ਕੁਝ ਹੀ ਘੰਟਿਆਂ ‘ਚ ਪੱਕਾ ਮਕਾਨ ਬਣਾ ਕੇ ਸੁਖਦੇਵ ਸਿੰਘ ਦਾ ਫਿਕਰ ਮੁਕਾਇਆ

ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਸ਼ਲਾਘਾਯੋਗ ਕਾਰਜ

ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ/ਖੁਸ਼ਪ੍ਰੀਤ ਜੋਸ਼ਨ) ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 134 ਕਾਰਜ ਪੂਰੀ ਦੁਨੀਆਂ ਅੰਦਰ ਮਿਸਾਲ ਬਣ ਚੁੱਕੇ ਹਨ ਸੁਨਾਮ ਬਲਾਕ ਦੀ ਸਾਧ-ਸੰਗਤ ਹਮੇਸ਼ਾ ਹੀ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ‘ਤੇ ਅਮਲ ਕਰਦੇ ਹੋਏ ਮਾਨਵਤਾ ਭਲਾਈ ਕਾਰਜਾਂ ਵਿੱਚ ਪੂਰਾ ਸਹਿਯੋਗ ਕਰਦੀ ਆਈ ਹੈ ਅਤੇ ਵੱਧ-ਚੜ੍ਹ ਕੇ ਮਾਨਵਤਾ ਭਲਾਈ ਦੇ ਕਾਰਜ ਆਰੰਭੇ ਜਾਂਦੇ ਹਨ ਅਤੇ ਲੋੜਵੰਦਾਂ ਦੀ ਹਰ ਮਦਦ ਕੀਤੀ ਜਾਂਦੀ ਹੈ ਇਸੇ ਕੜੀ ਤਹਿਤ ਬਲਾਕ ਸੁਨਾਮ ਦੀ ਸਾਧ-ਸੰਗਤ ਨੇ ਸੁਖਦੇਵ ਸਿੰਘ ਦਾ ਕੁਝ ਹੀ ਘੰਟਿਆਂ ਵਿੱਚ ਪੱਕਾ ਮਕਾਨ ਬਣਾ ਕੇ ਉਸ ਦਾ ਫਿਕਰ ਮੁਕਾ ਦਿੱਤਾ। ਇਸ ਮੌਕੇ ਬਲਾਕ ਦੇ ਭੰਗੀਦਾਸ ਛਿਹਬਰ ਸਿੰਘ ਇੰਸਾਂ ਅਤੇ ਪੰਦਰਾਂ ਮੈਂਬਰ ਜੁੰਮੇਵਾਰ ਜਸਪਾਲ ਸਿੰਘ ਇੰਸਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੁਖਦੇਵ ਸਿੰਘ ਵੱਲੋਂ ਆਪਣੇ ਮਕਾਨ ਦੀ ਖਸਤਾ ਹਾਲਤ ਬਾਰੇ ਬਲਾਕ ਦੇ ਜ਼ਿੰਮੇਵਾਰਾਂ ਨਾਲ ਗੱਲਬਾਤ ਕੀਤੀ ਗਈ

