ਸੁੱਖਾ ਲੰਮੇ ਕਤਲ ਕਾਂਡ ‘ਚ ਨੌਜਵਾਨ ਨੂੰ ਨਜਾਇਜ ਥਾਣੇ ਰੱਖਣ ਦਾ ਵਿਰੋਧ ਕਰਕੇ ਛੁਡਾਇਆ

ਸੁੱਖਾ ਲੰਮੇ ਕਤਲ ਕਾਂਡ ‘ਚ ਨੌਜਵਾਨ ਨੂੰ ਨਜਾਇਜ ਥਾਣੇ ਰੱਖਣ ਦਾ ਵਿਰੋਧ ਕਰਕੇ ਛੁਡਾਇਆ

ਅਜੀਤਵਾਲ, (ਕਿਰਨ ਰੱਤੀ)l ਪਿਛਲੇ ਦਿਨੀਂ ਸੁੱਖਾ ਲੰਮੇ ਕਤਲ ਕਾਂਡ ਵਿੱਚ ਡਾਲੇ ਦੇ ਚਾਰ ਨੌਜਵਾਨਾਂ ਨੂੰ ਦੋਸ਼ੀ ਦੱਸ ਕੇ ਗਿਰਫਤਾਰ ਕਰਨ ਤੋਂ ਬਾਅਦ ਪੁਲਿਸ ਹੁਣ ਆਏ ਦਿਨ ਕਿਸੇ ਨਾ ਕਿਸੇ ਨੌਜਵਾਨ ਨੂੰ ਪਿੰਡੋਂ ਗ੍ਰਿਫਤਾਰ ਕਰਕੇ ਲੈ ਜਾਂਦੀ ਹੈ, ਬਦਸਲੂਕੀ ਕਰਦੀ ਹੈ। ਇਸੇ ਤਰਾਂ ਅੱਜ ਮਹਿਣਾ ਥਾਣੇ ਦੀ ਪੁਲਿਸ ਨੇ ਬਿਨਾਂ ਦੱਸੇ ਬੇਅੰਤ ਸਿੰਘ ਨਾਮ ਦੇ ਨੌਜਵਾਨ ਨੂੰ ਘਰੋਂ ਗ੍ਰਿਫਤਾਰ ਕਰਕੇ ਥਾਣੇ ਬੰਦ ਕਰ ਦਿੱਤਾ ਸੀ। ਜਿਸ ਦਾ ਨੌਜਵਾਨ ਭਾਰਤ ਸਭਾ ਨੇ ਥਾਣੇ ਪਹੁੰਚ ਕੇ ਵਿਰੋਧ ਕਰਕੇ ਨੌਜਵਾਨ ਨੂੰ ਰਿਹਾਅ ਕਰਵਾਇਆ। ਇਸ ਮੌਕੇ ਵਫਦ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਵੀ ਸ਼ਾਮਿਲ ਸਨ।

ਉਨ੍ਹਾਂ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਬੇਕਸੂਰ ਨੌਜਵਾਨਾਂ ਨੂੰ ਨਜਾਇਜ ਤੰਗ ਪ੍ਰੇਸ਼ਾਨ ਕਰਨ, ਥਾਣੇ ਲਿਜਾਣ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਨੌਜਵਾਨ ਭਾਰਤ ਸਭਾ ਦੇ ਇਲਾਕਾ ਕਮੇਟੀ ਮੈਂਬਰ ਸਤਨਾਮ ਸਿੰਘ ਡਾਲਾ ਤੇ ਜਪਨਾਮ ਸਿੰਘ ਡਾਲਾ ਨੇ ਕਿਹਾ ਕਿ ਕੋਈ ਵੀ ਗੈਂਗਵਾਰ, ਕਤਲ ਕਾਂਡ ਪੁਲਿਸ ਪ੍ਰਸਾਸ਼ਨ ਲਈ ਵਿਆਹ ਵਰਗਾ ਕੰਮ ਹੋ ਨਿਬੜਦਾ ਹੈ। ਕਿਉਂਕਿ ਇਸ ਆੜ ਵਿੱਚ ਪੁਲਿਸ ਕਿਸੇ ਨੂੰ ਗ੍ਰਿਫਤਾਰ ਕਰਨ, ਕੁੱਟਮਾਰ ਕਰਨ, ਪਰਚੇ ਪਾਉਣਾ, ਪੈਸਾ ਬਣਾਉਣਾ ਆਪਣ ਅਧਿਕਾਰ ਹੀ ਸਮਝ ਬੈਠਦੀ ਹੈ। ਇਸ ਮਾਮਲੇ ਵਿੱਚ ਵੀ ਪੁਲਿਸ ਇਸ ਤਰੀਕੇ ਨਾਲ ਹੀ ਵਿਚਰ ਰਹੀ ਹੈ।

ਉਹਨਾਂ ਕਿਹਾ ਕਿ ਗੈਂਗਵਾਰ ਨੂੰ ਪੈਦਾ ਸਿਆਸਤਦਾਨ ਕਰਦੇ ਹਨ। ਗੈਂਗਸਟਰਾਂ ਨੂੰ ਵਰਤ ਕੇ ਖਤਮ ਵੀ ਸਿਆਸਤਦਾਨ ਕਰਵਾਉਂਦੇ ਹਨ। ਨੌਜਵਾਨ ਤਾਂ ਸਿਆਸਤਦਾਨਾਂ ਦੇ ਅਪਰਾਧਾਂ ਜਰੀਆ ਬਣਦੇ ਹਨ। ਉਹਨਾਂ ਕਿਹਾ ਕਿ ਇਸ ਤਰਾਂ ਦੇ ਕਤਲ ਕਾਂਡਾਂ ਵਿੱਚ ਸਿਆਸਤਦਾਨਾਂ, ਪੁਲਿਸ ਅਧਿਕਾਰੀਆਂ ਆਦਿ ਦੀ ਭਾਗੀਦਾਰੀ ਦੀ ਪੜਤਾਲ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੁਲਿਸ ਪ੍ਰਸਾਸ਼ਨ ਪਿੰਡ ਵਿੱਚੋਂ ਚਿੱਟਾ ਖਤਮ ਖਰਨ ਲਈ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰੇ ਨਾ ਕੇ ਨੌਜਵਾਨਾਂ ਨੂੰ ਤੰਗ ਪ੍ਰੇਸ਼ਾਨ ਕਰੇ। ਜੇਕਰ ਪੁਲਿਸ ਨੇ ਦੁਬਾਰਾ ਅਜਿਹੀ ਕਾਰਵਾਈ ਕੀਤੀ ਤਾਂ ਨੌਜਵਾਨ ਭਾਰਤ ਸਭਾ ਸਖਤ ਵਿਰੋਧ ਕਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।