ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home Breaking News Yoga Competit...

    Yoga Competition: ਯੋਗਾ ਮੁਕਾਬਲੇ ’ਚ ਸੁਮਨਦੀਪ ਕੌਰ ਨੇ ਪਹਿਲਾਂ ਸਥਾਨ ਪ੍ਰਾਪਤ ਕਰਕੇ ਮਾਪਿਆਂ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ

    Yoga Competition
    ਯੋਗਾ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਸੁਮਨਦੀਪ ਕੌਰ ਜੇਤੂ ਟਰਾਫੀ ਨਾਲ ਅਤੇ ਆਪਣੇ ਸਕੂਲ ਵਿਚ ਪਹੁੰਚਣ ’ਤੇ ਉਸ ਨੂੰ ਸਨਮਾਨਤ ਕਰਨ ਸਮੇਂ ਪ੍ਰਿੰਸੀਪਲ ਤੇ ਸਮੂਹ ਸਟਾਫ। 

    ਪਹਿਲਾ ਸਥਾਨ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਸਦਕਾ ਕੀਤਾ ਹਾਸਲ : ਸੁਮਨਦੀਪ ਕੌਰ

    Yoga Competition: (ਮੇਵਾ ਸਿੰਘ) ਅਬੋਹਰ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਤਰਿਆਂਵਾਲੀ ਦੀ ਵਿਦਿਆਰਥਣ ਸੁਮਨਦੀਪ ਕੌਰ ਪੁੱਤਰ ਲਖਵੀਰ ਸਿੰਘ ਨੇ ਡੀ.ਡੀ ਪੰਜਾਬੀ ਵੱਲੋਂ ਚਲਾਇਆ ਗਿਆ, ‘ਸੋ ਕਿਸਮੇ ਕਿਤਨਾ ਹੈ ਦਮ’ ਵਿਚ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਪੰਜਾਬ ਦੇ ਸਹਿਰ ਧੂਰੀ ਵਿਖੇ ਪੰਜਾਬ, ਹਰਿਆਣਾ ਅਤੇ ਹਿਮਾਚਲ ਸਟੇਟਾਂ ਦੇ ਹੋਏ ਯੋਗਾ ਮੁਕਾਬਲੇ ਵਿਚ ਫਾਇਨਲ ਮੁਕਾਬਲਾ ਜਿੱਤ ਕੇ ਪਿੰਡ ਪੱਤਰਿਆਂ ਵਾਲੀ, ਮਾਪਿਆਂ ਤੇ ਸਕੂਲ ਦਾ ਨਾਂਅ ਚਮਕਾਇਆ।

    ਇਹ ਵੀ ਪੜ੍ਹੋ: Indian Air Force: ਏਅਰ ਮਾਰਸ਼ਲ ਧਾਰਕਰ ਨੇ ਹਵਾਈ ਸੈਨਾ ਦੇ ਉਪ ਮੁਖੀ ਦਾ ਅਹੁਦਾ ਸੰਭਾਲਿਆ

    ਇਸ ਸ਼ੋਅ ਲਈ ਸੁਮਨਦੀਪ ਕੌਰ ਨੇ ਪਹਿਲਾਂ ਬਲਾਕ ਪੱਧਰ ’ਤੇ ਜਿੱਤ ਕੇ, ਫਿਰ ਸਟੇਟ ਪੱਧਰ ਤੱਕ ਪਹੁੰਚੀ। ਉਸ ਤੋਂ ਬਾਅਦ ਧੂਰੀ ਵਿਖੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਖਿਡਾਰੀਆਂ ਨਾਲ ਹੋਏ ਯੋਗਾ ਮੁਕਾਬਲਿਆਂ ਵਿਚ ਸੁਮਨਦੀਪ ਕੌਰ ਨੇ ਫਾਇਨਲ ਮੁਕਾਬਲਾ ਜਿੱਤਕੇ ਆਪਣੀ ਜਿੱਤ ਦਾ ਝੰਡਾ ਲਹਿਰਾਇਆ। ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਸੁਮਨਦੀਪ ਕੌਰ ਨੂੰ ਟਰਾਫੀ, ਸਰਟੀਫਿਕੇਟ ਅਤੇ ਨਗਦ ਇਨਾਮ ਨਾਲ ਨਿਵਾਜਿਆ ਗਿਆ। ਪਿੰਡ ਪੱਤਰਿਆਂਵਾਲੀ ਦੇ ਨਿਵਾਸੀ ਡਾ: ਗੁਰਮਖ ਇੰਸਾਂ ਨੇ ਦੱਸਿਆ ਕਿ ਸੁਮਨਦੀਪ ਕੌਰ ਦਾ ਕਹਿਣਾ ਹੈ ਕਿ ਉਹ ਸਟੇਟ ਪੱਧਰੀ ਮੁਕਾਬਲਾ ‘‘ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਪ੍ਰੇਰਨਾ ’ਤੇ ਚੱਲਦਿਆਂ ਹੀ ਹਾਸਲ ਕਰ ਸਕੀ।

    ਸਕੂਲ ਵਿਚ ਸੁਮਨਦੀਪ ਕੌਰ ਨੂੰ ਯੋਗਾ ਵਾਲੀ ਕੁੜੀ ਕਹਿਕੇ ਬੁਲਾਉਂਦੇ ਹਨ

    ਇਸ ਤੋਂ ਇਲਾਵਾ ਉਸ ਦੇ ਪਿਤਾ ਲਖਵੀਰ ਸਿੰਘ ਅਤੇ ਮਾਤਾ ਸਰਬਜੀਤ ਕੌਰ ਵੱਲੋਂ ਦਿੱਤੇ ਵਧੀਆ ਸੰਸਕਾਰਾਂ ਕਰਕੇ ਇਸ ਮੁਕਾਮ ’ਤੇ ਪਹੁੰਚੀ ਸਕੀ ਹੈ। ਸਟੇਟ ਪੱਧਰੀ ਮੁਕਾਬਲਾ ਜਿੱਤ ਕੇ ਸਕੂਲ ਪਹੁੰਚਣ ’ਤੇ ਸਕੂਲ ਪ੍ਰਿੰਸੀਪਲ ਕੁਲਦੀਪ ਕੁਮਾਰ ਤੇ ਸਮੂਹ ਸਟਾਫ ਨੇ ਸੁਮਨਦੀਪ ਕੌਰ ਅਤੇ ਉਸ ਦੇ ਮਾਪਿਆਂ ਨੂੰ ਸਟੇਟ ਪੱਧਰੀ ਜਿੱਤਣ ’ਤੇ ਵਧਾਈਆਂ ਦੇਣ ਦੇ ਨਾਲਨਾਲ ਸਨਮਾਨਿਤ ਕੀਤਾ ਤੇ ਅੱਗੇ ਤੋਂ ਵੀ ਹੋਰ ਬੁਲੰਦੀਆਂ ਨੂੰ ਛੂਹਣ ਦੀ ਕਾਮਨਾ ਕੀਤੀ। ਸਕੂਲ ਪ੍ਰਿੰਸੀਪਲ ਕੁਲਦੀਪ ਕੁਮਾਰ ਨੇ ਆਖਰ ਵਿਚ ਕਿਹਾ ਉਹ ਸਕੂਲ ਵਿਚ ਸੁਮਨਦੀਪ ਕੌਰ ਨੂੰ ਯੋਗਾ ਵਾਲੀ ਕੁੜੀ ਕਹਿਕੇ ਬੁਲਾਉਂਦੇ ਹਨ। Yoga Competition

    LEAVE A REPLY

    Please enter your comment!
    Please enter your name here