Saint Dr MSG: ਨਿਯਮ ਬਣਾ ਕੇ ਕੀਤੇ ਗਏ ਅੱਧਾ ਘੰਟਾ ਜਾਂ ਘੰਟਾ ਸਵੇਰੇ-ਸ਼ਾਮ ਲਗਾਤਾਰ ਸਿਮਰਨ ਨਾਲ ਬਣਦੇ ਨੇ ਇਸ ਤਰ੍ਹਾਂ ਦੇ ਕਰਮ

Saint Dr MSG
Saint Dr MSG: ਨਿਯਮ ਬਣਾ ਕੇ ਕੀਤੇ ਗਏ ਅੱਧਾ ਘੰਟਾ ਜਾਂ ਘੰਟਾ ਸਵੇਰੇ-ਸ਼ਾਮ ਲਗਾਤਾਰ ਸਿਮਰਨ ਨਾਲ ਬਣਦੇ ਨੇ ਇਸ ਤਰ੍ਹਾਂ ਦੇ ਕਰਮ

Saint Dr MSG: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁੱਗ ’ਚ ਇਨਸਾਨ ਆਪਣੇ-ਆਪ ’ਚ ਮਸਤ ਰਹਿੰਦਾ ਹੈ ਫਿਰ ਆਪਣੇ ਹੀ ਕੀਤੇ ਕਰਮਾਂ ਕਾਰਨ ਦੁਖੀ ਹੋਣ ਲੱਗਦਾ ਹੈ ਅਤੇ ਦੋਸ਼ ਕਿਸੇ ਨਾ ਕਿਸੇ ਨੂੰ ਦਿੰਦਾ ਰਹਿੰਦਾ ਹੈ ਜੇਕਰ ਜਨਮਾਂ-ਜਨਮਾਂ ਤੋਂ ਆਤਮਾ ਨਾਲ ਜੁੜੇ ਕਰਮਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਿਮਰਨ ਕਰਨਾ ਹੀ ਪਵੇਗਾ ਮਾਲਕ ਦੇ ਪਿਆਰ-ਮੁਹੱਬਤ ’ਚ ਜੇਕਰ ਤੁਸੀਂ ਤਰੱਕੀ ਕਰਨਾ ਚਾਹੁੰਦੇ ਹੋ ਤਾਂ ਸਿਮਰਨ, ਪਰਮਾਰਥ ਨੂੰ ਗਹਿਣਾ ਬਣਾਉਣਾ ਜ਼ਰੂਰੀ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਿਮਰਨ ਦੇ ਪੱਕੇ ਬਣਨ ਨਾਲ ਇਨਸਾਨ ਦੇ ਅੰਦਰ ਆਤਮ-ਵਿਸ਼ਵਾਸ ਭਰ ਜਾਂਦਾ ਹੈ ਅਤੇ ਉਸਦੀ ਸਹਿਣਸ਼ਕਤੀ ਬਹੁਤ ਵਧ ਜਾਂਦੀ ਹੈ ਨਹੀਂ ਤਾਂ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ਇਨਸਾਨ ਨੂੰ ਤੜਫਾਉਂਦੇ ਰਹਿੰਦੇ ਹਨ, ਵਿਆਕੁਲ ਕਰੀ ਰੱਖਦੇ ਹਨ ਕਦੇ ਕੋਈ ਚੀਜ਼ ਹਾਵੀ ਹੋ ਜਾਂਦੀ ਹੈ ਤੇ ਕਦੇ ਕੁਝ ਹਾਵੀ ਹੋ ਜਾਂਦਾ ਹੈ ਇਨ੍ਹਾਂ ਤੋਂ ਬਚਾਅ ਦਾ ਇੱਕੋ-ਇੱਕ ਉਪਾਅ ਮਾਲਕ ਦਾ ਨਾਮ ਹੈ। Saint Dr MSG

