Sukhraj Gora ਅਕਾਲੀ ਦਲ ਛੱਡ ਆਪ ‘ਚ ਸ਼ਾਮਲ

Sukhraj Gora joins Akali Dal

ਸੁਖਰਾਜ ਗੋਰਾ ਅਕਾਲੀ ਦਲ ਛੱਡ ਆਪ ‘ਚ ਸ਼ਾਮਲ

ਫਿਰੋਜ਼ਪੁਰ, (ਸਤਪਾਲ ਥਿੰਦ) ਲੋਕ ਸਭਾ ਚੋਣਾਂ 2019 ਦੌਰਾਨ ਆਮ ਆਦਮੀ ਪਾਰਟੀ ਨੂੰ ਛੱਡ ਕੇ  ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਏ ਸੁਖਰਾਜ ਸਿੰਘ ਗੋਰਾ (Sukhraj Gora) ਫਿਰੋਜਸ਼ਾਹ ਨੇ ਫਿਰ ਤੋਂ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਜਾਣਕਾਰੀ ਮੁਤਾਬਿਕ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਟਿਕਟ ਨਾ ਮਿਲਣ ‘ਤੇ ਸੁਖਰਾਜ ਗੋਰਾ ਦੀ ਪਾਰਟੀ ਤੋਂ ਹੋਈ ਨਰਾਜ਼ਗੀ ਦਾ ਫਾਇਦਾ ਉਠਾਉਂਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਸ ਵਕਤ ਸੁਖਰਾਜ ਦੇ ਗ੍ਰਹਿ ਵਿਖੇ ਪਹੁੰਚ ਕੇ ਉਹਨਾਂ ਦੇ ਗਲ ਸਿਰੋਪਾ ਪਾ ਕੇ ਅਕਾਲੀ ਦਲ ‘ਚ ਸ਼ਾਮਲ ਕਰ ਲਿਆ ਸੀ ਪਰ ਜਲਦੀ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਤੋਂ ਮੋਹ ਭੰਗ ਹੋ ਜਾਣ ‘ਤੇ ਹੁਣ ਫਿਰ ਦੁਬਾਰਾ ਸੁਖਰਾਜ ਸਿੰਘ ਗੋਰਾ ਨੇ ਦਿੱਲੀ ਚੋਣਾਂ ਦੌਰਾਨ ਮੁਨੀਸ਼ ਸਿਸੋਦੀਆ  ਦੀ ਹਾਜ਼ਰੀ  ਵਿੱਚ  ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here