ਸੁਖਪਾਲ ਖਹਿਰਾ ਦਾ ‘ਪ੍ਰਵਾਸੀ ਬਿਆਨ’, ‘ਆਪਣਿਆਂ’ ’ਤੇ ਪੈ ਰਿਹੈ ਕਾਫ਼ੀ ਭਾਰੀ

Sukhpal Khaira

ਲੁਧਿਆਣਾ ਵਿਖੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹੋ ਸਕਦੈ ਸਭ ਤੋਂ ਜ਼ਿਆਦਾ ਨੁਕਸਾਨ

  • ਪੰਜਾਬ ’ਚ ਪਰਵਾਸੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ, ਸੁਖਪਾਲ ਦੇ ਬਿਆਨ ਨਾਲ ਵਿਰੋਧੀਆਂ ਵੱਲੋਂ ਹਮਲਾ ਤੇਜ਼

ਚੰਡੀਗੜ੍ਹ (ਅਸ਼ਵਨੀ ਚਾਵਲਾ)। ਸੰਗਰੂਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਦਾ ‘ਪ੍ਰਵਾਸੀ ਬਿਆਨ’, ਕਾਂਗਰਸ ਦੇ ਹੀ ਆਪਣੇ ਉਮੀਦਵਾਰਾਂ ’ਤੇ ਕਾਫ਼ੀ ਜ਼ਿਆਦਾ ਭਾਰੀ ਪੈਂਦਾ ਨਜ਼ਰ ਆ ਰਿਹਾ ਹੈ। ਖਹਿਰਾ ਦੇ ਇਸ ਬਿਆਨ ਦੀ ਜਿੱਥੇ ਭਾਰਤੀ ਜਨਤਾ ਪਾਰਟੀ ਤੋਂ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਨਿੰਦਾ ਕੀਤੀ ਗਈ ਹੈ, ਉਥੇ ਇਸ ਨੂੰ ਸੁਖਪਾਲ ਖਹਿਰਾ ਸਣੇ ਸਾਰੀ ਕਾਂਗਰਸ ਦੀ ਹੀ ਸੋਚ ਕਰਾਰ ਦੇ ਦਿੱਤਾ ਗਿਆ ਹੈ। (Sukhpal Khaira)

ਹੁਣ ਕਾਂਗਰਸ ਪਾਰਟੀ ਨੂੰ ਵੀ ਅੱਗੇ ਆ ਕੇ ਸੁਖਪਾਲ ਖਹਿਰਾ ਦੇ ਇਸ ਬਿਆਨ ਨੂੰ ਉਨ੍ਹਾਂ ਦਾ ਨਿੱਜੀ ਬਿਆਨ ਤੱਕ ਕਰਾਰ ਦੇਣਾ ਪਿਆ | Sukhpal Khaira

ਪੰਜਾਬ ’ਚ ਪਰਵਾਸੀਆਂ ਦੀ ਗਿਣਤੀ ਕਾਫ਼ੀ ਜਿਆਦਾ ਹੋਣ ਕਰਕੇ ਇਹ ਚੋਣ ਦੇ ਵੱਡੇ ਮੁੱਦਿਆਂ ਵਿੱਚੋਂ ਇੱਕ ਮੁੱਦਾ ਵੀ ਬਣਦਾ ਨਜ਼ਰ ਆ ਰਿਹਾ ਹੈ। ਖ਼ਾਸ ਕਰਕੇ ਲੁਧਿਆਣਾ ਤੇ ਜਲੰਧਰ ਵਿਖੇ ਇਸ ਦਾ ਅਸਰ ਜਿਆਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਇਨ੍ਹਾਂ ਦੋਵਾਂ ਲੋਕ ਸਭਾ ਹਲਕਿਆਂ ’ਚ ਸਭ ਤੋਂ ਜਿਆਦਾ ਪ੍ਰਵਾਸੀ ਰਹਿੰਦੇ ਹਨ ਤੇ ਆਨੰਦਪੁਰ ਸੀਟ ’ਚ ਆਉਂਦੇ ਮੋਹਾਲੀ ਵਿਧਾਨ ਸਭਾ ਹਲਕੇ ’ਚ ਪਰਵਾਸੀਆਂ ਦੀ ਗਿਣਤੀ ਕਾਫ਼ੀ ਜਿਆਦਾ ਹੈ, ਜਿਸ ਕਾਰਨ ਹੀ ਹੁਣ ਕਾਂਗਰਸ ਪਾਰਟੀ ਨੂੰ ਵੀ ਅੱਗੇ ਆ ਕੇ ਸੁਖਪਾਲ ਖਹਿਰਾ ਦੇ ਇਸ ਬਿਆਨ ਨੂੰ ਉਨ੍ਹਾਂ ਦਾ ਨਿੱਜੀ ਬਿਆਨ ਤੱਕ ਕਰਾਰ ਦੇਣਾ ਪਿਆ ਹੈ। (Sukhpal Khaira)