ਲਗਾਤਾਰ ਅੱਧਾ ਘੰਟਾ ਸਵੇਰੇ-ਸ਼ਾਮ ਸਾਰੀ ਉਮਰ ਸਿਮਰਨ ਕਰਨਾ ਹੈ, ਇਹ ਨਹੀਂ ਕਿ ਪੰਜ-ਸੱਤ ਦਿਨ ਕੀਤਾ ਅਤੇ ਕਹਿਣ ਲੱਗਿਆ ਕਿ ਮੇਰਾ ਮਨ ਕਾਬੂ ਕਿਉਂ ਨਹੀਂ ਆਇਆ ਜਾਂ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ ਮੇਰੇ ਕਾਬੂ ’ਚ ਕਿਉਂ ਨਹੀਂ ਆ ਰਹੇ ਜਦੋਂ ਲਗਾਤਾਰ ਸਿਮਰਨ ਦੇ ਪੱਕੇ ਬਣ ਜਾਓਗੇ ਤਾਂ ਕਹਿਣ ਦੀ ਲੋੜ ਨਹੀਂ ਪਵੇਗੀ ਆਪਣੇ-ਆਪ ਹੀ ਤੁਹਾਡੇ ਗੁਨਾਹ, ਬੁਰੇ ਕਰਮ ਅੰਦਰੋਂ ਨਿਕਲਦੇ ਜਾਣਗੇ ਅਤੇ ਤੁਸੀਂ ਮਾਲਕ ਦੀ ਦਇਆ-ਦ੍ਰਿਸ਼ਟੀ ਦੇ ਕਾਬਲ ਬਣੋਗੇ ਲਗਾਤਾਰ ਕੀਤਾ ਗਿਆ ਸਿਮਰਨ ਦਿੱਬ-ਦ੍ਰਿਸ਼ਟੀ ਬਖ਼ਸ਼ ਦਿੰਦਾ ਹੈ ਜੋ ਇਨਸਾਨ ਨੂੰ ਕਣ-ਕਣ ’ਚ ਰਹਿਣ ਵਾਲੇ ਅੱਲ੍ਹਾ, ਰਾਮ ਦੇ ਨੂਰੀ ਸਵਰੂਪ ਦੇ ਦਰਸ਼ਨ ਕਰਵਾ ਦਿੰਦੀ ਹੈ ਜੋ ਗੁਰਮੰਤਰ, ਮੈਡੀਟੇਸ਼ਨ ਤੁਹਾਨੂੰ ਮਿਲਦਾ ਹੈ, ਨਿਯਮ ਬਣਾ ਲਓ ਕਿ ਅੱਧਾ ਘੰਟਾ ਜਾਂ ਘੰਟਾ ਸਵੇਰੇ-ਸ਼ਾਮ ਲਗਾਤਾਰ ਇਸ ਦਾ ਜਾਪ ਕਰਾਂਗਾ ਫਿਰ ਹੀ ਤੁਹਾਡੇ ਅੰਦਰੋਂ ਬੁਰੀਆਂ ਆਦਤਾਂ ਨਿਕਲ ਸਕਣਗੀਆਂ ਤੁਹਾਡੇ ਔਗੁਣ ਦੂਰ ਹੋਣਗੇ ਅਤੇ ਤੁਸੀਂ ਮਾਲਕ ਦੀ ਕ੍ਰਿਪਾ ਦ੍ਰਿਸ਼ਟੀ ਦੇ ਕਾਬਲ ਬਣ ਸਕੋਗੇ।

ਮਨ ਇੱਕ ਸਬਜ਼ਬਾਗ ਵਿਖਾਉਂਦਾ ਹੈ: Saint Dr MSG

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਲਗਾਤਾਰ ਸਿਮਰਨ ਕਰਨ ’ਚ ਕੋਈ ਜ਼ੋਰ ਤਾਂ ਲੱਗਦਾ ਨਹੀਂ ਅਸੀਂ ਵੇਖਿਆ ਹੈ ਕਿ ਲੋਕ ਬਿਲਕੁਲ ਵਿਹਲੇ ਹੁੰਦੇ ਹਨ ਕੋਈ ਕੰਮ-ਧੰਦਾ ਨਾ ਹੋਣ ਦੇ ਬਾਵਜ਼ੂਦ ਮਨ ਦੇ ਬਹਿਕਾਵੇ ’ਚ ਬਹਿਕਦੇ ਚਲੇ ਜਾਣਗੇ ਮਨ ਇੱਕ ਸਬਜ਼ਬਾਗ ਵਿਖਾਉਂਦਾ ਹੈ, ਉਹ ਪਸੰਦ ਨਹੀਂ ਤਾਂ ਦਸ ਹੋਰ ਵਿਖਾਉਂਦਾ ਹੈ ਜੇਕਰ ਉਹ ਵੀ ਪਸੰਦ ਨਹੀਂ ਤਾਂ ਦਸ ਹੋਰ ਵਿਖਾਉਂਦਾ ਹੈ ਮਨ ਜ਼ਾਲਮ ਇਨਸਾਨ ਨੂੰ ਬੁਰਾਈਆਂ ’ਚ, ਬੁਰੇ ਕਰਮਾਂ ’ਚ ਉਲਝਾ ਕੇ ਰੱਖ ਦਿੰਦਾ ਹੈ।

