ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More

    Ludhiana News: ਸਬ-ਡਿਵੀਜ਼ਨ ਹਸਪਤਾਲ ਸਮਰਾਲਾ ਨੂੰ ਪੰਜਾਬ ਭਰ ’ਚੋਂ ਮਿਲਿਆ ਦੂਜਾ ਸਥਾਨ

    Ludhiana News
    Ludhiana News: ਸਬ-ਡਿਵੀਜ਼ਨ ਹਸਪਤਾਲ ਸਮਰਾਲਾ ਨੂੰ ਪੰਜਾਬ ਭਰ ’ਚੋਂ ਮਿਲਿਆ ਦੂਜਾ ਸਥਾਨ

    ‘ਕਾਇਆ ਕਲਪ ਰਾਊਂਡ’ ’ਚ ਹਾਸਲ ਕੀਤੇ 94.1 ਫੀਸਦੀ ਅੰਕ | Ludhiana News

    ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਹੈਲਥ ਮਿਸ਼ਨ ਪ੍ਰੋਗਰਾਮ ਦੀ ਦੇਖਭਾਲ ਹੇਠ, ਸਬ-ਡਿਵੀਜ਼ਨ ਹਸਪਤਾਲ ਸਮਰਾਲਾ ਨੇ ਪੰਜਾਬ ਦੇ ‘ਕਾਇਆ ਕਲਪ ਰਾਊਂਡ’ ’ਚ 94.1 ਫੀਸਦੀ ਅੰਕ ਹਾਸਲ ਕਰਕੇ ਦੂਜਾ ਸਥਾਨ ਹਾਸਲ ਕੀਤਾ ਹੈ। ਸਿਵਲ ਸਰਜਨ, ਲੁਧਿਆਣਾ, ਡਾ. ਪਰਦੀਪ ਕੁਮਾਰ ਮੋਹਿੰਦਰਾ ਨੇ ਕਿਹਾ ਕਿ ‘ਇਹ ਉਪਲਬਧੀ ਸਬ-ਡਿਵੀਜ਼ਨ ਹਸਪਤਾਲ ਸਮਰਾਲਾ ਦੇ ਹਰ ਇੱਕ ਕਰਮਚਾਰੀ ਦੀ ਸੱਚੀ ਮਿਹਨਤ ਤੇ ਦਿਲੋ ਜਾਨ ਨਾਲ ਕੀਤੀ ਗਈ ਸੇਵਾ ਦਾ ਨਤੀਜਾ ਹੈ। ਉਹਨਾਂ ਕਿਹਾ ਕਿ 94.1 ਫੀਸਦੀ ਅੰਕ ਹਾਸਲ ਕਰਨਾ ਇਹ ਸਾਬਤ ਕਰਦਾ ਹੈ ਕਿ ਹਸਪਤਾਲ ਨੇ ਸਾਰੇ ਨਿਯਮਾਂ ਤੇ ਮਿਆਰੀ ਪ੍ਰਕਿਰਿਆਵਾਂ ’ਤੇ ਖਰਾ ਉਤਰਦਿਆਂ ਪੰਜਾਬ ਭਰ ’ਚ ਦੂਜਾ ਸਥਾਨ ਹਾਸਲ ਕੀਤਾ। ਅਸੀਂ ਆਉਣ ਵਾਲੇ ਸਮੇਂ ’ਚ ਵੀ ਹਸਪਤਾਲ ਦੀਆਂ ਸੇਵਾਵਾਂ ਵਿੱਚ ਹੋਰ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਦੇ ਰਹਾਂਗੇ, ਤਾਂ ਜੋ ਆਮ ਲੋਕਾਂ ਨੂੰ ਉੱਚ ਗੁਣਵੱਤਾ ਵਾਲੀਆਂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।’

    ਇਹ ਖਬਰ ਵੀ ਪੜ੍ਹੋ : Ludhiana News: ਪਸਤੌਲ ਦੇ ਜੋਰ ’ਤੇ ਚਿੱਟੇ ਦਿਨ ਦੁਕਾਨਦਾਰ ਕੋਲੋਂ 1 ਲੱਖ ਰੁਪਏ ਲੁੱਟੇ

    ਉਨ੍ਹਾਂ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਆਈ ਵਿਸ਼ੇਸ਼ ਟੀਮ ਵੱਲੋਂ ਹਸਪਤਾਲ ਦੀ ਸਾਫ-ਸਫਾਈ, ਡਰੈਸ ਕੋਡ, ਹਰਿਆਲੀ, ਬਾਇਓ-ਮੈਡੀਕਲ ਵੇਸਟ ਮੈਨੇਜਮੈਂਟ, ਈਕੋ-ਫ੍ਰੈਂਡਲੀ ਸਿਸਟਮ, ਈਟੀਪੀ ਪਲਾਂਟ, ਸੋਲਰ ਸਿਸਟਮ, ਤੇ ਸਟਾਫ ਦੇ ਮਰੀਜ਼ਾਂ ਨਾਲ ਵਿਵਹਾਰ ਆਦਿ ਦੀ ਜਾਂਚ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਉਪਲਬਧੀ ਐਨਕਿਊਏਐਸ (NQ1S (National Quality 1ssurance Standards) ਸਰਟੀਫਾਈਡ ਸਿਵਲ ਹਸਪਤਾਲ ਸਮਰਾਲਾ ਦੀ ਉਤਕ੍ਰਿਸ਼ਟ ਕਾਰਗੁਜ਼ਾਰੀ ਤੇ ਸੇਵਾਵਾਂ ਦੀ ਉੱਚ ਗੁਣਵੱਤਾ ਨੂੰ ਦਰਸਾਉਂਦੀ ਹੈ। ਇਸ ਪ੍ਰਾਪਤੀ ’ਤੇ ਸਿਵਲ ਸਰਜਨ ਲੁਧਿਆਣਾ ਡਾ. ਪਰਦੀਪ ਕੁਮਾਰ ਮੋਹਿੰਦਰਾ ਅਤੇ ਸੀਨੀਅਰ ਮੈਡੀਕਲ ਅਫਸਰ, ਸਮਰਾਲਾ ਡਾ. ਤਾਰਕਜੋਤ ਸਿੰਘ ਤੇ ਸਟਾਫ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਐਸਐਮਓ ਸਿਵਲ ਹਸਪਤਾਲ ਲੁਧਿਆਣਾ ਡਾਕਟਰ ਹਰਪ੍ਰੀਤ ਸਿੰਘ ਵੀ ਮੌਜ਼ੂਦ ਸਨ। Ludhiana News

    LEAVE A REPLY

    Please enter your comment!
    Please enter your name here