ਕਰਜ਼ੇ ਨੇ ਪਹਿਲਾਂ ਕੀਤਾ ਮਾਨਸਿਕ ਪ੍ਰੇਸ਼ਾਨ, ਫਿਰ ਨਿਗਲ ਗਿਆ ਕਿਸਾਨ ਨੂੰ

Sangrur News

ਖਨੋਰੀ (ਬਲਕਾਰ ਸਿੰਘ)। ਨੇੜਲੇ ਪਿੰਡ ਗੁਲਾੜੀ ਵਿਖੇ ਕੱਲ ਦਰਮਿਆਨੀ ਰਾਤ ਆਰਥਿਕ ਮੰਦਹਾਲੀ ਦੇ ਕਾਰਨ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਕਿਸਾਨ ਨੇ ਆਤਮਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿ੍ਰਤਕ ਦੇ ਸਕੇ ਭਰਾ ਸੁਭਾਸ਼ ਪੁੱਤਰ ਮਾਂਗੇ ਰਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦਾ ਭਰਾ ਸਮਸੇਰ ਉਰਫ ਲੀਲਾ ਉਮਰ ਲਗਭਗ 45 ਸਾਲ ਖੇਤੀਬਾੜੀ ਅਤੇ ਪਸ਼ੂਆਂ ਦਾ ਧੰਦਾ ਕਰਦਾ ਸੀ। ਕਈ ਥਾਵਾਂ ਤੋਂ ਕਰਜਾ ਲਿਆ ਹੋਇਆ ਸੀ। (Sangrur News)

ਕਰਜੇ ਦੇ ਕਾਰਨ ਕਈ ਦਿਨਾਂ ਤੋਂ ਪਰੇਸਾਨ ਚੱਲ ਰਿਹਾ ਸੀ। ਫਸਲ ਵੀ ਬਦਲਦੇ ਮੌਸਮ ਕਾਰਨ ਖਰਾਬ ਹੋ ਗਈ। ਮਿਰਤਕ ਆਪਣੇ ਪਿੱਛੇ ਇਕ ਲੜਕਾ ਜੋ ਜਨਮ ਤੋਂ ਹੀ ਗੁੰਗਾ, ਬਹਿਰਾ ਅਤੇ ਦੋ ਕੁੜੀਆਂ ਨੂੰ ਰੋਂਦੇ ਛੱਡ ਗਿਆ ਹੈ। ਇਸ ਘਟਨਾ ਪਿੱਛੋਂ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਨੇ ਸਰਕਾਰ ਤੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।ਖਨੌਰੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ ਅਤੇ ਸਬ ਡਵੀਜਨ ਹਸਪਤਾਲ ਮੂਨਕ ਤੋਂ ਲਾਸ ਦਾ ਪੋਸਟਮਾਰਟਮ ਕਰਵਾ ਕੇ ਅੱਜ ਬਾਅਦ ਦੁਪਹਿਰ ਗੁਲਾੜੀ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਰਿਸ਼ੀਪਾਲ ਠੇਕੇਦਾਰ, ਸਾਬਕਾ ਸਰਪੰਚ ਲੱਖੀ, ਰਣਧੀਰ ਸਿੰਘ, ਬੀਰਬਲ ਸਿੰਘ, ਜ਼ਿਲੇ ਸਿੰਘ ਆਦਿ ਪਰਿਵਾਰਕ ਮੈਂਬਰ ਹਾਜ਼ਰ ਸਨ। (Sangrur News)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here