ਜਦੋਂ ਜੰਿਮੇਵਾਰਾਂ ਨੇ ਮੌਕੇ ਤੇ ਆ ਕੇ ਦੇਖਿਆ ਤਾਂ ਸੁਖਦੇਵ ਸਿੰਘ ਦਾ ਮਕਾਨ ਬਿਲਕੁਲ ਖਰਾਬ ਹੋ ਚੁੱਕਿਆ ਸੀ ਤੇ ਇਸ ਸਬੰਧੀ ਬਲਾਕ ਦੀ ਸਾਧ-ਸੰਗਤ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਸੁਖਦੇਵ ਸਿੰਘ ਦਾ ਮਕਾਨ ਸਾਧ-ਸੰਗਤ ਵੱਲੋਂ ਬਣਾ ਕੇ ਦਿੱਤਾ ਗਿਆ ਹੈ ਇਸ ਮੌਕੇ ਬਲਾਕ ਦੇ ਜ਼ਿੰਮੇਵਾਰਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬਲਾਕ ਦੀ ਸਾਧ-ਸੰਗਤ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾ ਕੇ ਦਿੱਤੇ ਜਾ ਚੁੱਕੇ ਹਨ ਤੇ ਇਸ ਤੋਂ ਇਲਾਵਾ ਕਈ ਗਰੀਬ ਲੜਕੀਆਂ ਦੇ ਵਿਆਹ ਸਾਧ-ਸੰਗਤ ਵੱਲੋਂ ਕੀਤੇ ਗਏ ਹਨ ਤੇ ਪਹਿਲਾਂ ਅਤੇ ਹੁਣ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਦੋਂ ਵੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਖੂਨਦਾਨ ਕਰਨ ਲਈ ਕਿਹਾ ਜਾਂਦਾ ਹੈ

ਤਾਂ ਸਾਧ-ਸੰਗਤ ਹਰ ਸਮੇਂ ਤਿਆਰ ਬਰ ਤਿਆਰ ਰਹਿੰਦੀ ਹੈ ਅਤੇ ਜ਼ਰੂਰਤ ਅਨੁਸਾਰ ਖੂਨਦਾਨ ਕੀਤਾ ਜਾਂਦਾ ਹੈ ਅਤੇ ਮਾਨਵਤਾ ਭਲਾਈ ਦੇ 134 ਕਾਰਜਾਂ ਵਿੱਚ ਸਾਧ-ਸੰਗਤ ਵੱਧ ਚੜ੍ਹ ਕੇ ਆਪਣੀ ਹਾਜ਼ਰੀ ਲਵਾ ਰਹੀ ਹੈ। ਇਸ ਮੌਕੇ ਜਦੋਂ ਸਾਧ-ਸੰਗਤ ਵੱਲੋਂ ਬਣਾ ਕੇ ਦਿੱਤੇ ਜਾ ਰਹੇ ਮਕਾਨ ਬਾਰੇ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਆਪਣੀ ਖਸਤਾ ਹਾਲਤ ਤੇ ਡਿੱਗ-ਡਿਗੂੰ ਕਰਦੇ ਮਕਾਨ ਸਬੰਧੀ ਕਈ ਵਾਰ ਸਰਕਾਰੇ ਦਰਬਾਰੇ ਫਰਿਆਦ ਕੀਤੀ ਗਈ ਅਤੇ ਕਈ ਸਮਾਜ ਸੇਵੀਆਂ ਤੇ ਪੰਚਾਇਤ ਕੋਲ ਵੀ ਪਹੁੰਚ ਕੀਤੀ ਪ੍ਰੰਤੂ ਉਸ ਦਾ ਹੱਲ ਨਾ ਹੋ ਸਕਿਆ ਅਤੇ ਹੁਣ ਸੇਵਾਦਾਰਾਂ ਵੱਲੋਂ ਮਕਾਨ ਬਣਾਇਆ ਜਾ ਰਿਹਾ ਹੈ। ਸੁਖਦੇਵ ਸਿੰਘ ਨੇ ਮਕਾਨ ਬਣਾਉਣ ਲਈ ਡੇਰਾ ਸੱਚਾ ਸੌਦਾ ਦੇ ਸਰਧਾਲੂਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਧੰਨ ਹਨ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਜੋ ਇਨ੍ਹਾਂ ਨੂੰ ਚੰਗੀਆਂ ਸਿੱਖਿਆਵਾਂ ਦਿੰਦੇ ਹਨ।