ਹੈਰਾਨੀ ਦੀ ਗੱਲ ਹੈ ਕਿ ਲੋਕ ਉਸ ਵਿੱਚ ਬਹਿਕਦੇ ਰਹਿਣਗੇ ਉਸ ਦੇ ਮਜ਼ੇ ਲੈਂਦਿਆਂ-ਲੈਂਦਿਆਂ ਜ਼ਿੰਦਗੀ ਕਦੋਂ ਬੇਮਜ਼ਾ ਹੋ ਜਾਵੇ, ਕੋਈ ਭਰੋਸਾ ਨਹੀਂ ਉਸ ਵਿੱਚ ਉਲਝ ਜਾਂਦੇ ਹਨ, ਪਾਗਲ ਹੋ ਜਾਂਦੇ ਹਨ, ਉਸ ਵਿੱਚ ਗੁਆਚ ਜਾਂਦੇ ਹਨ ਕੁਝ ਵੀ ਹਾਸਲ ਨਹੀਂ ਹੁੰਦਾ, ਬਜਾਇ ਉਸ ਦੇ ਜੇਕਰ ਸਿਮਰਨ ਕਰੇ ਜੇਕਰ ਉਸ ਟਾਈਮ ’ਚ ਭਗਤੀ-ਇਬਾਦਤ ਕਰੇ ਤਾਂ ਸ਼ਾਇਦ ਇਨਸਾਨ ਆਪਣੇ ਮਨ ਨਾਲ ਲੜ ਸਕੇ ਆਪਣੀਆਂ ਬੁਰਾਈਆਂ ਨੂੰ ਛੱਡ ਸਕੇ ਅਤੇ ਆਪਣੀਆਂ ਪਰੇਸ਼ਾਨੀਆਂ ਤੋਂ ਅਜ਼ਾਦ ਹੋ ਸਕੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਟੈਨਸ਼ਨ ਫਰੀ ਹੈ, ਉਸ ਵਰਗਾ ਸੁਖੀ ਇਨਸਾਨ ਦੁਨੀਆਂ ’ਚ ਦੂਜਾ ਨਹੀਂ ਸਿਮਰਨ ਨਾਲ ਹੀ ਟੈਨਸ਼ਨ ਫਰੀ ਹੋਇਆ ਜਾ ਸਕਦਾ ਹੈ ਸਿਮਰਨ ਨਾਲ ਹੀ ਮਨ ਨੂੰ ਜਿੱਤਿਆ ਜਾ ਸਕਦਾ ਹੈ।

