Faridkot News: ਸੁਖਵੰਤ ਸਿੰਘ ਪੱਕਾ ਬਣੇ ਯੂਥ ਵਿੰਗ ਦੇ ਸਟੇਟ ਜੁਆਇੰਟ ਸੈਕਟਰੀ

Faridkot News
Faridkot News: ਸੁਖਵੰਤ ਸਿੰਘ ਪੱਕਾ ਬਣੇ ਯੂਥ ਵਿੰਗ ਦੇ ਸਟੇਟ ਜੁਆਇੰਟ ਸੈਕਟਰੀ

Faridkot News: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਵੱਲੋਂ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਤੇ ਨੌਜਵਾਨਾਂ ਨੂੰ ਵੱਧ ਤੌਰ ’ਤੇ ਜੋੜਨ ਦੇ ਮੱਦੇਨਜ਼ਰ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ ਹੈ। ਇਸ ਨਿਯੁਕਤੀ ਪ੍ਰਕਿਰਿਆ ਤਹਿਤ ਉਪ ਪ੍ਰਧਾਨ, ਹਲਕਾ ਇੰਚਾਰਜ, ਸੂਬਾ ਜਨਰਲ ਸਕੱਤਰ ਤੇ ਸਕੱਤਰਾਂ ਦੇ ਨਾਂਅ ਸ਼ਾਮਲ ਹਨ, ਜਿਸ ਨਾਲ ਪਾਰਟੀ ਦੇ ਢਾਂਚੇ ਨੂੰ ਨਵੀਂ ਤਾਕਤ ਮਿਲੇਗੀ। ਇਸੇ ਕੜੀ ਤਹਿਤ ਜ਼ਿਲ੍ਹਾ ਫਰੀਦਕੋਟ ਦੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਪੱਕਾ ਨਾਲ ਸੰਬੰਧਿਤ ਯੂਥ ਆਗੂ ਸੁਖਵੰਤ ਸਿੰਘ ਪੱਕਾ ਨੂੰ ਯੂਥ ਵਿੰਗ ਦਾ ਸਟੇਟ ਜੁਆਇੰਟ ਸੈਕਟਰੀ ਨਿਯੁਕਤ ਕੀਤਾ ਗਿਆ ਹੈ।

ਇਹ ਖਬਰ ਵੀ ਪੜ੍ਹੋ : BKU Sidhupur Protest: ਬੈਂਕ ਮੈਨੇਜਰ ਖ਼ਿਲਾਫ਼ BKU ਸਿੱਧੂਪੁਰ ਦਾ ਰੋਸ ਪ੍ਰਦਰਸ਼ਨ

ਉਨ੍ਹਾਂ ਦੀ ਨਿਯੁਕਤੀ ਨੂੰ ਇਲਾਕੇ ’ਚ ਵੱਡੀ ਉਪਲਬਧੀ ਵਜੋਂ ਵੇਖਿਆ ਜਾ ਰਿਹਾ ਹੈ ਤੇ ਇਸ ਨਾਲ ਨੌਜਵਾਨ ਵਰਗ ’ਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ’ਤੇ ਆਪ ਆਗੂਆਂ ਤੇ ਵਰਕਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੁਖਵੰਤ ਸਿੰਘ ਪੱਕਾ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਗਈ। ਉਨ੍ਹਾਂ ਦੇ ਸਾਥੀਆਂ ਤੇ ਇਲਾਕੇ ਦੇ ਕਈ ਮੁੱਖ ਆਗੂਆਂ, ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਬੱਬੂ ਸੇਖੋਂ, ਮਨਦੀਪ ਮੋਂਗਾ, ਸੁਖਵੰਤ ਸਿੰਘ ਨੰਬਰਦਾਰ, ਅਮਰੀਕ ਸਿੰਘ ਸਰਪੰਚ (ਡੱਗੋਰੋਮਾਣਾ), ਜੱਗਾ ਸਰਪੰਚ (ਖਾਰਾ), ਸਰਬਜੀਤ ਸਿੰਘ ਸਰਪੰਚ (ਮੋਰਾਂਵਾਲੀ), ਅਭੈ ਸਰਪੰਚ (ਚੰਦਬਾਜਾ), ਰਾਜਪਾਲ ਸਿੰਘ ਢੁੱਡੀ, ਹਰਵਿੰਦਰ ਸਿੰਘ, ਜਗਜੀਤ ਸਿੰਘ ਸਰਪੰਚ (ਕਲੇਰ), ਸੇਵਕ (ਧੂਰਕੋਟ), ਬਲਦੇਵ ਸਿੰਘ ਸਰਪੰਚ (ਭਾਣਾ), ਸੋਹਨ ਸਰਪੰਚ (ਨਵਾਂ ਟਹਿਣਾ), ਮਲਕੀਤ ਸਿੰਘ ਸਰਪੰਚ (ਪੱਕਾ)।