ਜ਼ਿਕਰਯੋਗ ਹੈ ਕਿ ਸੁਖਦੇਵ ਸਿੰਘ ਦੇ ਪੰਜ ਬੇਟੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਬੇਟੀ ਉਨ੍ਹਾਂ ਦੇ ਨਾਲ ਰਹਿੰਦੀ ਹੈ ਸੁਖਦੇਵ ਸਿੰਘ ਦੇ ਬਜ਼ੁਰਗ ਹੋ ਜਾਣ ਤੇ ਹੁਣ ਉਹ ਕੰਮ ਕਾਰ ਵੀ ਨਹੀਂ ਕਰ ਸਕਦੇ ਜਿਸ ਕਾਰਨ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਚੱਲਦਾ ਹੈ। ਡੇਰਾ ਸੱਚਾ ਸੌਦਾ ਦੇ ਸ਼ਾਹ ਸਤਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਅਤੇ ਸਾਧ-ਸੰਗਤ ਨੇ ਉਸਨੂੰ ਕਮਰਾ ਰਸੋਈ ਤੇ ਬਾਥਰੂਮ ਬਣਾ ਕੇ ਦਿੱਤਾ ਹੈ।

ਮਸਤਰੀ ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਬੱਗਾ ਸਿੰਘ, ਜਗਜੀਤ ਸਿੰਘ, ਰਾਮ ਸਿੰਘ, ਕਰਮਜੀਤ ਸਿੰਘ, ਭੋਲਾ ਸਿੰਘ ਵੱਲੋਂ ਸਾਧ-ਸੰਗਤ ਦੇ ਸਹਿਯੋਗ ਨਾਲ ਕੁਝ ਹੀ ਘੰਟਿਆਂ ਵਿੱਚ ਚੁਗਾਠਾਂ ਖੜ੍ਹੀਆਂ ਕਰਕੇ ਸੁਖਦੇਵ ਸਿੰਘ ਦਾ ਪੱਕਾ ਘਰ ਉਸਾਰ ਦਿੱਤਾ ਸਾਧ-ਸੰਗਤ ਦੀ ਸੇਵਾ ਨੂੰ ਦੇਖ ਕੇ ਪਿੰਡ ਬਖਸੀਵਾਲਾ ਦੇ ਵਾਸੀਆਂ ਵੱਲੋਂ ਵੀ ਤਾਰੀਫ ਕੀਤੀ ਗਈ ਕਿ ਅੱਜ ਦੇ ਜ਼ਮਾਨੇ ਵਿੱਚ ਲੋੜਵੰਦਾਂ ਦਾ ਦੁੱਖ ਸੁਣਨ ਵਾਲੇ ਇਨਸਾਨ ਵੀ ਧਰਤੀ ਤੇ ਹਨ ।

ਪੰਦਰਾਂ ਮੈਂਬਰ ਗੁਰਦੀਪ ਸਿੰਘ ਇੰਸਾਂ, ਪੰਦਰਾਂ ਮੈਂਬਰ ਦਰਸ਼ਨ ਸਿੰਘ ਇੰਸਾਂ, ਪੰਦਰਾਂ ਮੈਂਬਰ ਗਗਨਦੀਪ ਸਿੰਘ ਇੰਸਾਂ, ਬਿਕਰਮਜੀਤ ਸਿੰਘ ਇੰਸਾਂ, ਭੰਗੀਦਾਸ ਭਿੰਦਰ ਸਿੰਘ, ਭੰਗੀਦਾਸ ਮੇਘ ਸਿੰਘ, ਪੰਦਰਾਂ ਮੈਂਬਰ ਸਤਨਾਮ ਸਿੰਘ, ਬਲਕਾਰ ਸਿੰਘ ਇੰਸਾਂ , ਗੁਰਮੇਲ ਸਿੰਘ, ਬਲਕਾਰ ਸਿੰਘ, ਬੱਬੀ ਸਿੰਘ, ਕ੍ਰਿਸਨ ਸਿੰਘ, ਚਮਕੌਰ ਸਿੰਘ, ਗੁਰਤੇਜ ਸਿੰਘ, ਹਰਮੀਤ ਸਿੰਘ ਅਤੇ  ਰਣਧੀਰ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.