ਮੁਹਾਲੀ ਤੇ ਪਟਿਆਲਾ ਵਿਖੇ ਅਲਰਟ ਜਾਰੀ
- ਹਿਮਾਚਲ ਤੋੋਂ ਜਿਆਦਾ ਪਾਣੀ ਆਉਣ ਕਰਕੇ ਸੁਖਣਾ ਝੀਲ ਵਿੱਚ ਵੱਧ ਗਿਆ ਸੀ ਪਾਣੀ ਦਾ ਪੱਧਰ
(ਅਸ਼ਵਨੀ ਚਾਵਲਾ) ਚੰਡੀਗੜ। ਸੁਖਣਾ ਝੀਲ ਦੇ ਫਲੱਡ ਗੇਟ ਬੁੱਧਵਾਰ ਨੂੰ ਚੰਡੀਗੜ੍ਹ ਪ੍ਰਸਾਸਨ ਵੱਲੋਂ ਖੋਲ ਦਿੱਤੇ ਗਏ ਹਨ। ਇਨਾਂ ਫਲੱਡ ਗੇਟ ਦੇ ਖੋਲ੍ਹਣ ਦੇ ਨਾਲ ਹੀ ਮੁਹਾਲੀ ਅਤੇ ਪਟਿਆਲਾ ਜ਼ਿਲੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਕਿਉਂਕਿ ਸੁਖਣਾ ਵਿੱਚ ਛੱਡ ਗਏ ਇਸ ਪਾਣੀ ਦਾ ਅਸਰ ਪਟਿਆਲਾ ਤੱਕ ਦੇਖਣ ਨੂੰ ਮਿਲ ਸਕਦਾ ਹੈ।
ਇਹ ਪਾਣੀ ਡੇਰਾ ਬੱਸੀ ਤੋਂ ਹੁੰਦੇ ਹੋਏ ਘੱਗਰ ਨਦੀ ਦੇ ਰਾਹੀਂ ਪਟਿਆਲਾ ਤੱਕ ਪੁੱਜੇਗਾ। ਸੁਖਣਾ ਝੀਲ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ 1163 ਤੋਂ ਜ਼ਿਆਦਾ ਹੋ ਗਿਆ ਸੀ ਅਤੇ ਸੁਖਣਾ ਡੈਮ ਨੂੰ ਖ਼ਤਰਾ ਵੀ ਪੈਦਾ ਹੋ ਗਿਆ ਸੀ। ਜਿਸ ਕਾਰਨ ਹੀ ਫਲੱਡ ਗੇਟ ਖੋਲ੍ਹਦੇ ਹੋਏ ਪਾਣੀ ਦੇ ਪੱਧਰ ਨੂੰ 2 ਫੀਟ ਤੱਕ ਹੇਠਾਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Land Policy Punjab: ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਝਟਕਾ, ਲੈਂਡ ਪੂਲਿੰਗ ਨੀਤੀ ’ਤੇ ਰੋਕ
ਚੰਡੀਗੜ੍ਹ ਪ੍ਰਸ਼ਾਸਨ ਨੇ ਦੱਸਿਆ ਕਿ ਹਿਮਾਚਲ ਵਿੱਚ ਭਾਰੀ ਬਰਸਾਤ ਹੋਣ ਕਰਕੇ ਪਹਾੜੀ ਇਲਾਕੇ ਤੋਂ ਪਾਣੀ ਦੇ ਨਾਲ ਹੀ ਮਿੱਟੀ ਵੀ ਸੁਖਣਾ ਵਿੱਚ ਆ ਰਹੀ ਹੈ, ਜਿਸ ਕਾਰਨ ਪਾਣੀ ਦਾ ਪੱਧਰ ਕਾਫ਼ੀ ਜਿਆਦਾ ਵੱਧ ਰਿਹਾ ਹੈ। ਸੁਖਣਾ ਡੈਮ ਦਾ ਪੱਧਰ 1163 ਤੱਕ ਹੀ ਰੱਖਿਆ ਜਾ ਸਕਦਾ ਹੈ, ਜਦੋਂ ਕਿ ਮੰਗਲਵਾਰ ਰਾਤ ਨੂੰ ਇਹ ਪਾਣੀ ਦਾ ਪੱਧਰ 1163 ਨੂੰ ਪਾਰ ਕਰ ਰਿਹਾ ਸੀ। ਜਿਸ ਕਾਰਨ ਹੀ ਫਲੱਡ ਗੇਟ ਖੋਲ੍ਹਦੇ ਹੋਏ 2 ਫੁੱਟ ਤੱਕ ਪਾਣੀ ਨੂੰ ਛੱਡਿਆ ਗਿਆ ਹੈ।