ਗੁਰਸੇਵਕ ਸਿੰਘ ਸਰਪੰਚ (ਪੱਕਾ-2), ਰਣਜੀਤ ਸਿੰਘ ਸਰਪੰਚ (ਟਹਿਣਾ), ਰਾਜਵਿੰਦਰ ਸਿੰਘ ਸਰਪੰਚ (ਭੈਰੋ ਭੱਟੀ), ਗੁਰਮੇਲ ਸਿੰਘ ਸਰਪੰਚ (ਬਾਹਮਣ ਵਾਲਾ), ਜਗਸੀਰ ਸਿੰਘ (ਕੋਠੇ ਦਿਹਾਤੀ), ਗੁਰਜਿੰਦਰ ਸਿੰਘ ਤੇ ਜਗਸੀਰ ਸਿੰਘ ਸਮੇਤ ਹੋਰ ਆਗੂਆਂ ਨੇ ਇਸ ਨਿਯੁਕਤੀ ਦਾ ਸਵਾਗਤ ਕੀਤਾ। ਇਸ ਦੌਰਾਨ ਸਾਰੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਸਮੇਤ ਪਾਰਟੀ ਦੀ ਸਮੁੱਚੀ ਹਾਈ ਕਮਾਨ ਦਾ ਧੰਨਵਾਦ ਕੀਤਾ।

ਜਿਨ੍ਹਾਂ ਨੇ ਨੌਜਵਾਨਾਂ ’ਤੇ ਵਿਸ਼ਵਾਸ ਜਤਾਇਆ ਅਤੇ ਉਨ੍ਹਾਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਆਗੂਆਂ ਨੇ ਕਿਹਾ ਕਿ ਸੁਖਵੰਤ ਸਿੰਘ ਪੱਕਾ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਇਮਾਨਦਾਰੀ ਤੇ ਸਮਰਪਣ ਨਾਲ ਨਿਭਾਉਂਦੇ ਹੋਏ ਨੌਜਵਾਨਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਨਾਲ ਉੱਪਰ ਲੈ ਕੇ ਜਾਣਗੇ। ਉਹ ਪਾਰਟੀ ਦੀਆਂ ਨੀਤੀਆਂ ਤੇ ਸਿਧਾਂਤਾਂ ਨੂੰ ਘਰ-ਘਰ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਅਤੇ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਯੋਗਦਾਨ ਪਾਉਣਗੇ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾਂ ਨੌਜਵਾਨਾਂ ਨੂੰ ਅੱਗੇ ਲਿਆਂਦੀ ਰਹੀ ਹੈ ਅਤੇ ਇਹ ਨਿਯੁਕਤੀਆਂ ਉਸੇ ਦ੍ਰਿਸ਼ਟੀਕੋਣ ਦਾ ਹਿੱਸਾ ਹਨ, ਜਿਸ ਨਾਲ ਭਵਿੱਖ ’ਚ ਪਾਰਟੀ ਹੋਰ ਮਜ਼ਬੂਤ ਹੋਵੇਗੀ।