ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਗੱਲਾਂ ਕਰਦੇ-ਕਰ...

    ਗੱਲਾਂ ਕਰਦੇ-ਕਰਦੇ ਵਿਅਕਤੀ ਦੀ ਹੋ ਗਈ ਮੌਤ, ਵੀਡੀਓ ਵਾਇਰਲ

    viral-vdioe-falika
    ਗੱਲਾਂ ਕਰਦੇ-ਕਰਦੇ ਵਿਅਕਤੀ ਦੀ ਹੋ ਗਈ ਮੌਤ, ਵੀਡੀਓ ਵਾਇਰਲ

    ਮੈਡੀਕਲ ਸਟੋਰ ਦੇ ਅੰਦਰ ਬੈਠੇ ਵਿਅਕਤੀ ਦੀ ਅਚਾਨਕ ਹੇਠਾਂ ਡਿੱਗ ਕੇ ਮੌਤ (Viral Video)

    (ਸੱਚ ਕਹੂੰ ਨਿਊਜ਼) ਫਾਜ਼ਿਲਕਾ। ਮੌਤ ਕਦੇ ਤੇ ਕਿਸੇ ਵੇਲੇ ਵੀ ਆ ਸਕਦੀ ਹੈ। ਭਾਵੇਂ ਆਦਮੀ ਕਿੰਨਾ ਹੀ ਫਿੱਟ ਤੇ ਸਿਹਤਮੰਦ ਕਿਉਂ ਨਾ ਹੋਵੇ ਮੌਤ ਅੱਗੇ ਕਿਸੇ ਦਾ ਵੱਸ ਨਹੀ ਚੱਲਦਾ। (Viral Video) ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਵਿਅਕਤੀ ਦੀ ਬੈਂਚ ’ਤੇ ਬੈਠੇ ਦੀ ਮੌਤ ਹੋ ਗਈ। ਉਸ ਵਿਅਕਤੀ ਨੂੰ ਨਹੀ ਸੀ ਪਤਾ ਕਿ ਅੱਜ ਉਸ ਦੀ ਮੌਤ ਹੋ ਜਾਵੇਗੀ। ਉਹ ਬਿਲਕੁਲ ਠੀਕ ਸੀ ਤੇ ਕਈ ਵਿਅਕਤੀ ਹੋਰ ਬੈਠੇ ਸੀ ਤੇ ਆਪਸ ’ਚ ਗੱਲਾਂ ਕਰ ਰਹੇ ਸਨ ਕਿ ਅਚਾਨਕ ਬੈਠਾ ਇਕ ਵਿਅਕਤੀ ਡਿੱਗ ਪਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਘਟਨਾ ਮੈਡੀਕਲ ਸਟੋਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ । ਇਸ ਦੇ ਨਾਲ ਹੀ ਮੌਤ ਨੂੰ ਇਸ ਤਰ੍ਹਾਂ ਆਉਂਦੀ ਦੇਖ ਲੋਕ ਵੀ ਹੈਰਾਨ ਰਹਿ ਗਏ।

    ਇਹ ਵੀ ਪੜ੍ਹੋ : Viral Video: ਬੇਟਾ ਪਾਪਾ, ਪਾਪਾ ਚਿਲਾਉਂਦਾ ਰਿਹਾ ਤੇ ਮੌਤ ਉਸ ਨੂੰ ਖਿੱਚਦੀ ਰਹੀ! ਵੇਖੋ ਇੱਕ ਭਿਆਨਕ ਵੀਡੀਓ

    ਇਸ ਤਰ੍ਹਾਂ ਵਿਅਕਤੀ ਦੀ ਅਚਾਨਕ ਮੌਤ ਦਾ ਵੀਡੀਓ ਸਾਹਮਣੇ ਆਇਆ ਹੈ। ਇਹ ਘਟਨਾ ਫਾਜ਼ਿਲਕਾ ਸ਼ਹਿਰ ਦੇ ਸਚਦੇਵਾ ਹਸਪਤਾਲ ਦੇ ਮੈਡੀਕਲ ਸਟੋਰ ਦੀ ਹੈ। ਵੀਡੀਓ ’ਚ ਵੇਖਿਆ (Viral Video) ਜਾ ਸਕਦਾ ਹੈ ਕਿ ਸਟੋਰ ਦੇ ਅੰਦਰ ਬੈਂਚ ‘ਤੇ ਇਕ ਵਿਅਕਤੀ ਬੈਠਾ ਹੈ। ਅਚਾਨਕ ਉਹ ਡਿੱਗ ਪੈਂਦਾ ਹੈ। ਜਿੰਨੀ ਦੇਰ ਨੂੰ ਲੋਕ ਉਸ ਨੂੰ ਸੰਭਾਲਦੇ ਹਨ, ਉਹ ਮਰ ਜਾਂਦਾ ਹੈ। ਹਾਲਾਂਕਿ ਮੌਕੇ ‘ਤੇ ਸੀਪੀਆਰ ਦੇ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਡਾਕਟਰ ਉਸ ਨੂੰ ਬਚਾ ਨਹੀਂ ਸਕੇ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

    LEAVE A REPLY

    Please enter your comment!
    Please enter your name here