ਸੁਖਵਿੰਦਰ ਕੌਰ ਗਹਿਲੋਤ ਨੂੰ ਬਲਾਕ ਖੰਨਾ ਦੇ ਪੰਜ ਬਲਾਕਾਂ ਦੀ ਪ੍ਰਭਾਰੀ ਲਗਾਇਆ

ਸੁਖਵਿੰਦਰ ਕੌਰ ਗਹਿਲੋਤ ਨੂੰ ਬਲਾਕ ਖੰਨਾ ਦੇ ਪੰਜ ਬਲਾਕਾਂ ਦੀ ਪ੍ਰਭਾਰੀ ਲਗਾਇਆ
ਚੇਅਰਪਰਸਨ ਮਾਰਕੀਟ ਕਮੇਟੀ ਅਮਲੋਹ ਸੁਖਵਿੰਦਰ ਕੌਰ ਗਹਿਲੋਤ। ਤਸਵੀਰ : ਅਨਿਲ ਲੁਟਾਵਾ

(ਅਨਿਲ ਲੁਟਾਵਾ) ਅਮਲੋਹ। ਆਮ ਆਦਮੀ ਪਾਰਟੀ ਹਾਈ ਕਮਾਂਡ ਵੱਲੋਂ ਪੰਜਾਬ ਵਿੱਚ ਪਾਰਟੀ ਦੇ ਅਹੁਦੇਦਾਰਾਂ ਅਤੇ ਆਗੂਆਂ ਨੂੰ ਵੱਖ-ਵੱਖ ਬਲਾਕਾਂ ਵਿੱਚ ਬਲਾਕ ਪ੍ਰਭਾਰੀ ਲਗਾਇਆ ਗਿਆ ਹੈ, ਜਿਸਦੇ ਤਹਿਤ ਚੇਅਰਪਰਸਨ ਮਾਰਕੀਟ ਕਮੇਟੀ ਅਮਲੋਹ ਸੁਖਵਿੰਦਰ ਕੌਰ ਗਹਿਲੋਤ ਨੂੰ ਬਲਾਕ ਖੰਨਾ ਦੇ ਪੰਜ ਬਲਾਕਾਂ ਦੇ ਪ੍ਰਭਾਰੀ (ਕੋਆਰਡੀਨੇਟਰ) ਵੱਜੋਂ ਵਾਧੂ ਜਿੰਮੇਵਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸੜਕਾਂ ਰੋਕ ਕੇ ਲੋਕਾਂ ਨੂੰ ਬਿਨਾਂ ਵਜਾ ਖੱਜਲ-ਖੁਆਰ ਨਾ ਕਰੋ, ਲੋਕ ਤੁਹਾਡੇ ਖਿਲਾਫ ਹੋ ਜਾਣਗੇ : ਭਗਵੰਤ ਮਾਨ

ਸੁਖਵਿੰਦਰ ਕੌਰ ਗਹਿਲੋਤ ਨੇ ਗੱਲਬਾਤ ਕਰਦਿਆਂ ਪਾਰਟੀ ਹਾਈਕਮਾਂਡ ਵੱਲੋਂ ਦਿੱਤੀ ਜਿਮੇਵਾਰੀ ਲਈ ਜਿੱਥੇ ਸਮੂਚੀ ਹਾਈਕਮਾਂਡ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਜਿਮੇਵਾਰੀ ਨੂੰ ਪੂਰੀ ਇਮਾਨਦਾਰੀ ਲਗਨ ਤੇ ਤਨਦੇਹੀ ਨਾਲ ਨਿਭਾਵਾਗੀ।

LEAVE A REPLY

Please enter your comment!
Please enter your name here