ਮੁਆਵਜ਼ੇ ਨੂੰ ਉਡੀਕਦਿਆਂ Suicide ਪੀੜਤ ਪਰਿਵਾਰਾਂ ਸਿਰ ਕਰਜੇ ਦੀ ਪੰਡ ਹੋ ਰਹੀ ਹੈ ਦਿਨੋ-ਦਿਨ ਹੋਰ ਭਾਰੀ

sucide farmer

Suicide | ਪੰਜਾਬ ਦੀ ਕਾਂਗਰਸ ਸਰਕਾਰ ਦੇ ਵਾਅਦੇ ਨਹੀਂ ਹੋਏ ਵਫਾ

  • ਕਿਸਾਨਾਂ ਦੀਆਂ ਖੁਦਕੁਸ਼ੀਆਂ (Suicide) ਵਿਚ ਖੜੋਤ ਆਈ
  • ਸਰਕਾਰ ਆਉਂਣ ਤੋਂ ਪਹਿਲਾਂ ਸਰਕਾਰ ਨੇ ਕੀਤੇ ਸਨ ਕਈ ਵਾਅਦੇ
  • ਪਰ ਸਰਕਾਰ ਆਉਂਣ ਂਤੇ ਨਹੀਂ ਹੋ ਰਹੇ ਹਨ ਸਰਕਾਰ ਦੇ ਵਾਅਦੇ ਪੂਰੇ

 

ਪੰਜਾਬ ‘ਚ ਕੈਪਟਨ ਸਰਕਾਰ ਦੇ ਤਿੰਨ ਸਾਲ ਬੀਤ ਜਾਣ ਦੇ ਬਾਵਜ਼ੂਦ ਨਹੀ ਹੋਏ ਕਿਸਾਨਾਂ ਦੇ ਪੂਰੇ ਕਰਜੇ ਹੀ ਮੁਆਫ਼

ਦੋਦਾ,  (ਰਵੀਪਾਲ) ਭਾਵੇਂ ਕਾਂਗਰਸ ਪਾਰਟੀ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ, ਕਿ ਪੰਜਾਬ ਵਿਚ ਉਨ੍ਹਾਂ ਦੀ ਸਰਕਾਰ ਆਉਣ ‘ਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ (Suicide) ਨੂੰ ਰੋਕਣ ਲਈ ਵੱਡੇ ਉਪਰਾਲੇ ਕੀਤੇ ਜਾਣਗੇ ਅਤੇ ਕਿਸਾਨਾਂ ਦੇ ਸਾਰੇ ਚੜੇ ਕਰਜੇ ਮੁਆਫ਼ ਕਰ ਦਿੱਤੇ ਜਾਣਗੇ, ਪਰ ਪੰਜਾਬ ‘ਚ ਕੈਪਟਨ ਸਰਕਾਰ ਦੇ ਤਿੰਨ ਸਾਲ ਬੀਤ ਜਾਣ ਦੇ ਬਾਵਜ਼ੂਦ ਨਾ ਹੀ ਤਾਂ ਕਿਸਾਨਾਂ ਦੇ ਪੂਰੇ ਕਰਜੇ ਹੀ ਮੁਆਫ਼ ਹੋਏ ਹਨ ਅਤੇ ਨਾ ਹੀ ਕਿਸਾਨਾਂ ਦੀਆਂ ਖੁਦਕੁਸ਼ੀਆਂ  (Suicide) ਵਿਚ ਖੜੋਤ ਆਈ ਹੈ, ਉਲਟਾ ਕਰਜੇ ਕਾਰਨ ਦਿਨੋ-ਦਿਨ ਕਿਸਾਨਾਂ ਦੀਆਂ ਖੁਦਕੁਸ਼ੀਆਂ (Suicide) ਵਿੱਚ ਵਾਧਾ ਹੋ ਰਿਹਾ ਹੈ। ਆਪਣੀ ਸਰਕਾਰ ਦੀ ਵਾਂਗਡੋਰ ਸੰਭਾਲਦਿਆਂ ਹੀ ਪੰਜਾਬ ਦੇ ਮੌਜ਼ੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਣ ਕੀਤਾ ਸੀ, ਕਿ ਕਰਜੇ ਕਾਰਨ ਖੁਦਕੁਸ਼ੀਆਂ (Suicide) ਕਰਨ ਵਾਲੇ ਕਿਸਾਨ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਐਕਸ ਗ੍ਰੇਸ਼ੀਆ ਦਿੱਤਾ ਜਾਵੇਗਾ, ਪਰ ਇਹ ਵੀ ਵਾਅਦਾ ਵਫ਼ਾ ਨਹੀਂ ਹੋ ਸਕਿਆ।