ਸਤਿਸੰਗ ’ਚ ਇਹੀ ਕਿਹਾ ਜਾਂਦਾ ਹੈ: Saint Dr MSG

ਬਿਨਾ ਸਿਮਰਨ ਦੇ ਜਿੰਨਾ ਮਰਜ਼ੀ ਕੁਝ ਕਰਦੇ ਫਿਰੋ, ਤੁਹਾਡਾ ਮਨ ਕਾਬੂ ਨਹੀਂ ਆਵੇਗਾ ਤੁਸੀਂ ਸਤਿਸੰਗ ’ਚ ਆਉਂਦੇ ਹੋ, ਸੁਣਦੇ ਹੋ ਇਸ ਦਾ ਫ਼ਲ ਜ਼ਰੂਰ ਮਿਲੇਗਾ ਆਤਮਾ ਨੂੰ ਜ਼ਰੂਰ ਖੁਸ਼ੀ ਮਿਲੇਗੀ ਜੇਕਰ ਜਿਉਂਦੇ-ਜੀ ਮਨ ਨੂੰ ਜਿੱਤਣਾ ਚਾਹੁੰਦੇ ਹੋ ਤਾਂ ਉਸ ਲਈ ਸਤਿਸੰਗ ਸੁਣ ਕੇ ਅਮਲ ਕਰਨਾ ਓਨਾ ਹੀ ਚੰਗਾ ਹੈ ਸਤਿਸੰਗ ’ਚ ਇਹੀ ਕਿਹਾ ਜਾਂਦਾ ਹੈ, ‘ਇਸ ਜਨਮ ਮੇਂ ਯੇ ਦੋ ਕਾਮ ਕਰੋ, ਇੱਕ ਨਾਮ ਜਪੋ ਔਰ ਪ੍ਰੇਮ ਕਰੋ ਕਿਸੀ ਜੀਵ ਕਾ ਦਿਲ ਨਾ ਦੁਖਾਨਾ ਕਭੀ, ਮੌਤ ਯਾਦ ਰੱਖੋ, ਮਾਲਕ ਸੇ ਡਰੋ’ ਕਿਸੇ ਦਾ ਵੀ ਦਿਲ ਨਾ ਦੁਖਾਓ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਪਣੇ ਕਰਤੱਵ, ਫਰਜ਼ ਲਈ ਸੁਚੇਤ ਰਹੋ ਆਲਸ ’ਚ ਨਾ ਪਓ ਆਪਣੇ ਮਨ, ਆਲਸ ਨਾਲ ਲੜਦੇ ਰਹੋ ਕਿਉਂਕਿ ਜੋ ਜੀਵ ਆਲਸ ’ਚ ਪੈ ਜਾਂਦੇ ਹਨ, ਬਹੁਤ ਪਿੱਛੇ ਰਹਿ ਜਾਂਦੇ ਹਨ ਫਿਰ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਬਣਦਾ ਆਯੂ ਬੀਤੀ ਜਾਤ ਹੈ, ਹਰਿ ਸੇ ਕੀਓ ਨਾ ਹੇਤ, ਫਿਰ ਪਛਤਾਏ ਕਿਆ ਹੋਤ ਜਬ ਚਿੜੀਆ ਚੁਗ ਗਈ ਖੇਤ ਫਿਰ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਬਚਦਾ ਜਿੰਨੀ ਦੇਰ ਸਵਾਸ ਤੁਹਾਡੇ ਕੋਲ ਹਨ, ਕੀ ਪਤਾ ਕਿੰਨੇ ਹਨ, ਓਨੀ ਹੀ ਦੇਰ ਸਿਮਰਨ ਕਰਦੇ ਰਹੋ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਤੋਂ ਮਾਲਕ ਨੂੰ ਮੰਗੋ, ਮਾਲਕ ਤੋਂ ਮਾਲਕ ਦੀ ਔਲਾਦ ਦਾ ਭਲਾ ਮੰਗੋ ਅਤੇ ਭਲਾ ਕਰੋ ਜੇਕਰ ਇਹ ਨਿਯਮ, ਨੀਤੀ ਬਣਾ ਲਓਗੇ ਤਾਂ ਯਕੀਨਨ ਮਾਲਕ ਤੁਹਾਡਾ ਭਲਾ ਕਰੇਗਾ ਅਤੇ ਖੁਸ਼ੀਆਂ ਨਾਲ ਲਬਰੇਜ਼ ਕਰੇਗਾ ਤਾਂ ਆਪਣੇ ਅੰਦਰ ਦੀ ਮੈਲ ਨੂੰ ਧੋਣ ਲਈ ਇੱਕੋ-ਇੱਕ ਉਪਾਅ ਸਿਮਰਨ, ਸੇਵਾ ਅਤੇ ਪਰਮਾਰਥ ਹੈ ਜਿੰਨਾ ਹੋ ਸਕੇ ਮਾਨਵਤਾ ਦਾ ਭਲਾ ਕਰੋ ਤਨ-ਮਨ-ਧਨ ਨਾਲ ਕਰੋ ਅਤੇ ਮਾਲਕ ਦਾ ਨਾਮ ਜਪੋ ਤਾਂ ਕਿ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣਿਆ ਜਾ ਸਕੇ।