Amloh News: ਸੁਖਵਿੰਦਰ ਸਿੰਘ ਕਾਲਾ ਅਰੋੜਾ ਬਣੇ ਪ੍ਰਧਾਨ

Amloh News
ਅਮਲੋਹ : ਪ੍ਰਧਾਨ ਜਸਵੰਤ ਸਿੰਘ ਤੇ ਸੁਸਾਇਟੀ ਮੈਂਬਰ ਪ੍ਰਧਾਨ ਸੁਖਵਿੰਦਰ ਸਿੰਘ ਕਾਲਾ ਅਰੋੜਾ ਨੂੰ ਨਾਮਜ਼ਦ ਕਰਦੇ ਹੋਏ। ਤਸਵੀਰ: ਅਨਿਲ ਲੁਟਾਵਾ

ਪ੍ਰਧਾਨ ਡਾ. ਜਸਵੰਤ ਸਿੰਘ ਦੇ ਵਿਦੇਸ਼ ਜਾਣ ਦੇ ਪ੍ਰੋਗਰਾਮ ਕਰਕੇ ਕਾਲਾ ਅਰੋੜਾ ਨੂੰ ਦਿੱਤੀ ਜਿੰਮੇਵਾਰੀ

Amloh News: (ਅਨਿਲ ਲੁਟਾਵਾ) ਅਮਲੋਹ। ਅੱਜ ਬਾਬਾ ਬੰਦਾ ਸਿੰਘ ਬਹਾਦਰ ਵੈਲਫੇਅਰ ਸੋਸਾਇਟੀ (ਰਜ਼ਿ) ਅਮਲੋਹ ਦੀ ਮੀਟਿੰਗ ਪ੍ਰਧਾਨ ਜਸਵੰਤ ਸਿੰਘ ਦੀ ਪ੍ਰਧਾਨਗੀ ਹੇਠ ਨਿਰਵਾਲ ਰੈਸਟੋਰੈਂਟ ਵਿਖੇ ਹੋਈ ,ਜਿਸ ਵਿੱਚ ਕਰੀਬ 45 ਤੋਂ 50 ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਸਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਘਰੇਲੂ ਕਾਰਨ ਕਰਕੇ ਕੁਝ ਸਮੇਂ ਲਈ ਵਿਦੇਸ਼ ਜਾਣਾ ਪੈ ਰਿਹਾ ਹੈ ਇਸ ਕਾਰਨ ਸੁਸਾਇਟੀ ਦਾ ਕੰਮਕਾਰ ਪ੍ਰਭਾਵਿਤ ਨਾ ਹੋਵੇ। ਇਸ ਲਈ ਸੁਖਵਿੰਦਰ ਸਿੰਘ ਕਾਲਾ ਅਰੋੜਾ ਨੂੰ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜੋ ਕਿ ਮੇਰੇ ਵਿਦੇਸ਼ ਰਹਿਣ ਤੱਕ ਸੁਸਾਇਟੀ ਦੀਆਂ ਜਿੰਮੇਵਾਰੀਆਂ ਨੂੰ ਨਿਭਾਉਣਗੇ।

ਇਹ ਵੀ ਪੜ੍ਹੋ: Punjab Education Scheme: ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੈਬਨਿਟ ਮੰਤਰੀ ਡਾ. ਬਲ…