  • ਕਿਸਾਨਾਂ ਦੇ ਪਰਿਵਾਰ ਪਿੱਛਲੇ ਤਿੰਨ ਸਾਲਾਂ ਤੋਂ ਸਰਕਾਰੀ ਸਹਾਇਤਾ ਲਈ ਅਫ਼ਸਰਾਂ ਦੇ ਦਫ਼ਤਰਾਂ ਵਿਚ ਗੇੜੇ ਮਾਰ ਰਹੇ ਹਨ
  • ਗੁਰਦੀਪ ਕੌਰ ਪਤਨੀ ਸੁਖਦੇਵ ਸਿੰਘ ਜਿਸ ਨੇ ਕਰਜੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ
  • ਅਧਿਕਾਰੀਆਂ ਵੱਲੋਂ ਪਰਿਵਾਰ ਸਮੇਤ ਕਿਸੇ ਨੂੰ ਵੀ ਸਰਕਾਰੀ ਸਹਾਇਤਾ ਨਹੀਂ ਦਿੱਤੀ ਗਈ
  • ਪੀੜਤ ਪਰਿਵਾਰਾਂ ਸਿਰ ਸਰਕਾਰੀ ਸਹਾਇਤਾ ਨੂੰ ਉਡੀਕਦਿਆਂ ਕਰਜੇ ਦੀ ਪੰਡ ਹੋਰ ਭਾਰੀ

ਕਈ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰ ਪਿੱਛਲੇ ਤਿੰਨ ਸਾਲਾਂ ਤੋਂ ਸਰਕਾਰੀ ਸਹਾਇਤਾ ਲਈ ਅਫ਼ਸਰਾਂ ਦੇ ਦਫ਼ਤਰਾਂ ਵਿਚ ਗੇੜੇ ਮਾਰ ਰਹੇ ਹਨ। ਇਸ ਦੀ ਉਦਾਹਰਣ ਪਿੰਡ ਦੋਦਾ ਦੇ ਕੋਠੇ ਕੇਸਰ ਸਿੰਘ ਵਾਲਾ ਵਾਸੀ ਗੁਰਦੀਪ ਕੌਰ ਪਤਨੀ ਸੁਖਦੇਵ ਸਿੰਘ ਜਿਸ ਨੇ ਕਰਜੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਸੀ, ਪਰ ਅਧਿਕਾਰੀਆਂ ਵੱਲੋਂ ਸਵ:ਗੁਰਦੀਪ ਕੌਰ ਦੇ ਪਰਿਵਾਰ ਸਮੇਤ ਕਿਸੇ ਨੂੰ ਵੀ ਸਰਕਾਰੀ ਸਹਾਇਤਾ ਨਹੀਂ ਦਿੱਤੀ ਗਈ, ਅਤੇ ਪੀੜਤ ਪਰਿਵਾਰਾਂ ਸਿਰ ਸਰਕਾਰੀ ਸਹਾਇਤਾ ਨੂੰ ਉਡੀਕਦਿਆਂ ਕਰਜੇ ਦੀ ਪੰਡ ਹੋਰ ਭਾਰੀ ਹੋ ਰਹੀ ਹੈ।

 

