Lok Sabha Election 2024
ਵੋਟਾਂ ਦੀ ਗਿਣਤੀ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਵੋਟਾਂ ਬਾਰੇ ਜੋ ਜਾਣਕਾਰੀ ਦਿੱਤੀ ਹੈ ਉਹ ਭਾਰਤੀ ਲੋਕਤੰਤਰ ਦੀ ਵੱਡੀ ਪ੍ਰਾਪਤੀ ਹੈ ਚੋਣ ਕਮਿਸ਼ਨਰ ਨੇ ਦਾਅਵਾ ਕੀਤਾ ਹੈ ਕਿ 64.2 ਕਰੋੜ ਵੋਟਰਾਂ ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਨਾਲ ਭਾਰਤ ਨੇ ਦੁਨੀਆ ਭਰ ’ਚ ਰਿਕਾਰਡ ਕਾਇਮ ਕੀਤਾ ਹੈ ਭਾਵੇਂ ਵੋਟ ਫੀਸਦ ਤਸੱਲੀ ਵਾਲੀ ਨਹੀਂ ਫਿਰ ਵੀ ਇੰਨੀ ਵੱਡੀ ਗਿਣਤੀ ’ਚ ਵੋਟਾਂ ਪਾਉਣ ਦਾ ਅਮਲ ਆਪਣੇ-ਆਪ ’ਚ ਬਹੁਤ ਵੱਡੀ ਪ੍ਰਾਪਤੀ ਹੈ। ਇਸੇ ਤਰ੍ਹਾਂ ਜੰਮੂ ਕਸ਼ਮੀਰ ’ਚ ਪਿਛਲੇ 40 ਸਾਲਾਂ ਨਾਲੋਂ ਜ਼ਿਆਦਾ ਵੋਟਾਂ ਪੈਣੀਆਂ ਵੀ ਵੱਡੀ ਗੱਲ ਹੈ। (Lok Sabha Election 2024)
ਇਹ ਵੀ ਪੜ੍ਹੋ : ਜਨਤਾ ਨੇ ਤੀਜੀ ਵਾਰ ਐਨਡੀਏ ‘ਤੇ ਪ੍ਰਗਟਾਇਆ ਭਰੋਸਾ : ਮੋਦੀ
ਹਾਲਾਂਕਿ ਧਾਰਾ 370 ਹਟਾਉਣ ਮਗਰੋਂ ਅੱਤਵਾਦੀਆਂ ਤੇ ਵੱਖਵਾਦੀਆਂ ਨੇ ਸ਼ਾਸਨ-ਪ੍ਰਸ਼ਾਸਨ ਖਿਲਾਫ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ ਸਨ ਪਰ ਆਮ ਜਨਤਾ ਦਾ ਸੰਵਿਧਾਨ ਤੇ ਕਾਨੂੰਨ ਪ੍ਰਤੀ ਭਰੋਸਾ ਕਾਇਮ ਹੋਣ ਨਾਲ ਦੇਸ਼ ਵਿਰੋਧੀ ਤਾਕਤਾਂ ਨਾਕਾਮ ਹੋਈਆਂ ਹਨ ਲੋਕਤੰਤਰ ਦਾ ਸਿੱਧਾ ਸਬੰਧ ਲੋਕਾਂ ਨਾਲ ਤੇ ਜ਼ਮੀਨੀ ਪੱਧਰ ਨਾਲ ਹੈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਰਕਾਰ ਕੋਈ ਵੀ ਬਣੇ ਪਰ ਚੋਣਾਂ ਰਾਹੀਂ ਦੇਸ਼ ਹੋਰ ਮਜ਼ਬੂਤ ਹੋਵੇਗਾ ਇਹ ਵੀ ਜ਼ਰੂਰੀ ਹੈ ਕਿ ਨਵੀਂ ਸਰਕਾਰ ਵੋਟਰਾਂ ਦੀਆਂ ਉਮੀਦਾਂ ’ਤੇ ਖਰੀ ਉੱਤਰੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਲੋਕਤੰਤਰ ਦਾ ਇਹ ਕਾਫਲਾ ਦੇਸ਼ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਨ ਦਾ ਇੱਕ ਨਵਾਂ ਮੁਕਾਮ ਹਾਸਲ ਕਰੇਗਾ। (Lok Sabha Election 2024)