ਪਰ ਮੌਸਮ ਨੂੰ ਦੇਖਦੇ ਹੋਏ ਸਾਰੇ ਸਕੂਲ ਫਿਲਹਾਲ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਯੂਪੀ ਕੌਂਸਲ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ 15 ਜੂਨ ਨੂੰ ਖਤਮ ਹੋਣੀਆਂ ਸਨ, ਭਾਵ ਬੱਚਿਆਂ ਨੂੰ 16 ਜੂਨ 2025 ਤੋਂ ਆਪਣੇ ਸਕੂਲ ਵਿੱਚ ਰਿਪੋਰਟ ਕਰਨੀ ਸੀ। ਯੂਪੀ ਵਿੱਚ ਗਰਮੀ ਦੀ ਲਹਿਰ ਕਾਰਨ ਅਗਲੇ 15 ਦਿਨਾਂ ਲਈ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਨਾਲ ਸਬੰਧਤ ਇੱਕ ਆਦੇਸ਼ ਯੂਪੀ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਵੀ ਭੇਜਿਆ ਗਿਆ ਹੈ। Summer Vacation Extended

    Read Also : Punjab Land Record: ਪਟਵਾਰੀਆਂ ਦਾ ‘ਰਾਜ ਖ਼ਤਮ’, 500 ਕਰੋੜ ਦੇ ਭ੍ਰਿਸ਼ਟਾਚਾਰ ਨੂੰ ਪਏਗੀ ਨਕੇਲ

    ਉੱਤਰ ਪ੍ਰਦੇਸ਼ ਕੌਂਸਲ ਸਕੂਲਾਂ ਨਾਲ ਸਬੰਧਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਉੱਤਰ ਪ੍ਰਦੇਸ਼ ਵਿੱਚ ਗਰਮੀ ਦੀ ਲਹਿਰ ਕਾਰਨ ਸਾਰੇ ਕੌਂਸਲ ਸਕੂਲ ਹੁਣ 30 ਜੂਨ, 2025 ਤੱਕ ਬੰਦ ਰਹਿਣਗੇ। ਕੌਂਸਲ ਸਕੂਲਾਂ ਵਿੱਚ 1 ਜੁਲਾਈ, 2025 ਤੋਂ ਪੜ੍ਹਾਈ ਸ਼ੁਰੂ ਹੋਵੇਗੀ। ਹਾਲਾਂਕਿ, ਅਧਿਆਪਕਾਂ, ਸਿੱਖਿਆ ਮਿੱਤਰਾਂ, ਇੰਸਟਰਕਟਰਾਂ ਅਤੇ ਨਾਨ-ਟੀਚਿੰਗ ਸਟਾਫ ਨੂੰ ਸਕੂਲ ਵਿੱਚ ਮੌਜ਼ੂਦ ਰਹਿਣਾ ਪਵੇਗਾ। ਉਨ੍ਹਾਂ ਨੂੰ ਨਿਰਧਾਰਤ ਸਮਾਂ ਸਾਰਣੀ ਅਨੁਸਾਰ ਸਕੂਲ ਵਿੱਚ ਹਾਜ਼ਰ ਹੋਣ ਅਤੇ ਅਕਾਦਮਿਕ, ਪ੍ਰਸ਼ਾਸਕੀ ਅਤੇ ਹੋਰ ਕੰਮ ਕਰਨ ਦੇ ਆਦੇਸ਼ ਦਿੱਤੇ ਗਏ ਹਨ।

    Heatwave Alert

    ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਪ੍ਰਬੰਧਨ ਕਮੇਟੀ ਇਸ ਸਬੰਧ ਵਿੱਚ ਫੈਸਲਾ ਲੈਣ ਲਈ ਅਧਿਕਾਰਤ ਹੋਵੇਗੀ। ਯੂਪੀ ਬੇਸਿਕ ਐਜੂਕੇਸ਼ਨ ਕੌਂਸਲ ਦੇ ਸਕੱਤਰ ਸੁਰੇਂਦਰ ਕੁਮਾਰ ਤਿਵਾੜੀ ਨੇ ਸਾਰੇ ਜ਼ਿਲ੍ਹਿਆਂ ਦੇ ਬੇਸਿਕ ਐਜ਼ੂਕੇਸ਼ਨ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਕੌਂਸਲ ਸਕੂਲਾਂ ਵਿੱਚ 20 ਮਈ ਤੋਂ 15 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ। ਪੁਰਾਣੇ ਸ਼ਡਿਊਲ ਅਨੁਸਾਰ ਸਕੂਲ 16 ਜੂਨ 2025 (ਸੋਮਵਾਰ) ਤੱਕ ਖੁੱਲ੍ਹਣੇ ਸਨ। ਪਰ ਮੌਸਮ ਦੇ ਮੱਦੇਨਜ਼ਰ ਸਕੂਲ ਅਗਲੇ 15 ਦਿਨਾਂ ਲਈ ਬੰਦ ਰਹਿਣ ਦੇ ਆਦੇਸ਼ ਦਿੱਤੇ ਗਏ ਹਨ। ਇੱਕ ਵਾਰ ਫਿਰ ਦੱਸ ਦਈਏ ਕਿ ਇਹ ਸੂਚਨਾ ਸਿਰਫ਼ ਉੱਤਰ ਪ੍ਰਦੇਸ਼ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ। ਬਾਕੀ ਸੂਬਿਆਂ ’ਚ ਤਾਂ ਪਹਿਲਾਂ ਹੀ ਸਕੂਲ 30 ਜੂਨ ਤੱਕ ਬੰਦ ਕੀਤੇ ਹੋਏ ਹਨ। Summer Vacations