ਜਾਣਕਾਰੀ ਅਨੁਸਾਰ ਸੁਖਪਾਲ ਖਹਿਰਾ ਵੱਲੋਂ ਸੰਗਰੂਰ ਲੋਕ ਸਭਾ ਸੀਟ ’ਤੇ ਆਪਣੇ ਚੋਣ ਪ੍ਰਚਾਰ ਦੌਰਾਨ ਕਿਹਾ ਗਿਆ ਸੀ ਕਿ ਪੰਜਾਬ ਵਿੱਚ ਪਰਵਾਸੀਆਂ ਦੀ ਗਿਣਤੀ ਕਾਫ਼ੀ ਜਿਆਦਾ ਵਧ ਗਈ ਹੈ, ਜਦੋਂ ਕਿ ਪੰਜਾਬੀਆਂ ਦੀ ਗਿਣਤੀ ਕਾਫ਼ੀ ਜਿਆਦਾ ਘਟਦੀ ਨਜ਼ਰ ਆ ਰਹੀ ਹੈ। ਇੱਕ ਸਮਾਂ ਇਹੋ ਜਿਹਾ ਵੀ ਆਏਗਾ, ਜਦੋਂ ਪੰਜਾਬ ’ਚ ਪੱਗਾਂ ਵਾਲੇ ਪੰਜਾਬੀ ਹੀ ਦਿਖਾਈ ਨਹੀਂ ਦੇਣਗੇ।

ਇਸ ਬਿਆਨ ’ਚ ਸੁਖਪਾਲ ਖਹਿਰਾ ਨੇ ਇਹ ਵੀ ਕਿਹਾ ਕਿ ਦੇਸ਼ ਦੇ ਕਈ ਸੂਬਿਆਂ ’ਚ ਪਰਵਾਸੀਆਂ ਦੀ ਥਾਂ ’ਤੇ ਸੂਬੇ ਦੇ ਲੋਕਾਂ ਨੂੰ ਹੀ ਜਮੀਨ ਖ਼ਰੀਦਣ ਤੋਂ ਲੈ ਕੇ ਸਰਕਾਰੀ ਨੌਕਰੀ ਲੈਣ ਤੱਕ ਦੇ ਅਧਿਕਾਰ ਦਿੱਤੇ ਹੋਏ ਹਨ। ਇਹੋ ਜਿਹਾ ਐਕਟ ਪੰਜਾਬ ’ਚ ਵੀ ਲਿਆਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਹੀ ਇਸ ਦਾ ਫਾਇਦਾ ਹੋ ਸਕੇ। ਲੁਧਿਆਣਾ ਲੋਕ ਸਭਾ ਹਲਕੇ ’ਚ ਇਹ ਬਿਆਨ ਸਭ ਤੋਂ ਜਿਆਦਾ ਵੱਡਾ ਮੁੱਦਾ ਰਿਹਾ ਹੈ ਵੱਡੀ ਗਿਣਤੀ ’ਚ ਪ੍ਰਵਾਸੀ ਲੁਧਿਆਣਾ ਵਿਖੇ ਹੋਣ ਕਰਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨੁਕਸਾਨ ਹੋ ਸਕਦਾ ਹੈ। ਇਸ ਦੇ ਨਾਲ ਹੀ ਜਲੰਧਰ, ਆਨੰਦਪੁਰ ਸਾਹਿਬ ਸਣੇ ਬਾਕੀ ਸੀਟਾਂ ’ਤੇ ਵੀ ਪਰਵਾਸੀਆਂ ਦੀ ਗਿਣਤੀ 20 ਹਜ਼ਾਰ ਤੋਂ ਲੈ ਕੇ ਡੇਢ ਲੱਖ ਤੱਕ ਦੱਸੀ ਜਾ ਰਹੀ ਹੈ, ਖਹਿਰਾ ਦਾ ਬਿਆਨ ਇਨ੍ਹਾਂ ਸੀਟਾਂ ’ਤੇ ਵੀ ਕਾਂਗਰਸ ਦਾ ਨੁਕਸਾਨ ਕਰ ਸਕਦਾ ਹੈ।

Also Read : ਧੰਨਾ ਸਿੰਘ, ਤੇਜਾ ਸਿੰਘ, ਸੁੱਚਾ ਸਿੰਘ, ਭਾਨ ਸਿੰਘ ਵੀ ਰਹੇ ਨੇ ਬਠਿੰਡਾ ਤੋਂ ਸੰਸਦ ਮੈਂਬਰ