ਕੀ ਕਹਿਣਾ ਹੈ ਸਵ:  ਗੁਰਦੀਪ ਕੌਰ ਦੇ ਪੁੱਤਰ ਗੁਰਸੇਵਕ ਸਿੰਘ ਦਾ

  • ਖੁਦਕੁਸ਼ੀ ਦੀ ਜਾਂਚ ਪਟਿਆਲਾ ਯੂਨੀਵਰਸਿਟੀ ਦੇ ਅਧਿਕਾਰੀ ਵੱਲੋਂ ਕਰਨ ਉਪਰੰਤ ਪੱਤਰ ਨੰਬਰ 1439 ਮਿਤੀ 22 ਫਰਵਰੀ 2018 ਨੂੰ ਰਿਪੋਰਟ ਜਾਰੀ ਕੀਤੀ 
  • ਜਿਸ ਵਿਚ ਪਾਇਆ ਗਿਆ ਸੀ ਕਿ ਗੁਰਦੀਪ ਕੌਰ ਨੇ ਵਾਕਿਆ ਹੀ ਕਰਜੇ ਤੋਂ ਦੁੱਖੀ ਹੋ ਕੇ ਖੁਦਕੁਸ਼ੀ ਕੀਤੀ ਹੈ
  • ਇਸ ਰਿਪੋਰਟ ਦੇ ਅਧਾਰ ‘ਤੇ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਵਲੋਂ ਤਿੰਨ ਵਾਰ ਸਬੰਧਿਤ ਡਿਪਟੀ ਕਮਿਸ਼ਨਰ ਨੂੰ ਪੱਤਰ ਜਾਰੀ ਕੀਤਾ
  • ਉਨ੍ਹਾਂ ਨੂੰ ਕੋਈ ਸਰਕਾਰੀ ਸਹਾਇਤਾ ਨਹੀਂ ਦਿੱਤੀ ਗਈ
  • ਜਾਂਚ ਕਾਂਗਜਾਂ ਤੱਕ ਹੀ ਸੀਮਤ ਹੋ ਕਿ ਰਹਿ ਗਈ ਹੈ।

ਕੀ ਕਹਿਣਾ ਹੈ ਵੱਖ ਵੱਖ ਕਿਸਾਨ ਆਗੂਆਂ ਦਾ

  • ਕਿਸਾਨਾਂ ਸਿਰ ਕਰਜਾ ਸਰਕਾਰੀ ਦੀਆਂ ਗਲਤ ਨੀਤੀਆਂ ਕਾਰਨ ਹੀ ਚੜ੍ਹਿਆ ਹੈ
  • ਜਿਸ ਵਿਚ ਜਿਨਸਾਂ ਦਾ ਸਹੀ ਭਾਅ ਨਾ ਮਿਲਣਾ, ਨਕਲੀ ਖਾਦਾਂ ਤੇ ਕੀੜੇਮਾਰ ਦਵਾਈਆਂ ਦੀ ਸ਼ਰੇਆਮ ਬਜਾਰਾਂ ਵਿਚ ਹੋ ਰਹੀ ਵਿਕਰੀ, ਕਿਸਾਨਾਂ ਨੂੰ ਖੇਤੀ ਲਈ ਪੂਰਾ ਪਾਣੀ ਨਾ ਦੇਣਾ
  • ਇਸ ਤੋਂ ਇਲਾਵਾ ਕੁਦਰਤੀ ਆਫ਼ਤਾ ਅਤੇ ਉਨਾਂ ਦਾ ਸਰਕਾਰ ਵਲੋਂ ਬਾਕੀ ਸੰਨਤਕਾਰਾਂ ਵਾਂਗ ਪੂਰਾ ਮੁਆਵਜਾ ਨਾ ਦੇਣਾ ਹੀ ਕਿਸਾਨਾਂ ਸਿਰ ਚੜੇ ਕਰਜੇ ਲਈ ਜਿੰਮੇਵਾਰ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।