ਸੁਖਬੀਰ ਬਾਦਲ ਹੋਏ ਜਾਂਚ ਟੀਮ ਅੱਗੇ ਪੇਸ਼, 3 ਘੰਟੇ ਤੱਕ ਹੋਈ ਪੁੱਛਗਿਛ

Sukhbir Badal

ਸੁਖਬੀਰ ਬਾਦਲ ਸਵੇਰੇ 11:40 ’ਤੇ ਪੁੱਜੇ 2:30 ਦੇ ਕਰੀਬ ਗਏ ਵਾਪਸ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੋਮਵਾਰ ਨੂੰ ਕੋਟਕਪੂਰਾ ਮਾਮਲੇ ਵਿੱਚ ਜਾਂਚ ਟੀਮ ਅੱਗੇ ਪੇਸ਼ ਹੋਏ ਅਤੇ ਲਗਭਗ 3 ਘੰਟੇ ਤੱਕ ਉਨਾਂ ਵੱਲੋਂ ਸੁਆਲਾਂ ਦੇ ਜੁਆਬ ਦਿੱਤੇ ਗਏ। ਸੁਖਬੀਰ ਬਾਦਲ ਦੇ ਨਾਲ ਪਹਿਲਾਂ ਵਾਂਗ ਕੋਈ ਜਿਆਦਾ ਲਾਮ ਲਸ਼ਕਰ ਨਹੀਂ ਸੀ ਅਤੇ ਇਸ ਵਾਰ ਅਕਾਲੀ ਲੀਡਰਾਂ ਤੇ ਵਰਕਰਾਂ ਦਾ ਇਕੱਠ ਵੀ ਕਾਫ਼ੀ ਜਿਆਦਾ ਘੱਟ ਸੀ।

ਇਹ ਵੀ ਪੜ੍ਹੋ : ਵਿਧਾਇਕਾਂ ਬਲਜਿੰਦਰ ਕੌਰ ਨੂੰ ਮਿਲੇਗਾ ਕੈਬਨਿਟ ਰੈਂਕ

ਸੁਖਬੀਰ ਬਾਦਲ ਨੂੰ ਲਗਾਤਾਰ ਇਸ ਮਾਮਲੇ ਵਿੱਚ ਜਾਂਚ ਪੜਤਾਲ ਲਈ ਸੱਦਿਆ ਜਾ ਰਿਹਾ ਹੈ। ਸੋਮਵਾਰ ਨੂੰ ਐਲ.ਕੇ. ਯਾਦਵ ਦੀ ਅਗਵਾਈ ਵਾਲੀ ਸਪੈਸ਼ਲ ਜਾਂਚ ਟੀਮ ਵੱਲੋਂ ਸੱਦਿਆ ਗਿਆ ਸੀ ਤਾਂ ਸੁਖਬੀਰ ਬਾਦਲ ਲਗਭਗ 11:40 ਦੇ ਕਰੀਬ ਜਾਂਚ ਟੀਮ ਅੱਗੇ ਪੇਸ਼ ਹੋਏ ਅਤੇ 3 ਘੰਟੇ ਸੁਆਲ ਜੁਆਬ ਚਲਣ ਤੋਂ ਬਾਅਦ ਲਗਭਗ 2:30 ’ਤੇ ਸੁਖਬੀਰ ਬਾਦਲ ਦੀ ਵਾਪਸੀ ਹੋਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here