ਖਹਿਰਾ ਨੇ ਨਵੀਂ ਪਾਰਟੀ ਦਾ ਐਲਾਨ ਕਰਦਿਆਂ ਕੀਤਾ ਵਿਵਾਦਗ੍ਰਸਤ ਵਾਅਦਾ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਵਿੱਚ ਜੇਕਰ ਭਵਿੱਖ ‘ਚ ਸੁਖਪਾਲ ਖਹਿਰਾ ਵੱਲੋਂ ਅੱਜ ਬਣਾਈ ਗਈ ‘ਪੰਜਾਬ ਏਕਤਾ ਪਾਰਟੀ’ ਦੀ ਸਰਕਾਰ ਆਈ ਤਾਂ ਆਮ ਲੋਕਾਂ ਦਾ ਪਤਾ ਨਹੀਂ ਪਰ ਨਸ਼ੇੜੀਆਂ ਦੀ ਬੱਲੇ ਬੱਲੇ ਹੋ ਜਾਵੇਗੀ, ਕਿਉਂਕਿ ਸੁਖਪਾਲ ਖਹਿਰਾ ਨੇ ਭੁੱਕੀ ਅਤੇ ਅਫ਼ੀਮ ਨੂੰ ਜਾਇਜ਼ ਅਤੇ ਠੀਕ ਨਸ਼ਾ ਦੱਸਦੇ ਹੋਏ ਇਸ ਨੂੰ ਕਾਨੂੰਨੀ ਮਾਨਤਾ ਦੇਣ ਬਾਰੇ ਐਲਾਨ ਕਰ ਦਿੱਤਾ ਹੈ
ਉਨ੍ਹਾਂ ਭੁੱਕੀ ਤੇ ਅਫ਼ੀਮ ਨੂੰ ਖੁੱਲ੍ਹੀ ਛੋਟ ਦੇਣ ਇਸ ਨੂੰ ਪਾਰਟੀ ਦੇ ਏਜੰਡੇ ਵਿੱਚ ਵੀ ਸ਼ਾਮਲ ਕੀਤਾ
ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਆਪਣੀ ਨਵੀਂ ਪਾਰਟੀ ‘ਪੰਜਾਬ ਏਕਤਾ ਪਾਰਟੀ’ ਐਲਾਨ ਕਰਦੇ ਹੋਏ ਸੁਖਪਾਲ ਖਹਿਰਾ ਨੇ ਕਿਹਾ ਕਿ ਪਹਿਲਾਂ ਉਹ ਭੁੱਕੀ ਅਤੇ ਅਫ਼ੀਮ ਦੀ ਵਰਤੋਂ ਦੇ ਵਿਰੁੱਧ ਸਨ ਪਰ ਜਦੋਂ ਉਨ੍ਹਾਂ ਨੂੰ ਡਾ. ਧਰਮਵੀਰ ਗਾਂਧੀ ਨੇ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੂੰ ਵੀ ਠੀਕ ਲੱਗ ਰਿਹਾ ਹੈ ਕਿ ਪੰਜਾਬ ਨੂੰ ਜੈਵਿਕ ਨਸ਼ੇ ਵੱਲ ਮੋੜ ਦਿੱਤਾ ਜਾਵੇ। ਭੁੱਕੀ ਅਤੇ ਅਫ਼ੀਮ ਦੀ ਖੇਤੀ ਦਾ ਪੰਜਾਬ ਵਿੱਚ ਮਨਜ਼ੂਰੀ ਚਾਹੀਦੀ ਹੈ। ਸੁਖਪਾਲ ਖਹਿਰਾ ਨੇ ਇਸ ਮੁੱਦੇ ਨੂੰ ਆਪਣੀ ਪਾਰਟੀ ਦੇ ਏਜੰਡੇ ਵਿੱਚ ਰੱਖਣ ਦਾ ਵੀ ਐਲਾਨ ਕੀਤਾ ਹੈ। ਜਿਸ ਨਾਲ ਵੱਡਾ ਵਿਵਾਦ ਵੀ ਛੇੜ ਲਿਆ ਗਿਆ ਹੈ ਪਹਿਲਾਂ ਹੀ ਨਸ਼ੇ ਦੀ ਮਾਰ ਹੇਠ ਆਏ ਪੰਜਾਬ ‘ਚ ਅਫ਼ੀਮ ਦੀ ਖੇਤੀ ਨਵੀਆਂ ਮੁਸ਼ਕਲਾਂ ਪੈਦਾ ਕਰੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