ਇਸ ਦੇ ਨਾਲ ਹੀ ਡਾਕਟਰ ਅਰਜਨ ਸਿੰਘ ਨੂੰ ਜਨਰਲ ਸਕੱਤਰ ਲਗਾਇਆ ਗਿਆ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਸਾਇਟੀ ਕੋਲ 6 ਅਰਜੀਆਂ ਮੈਡੀਕਲ ਸਹਾਇਤਾ ਤੇ ਪੜ੍ਹਾਈ ਸਬੰਧੀ ਆਈਆਂ ਸਨ ਜਿਨ੍ਹਾਂ ਨੂੰ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਪਾਸ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ‘ਚ ਚਾਰ ਨਵੇਂ ਮੈਂਬਰਾਂ ਅਮਰੀਕ ਸਿੰਘ ਮੇਜੀ, ਲੱਖੀ ਬਰਿਮਾ, ਕੁਲਦੀਪ ਧੀਮਾਨ, ਸਰਪੰਚ ਹਰਵਿੰਦਰ ਸਿੰਘ ਬਿੰਦਾ , ਨੂੰ ਸ਼ਾਮਿਲ ਕੀਤਾ ਗਿਆ ਹੈ।ਇਸ ਮੌਕੇ ਅਮਰਜੀਤ ਸਿੰਘ ਮੁਢੜੀਆ, ਬਲਦੇਵ ਸਿੰਘ ਘਟੀਡ ,ਰੋਸ਼ਨ ਲਾਲ ਸੂਦ,ਸਰਪੰਚ ਹਰਿੰਦਰ ਸਿੰਘ ,ਕੁਲਜਿੰਦਰ ਸਿੰਘ ਨਿਰਵਾਲ,ਸਰਪੰਚ ਗੁਰਦੀਪ ਸਿੰਘ ਜੰਜੂਆ ,

ਪਵਨਦੀਪ ਸਿੰਘ ,ਕੇਸਰ ਸਿੰਘ ,ਜਗਤਾਰ ਸਿੰਘ ਗਿੱਲ , ਵੀਰਦਵਿੰਦਰ ਸਿੰਘ , ਬਲਪਿੰਦਰ ਸਿੰਘ ਪੰਚਾਇਤਾਂ ਅਫਸਰ,ਹੈਪੀ ਗਰੇਵਾਲ, ਬਲਵਿੰਦਰ ਸਿੰਘ ਸਿੱਧੂ ,ਪਰਮਿੰਦਰ ਸਿੰਘ ,ਬੇਅੰਤ ਸਿੰਘ ਬੈਣਾ,ਸਿੰਦਰਪਾਲ ਸਿੰਘ , ਕੁਲਦੀਪ ਸਿੰਘ ਮਛਰਾਈ ,ਹੈਪੀ ਟਿੱਬੀ, ਹਰਬੰਸ ਸਿੰਘ ਬਡਾਲੀ , ਸਰਬਜੀਤ ਸਿੰਘ, ਗਗਨ ਖੁੱਲਰ, ਹਰਪ੍ਰੀਤ ਸਿੰਘ ਸੋਨੂ, ਬੈਂਕ ਮੈਨੇਜਰ ਜਸਪਾਲ ਸਿੰਘ ਸੋਢੀ,ਰਕੇਸ਼ ਕੁਮਾਰ ਸ਼ਾਹੀ ,ਡਾਕਟਰ ਹਰਿੰਦਰ ਸਿੰਘ ਸ਼ਾਹੀ ,ਨੀਰਜ ਜਿੰਦਲ , ਤਰਸੇਮ ਸਿੰਘ ਸਿੱਧੂ ,ਗੁਰਨਾਮ ਸਿੰਘ ਪੁਰੀ , ਰਾਜੂ ਬਰੀਮਾ , ਨਾਹਰ ਸਿੰਘ ਝੰਬਾਲਾ, ਹਰਮੀਤ ਸਿੰਘ , ਮੋਹਨ ਸਿੰਘ ,ਰੇਸ਼ਮ ਸਿੰਘ ਵਿਰਕ,ਅਮਨ ਧੀਮਾਨ, ਦਿਲਬਾਗ ਸਿੰਘ , ਬਿੱਟੂ ਕੈਂਥ , ਤਰਲੋਕ ਸਿੰਘ , ਗੁਰਦਰਸ਼ਨ ਸਿੰਘ ਗੈਰੀ, ਸੋਸਾਇਟੀ ਦੇ ਕੈਸ਼ੀਅਰ ਮਾਸਟਰ ਗਗਨ ਗੁਪਤਾ ,ਪਵਿੱਤਰ ਸਿੰਘ ਆਦਿ ਮੌਜੂਦ ਸਨ। Amloh News