ਸੁਖਦੇਵ ਢੀਂਡਸਾ ਨੇ ਦਿੱਤਾ ਅਕਾਲੀ ਦਲ ਨੂੰ ਝਟਕਾ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਨੂੰ ਵੱਡਾ ਝਟਕਾ ਦਿੰਦੇ ਹੋਏ ਗੁਰੱਪ ਲੀਡਰ ਵਜੋਂ ਅਸਤੀਫਾ ਦੇ ਦਿੱਤਾ ਹੈ। ਖ਼ਬਰਾਂ ਹਨ ਕਿ ਢੀਂਡਸਾ ਨੇ ਆਪਣਾ ਅਸਤੀਫਾ ਰਾਜ ਸਭਾ ਦੇ ਉਪ ਚੇਅਰਮੈਨ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਦਿੱਤਾ ਹੈ। ਇਸ ਦੇ ਨਾਲ ਹੀ ਬੀਤੇ ਦਿਨੀਂ ਹੀ ਉਨ੍ਹਾਂ ਨੇ ਆਪਣਾ ਅਸਤੀਫਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਭੇਜ ਦਿੱਤਾ ਸੀ। ਲੰਬੇ ਸਮੇਂ ਤੋਂ ਢੀਂਡਸਾ ਕਿਸੇ ਸਿਆਸੀ ਕਾਰਜ ‘ਚ ਵੀ ਨਜ਼ਰ ਨਹੀਂ ਆਏ। ਇੱਥੋਂ ਤੱਕ ਕੀ ਲੋਕ ਸਭਾ ਚੋਣਾਂ ਦੇ ਪ੍ਰਚਾਰ ‘ਚ ਵੀ ਉਹ ਕੀਤੇ ਨਜ਼ਰ ਨਹੀਂ ਸੀ ਆਏ।
ਢੀਂਡਸਾ ਦੇ ਅਸਤੀਫੇ ਤੋਂ ਬਾਅਦ ਅਕਾਲੀ ਦਲ ਨੇ ਸਪੱਸ਼ਟ ਕੀਤਾ ਆਪਣਾ ਰੁਖ
ਢੀਂਡਸਾ ਦੇ ਅਸਤੀਫੇ ‘ਤੇ ਅਕਾਲੀ ਦਲ ਨੇ ਸਾਫ ਕੀਤਾ ਕਿ ਰਾਜ ਸਭਾ ‘ਚ ਢੀਂਡਸਾ ਦੀ ਥਾਂ ਐਮਪੀ ਬਲਵਿੰਦਰ ਸਿੰਘ ਭੂੰਦੜ ਨੂੰ ਗਰੁੱਪ ਲੀਡਰ ਅਤੇ ਨਰੇਸ਼ ਗੁਜਰਾਲ ਨੂੰ ਡਿਪਟੀ ਲੀਡਰ ਵਜੋਂ ਚੁਣਿਆ ਗਿਆ ਸੀ।। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਰਾਜ ਸਭਾ ‘ਚੋਂ ਅਕਾਲੀ ਦਲ ਦੇ ਗਰੁੱਪ ਲੀਡਰ ਵਜੋਂ ਅਸਤੀਫਾ ਦੇਣ ‘ਤੇ ਅਕਾਲੀ ਦਲ ਨੇ ਆਪਣਾ ਜਵਾਬ ਸਪਸ਼ੱਟ ਕੀਤਾ ਹੈ।
ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਹ ਰਾਜ ਸਭਾ ‘ਚ ਪਹਿਲਾਂ ਹੀ ਆਪਣਾ ਨੇਤਾ ਬਦਲ ਚੁੱਕੇ ਹਨ ਅਤੇ ਬਲਵਿੰਦਰ ਸਿੰਘ ਭੂੰਦੜ ਹੀ ਰਾਜ ਸਭਾ ‘ਚ ਉਨ੍ਹਾਂ ਦੇ ਨੇਤਾ ਹਨ। ਟਵਿੱਟਰ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਸਬੰਧੀ 12 ਜੂਨ ਨੂੰ ਰਾਜ ਸਭਾ ਦੀ ਲੀਡਰਸ਼ਿਪ ‘ਚ ਤਬਦੀਲੀ ਬਾਰੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਦੀ ਇਕ ਕਾਪੀ ਰਾਜ ਸਭਾ ਜਨਰਲ ਸਕੱਤਰ ਨੂੰ ਭੇਜ ਦਿੱਤੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।