ਚੰਗੀ ਖ਼ਬਰ : ਵਿਦਿਆਰਥੀਆਂ ਨੂੰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮਿਲ ਜਾਣਗੀਆਂ ਕਿਤਾਬਾਂ

Students

ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬ ’ਚ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਸਕੂਲਾਂ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਦਿਆਰਥੀਆਂ (Students) ਨੂੰ ਕਿਤਾਬਾਂ ਮਿਲ ਜਾਣਗੀਆਂ। ਇਨ੍ਹਾਂ ਕਿਤਾਬਾਂ ਦੀ ਛਪਾਈ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਫਰਵਰੀ ਦੇ ਅਖੀਰ ਤੱਕ ਆਪਣੇ ਖੇਤਰ ਦੇ ਡਿਪੂਆਂ ਨੂੰ 2.25 ਕਰੋੜ ਦੇ ਕਰੀਬ ਕਿਤਾਬਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਸਕੂਲਾਂ ‘ਚ ਅਗਲੇ ਸੈਸ਼ਨ ਦੀਆਂ ਕਿਤਾਬਾਂ ਮਾਰਚ ’ਚ ਹੀ ਪਹੁੰਚ ਜਾਣਗੀਆਂ।

ਦਰਅਸਲ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ (Students) ਦੇ ਨਾਲ-ਨਾਲ ਮਾਪਿਆਂ ਦੀ ਵੀ ਇਹ ਸ਼ਿਕਾਇਤ ਰਹਿੰਦੀ ਸੀ ਕਿ ਉਨ੍ਹਾਂ ਨੂੰ ਸੈਸ਼ਨ ਦੇ ਅੱਧ ਤੋਂ ਬਾਅਦ ਹੀ ਕਿਤਾਬਾਂ ਮਿਲਦੀਆਂ ਹਨ। ਇਸ ਕਾਰਨ ਪੰਜਾਬ ਬੋਰਡ ਨੇ ਕਿਤਾਬਾਂ ਦੀ ਛਪਾਈ ਦਾ ਟੀਚਾ ਮਿੱਥਿਆ ਹੈ। ਸਾਲ 2023-23 ਦੇ ਸੈਸ਼ਨ ਦੀਆਂ 6ਵੀਂ ਤੋਂ 12ਵੀਂ ਜਮਾਤ ਤੱਕ ਦੀਆਂ ਕਿਤਾਬਾਂ ਦੀ ਸਪਲਾਈ ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ’ਚ ਪੂਰੀ ਨਹੀਂ ਹੋ ਸਕੀ ਸੀ।

ਬੋਰਡ ਨੇ ਕੋਵਿਡ ਕਾਰਨ ਮੰਗ ਦਾ ਸਹੀ ਮੁਲਾਂਕਣ ਨਾ ਹੋਣ ਦੇ ਕਾਰਨ ਕਿਤਾਬਾਂ ਦੀ ਕਮੀ ਦੀ ਗੱਲ ਕਹੀ, ਜੋ ਬਾਅਦ ’ਚ ਭੇਜ ਦਿੱਤੀਆਂ ਗਈਆਂ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਪ੍ਰੋ. ਯੋਗਰਾਜ ਦਾ ਕਹਿਣਾ ਹੈ ਕਿ ਬੋਰਡ ਆਪਣੇ ਪੱਧਰ ‘ਤੇ ਸੈਸ਼ਨ ਦੇ ਸ਼ੁਰੂ ’ਚ ਕਿਤਾਬਾਂ ਮੁਹੱਈਆ ਕਰਵਾਉਣ ਲਈ ਤਿਆਰ ਹੈ। ਬੋਰਡ 28 ਫਰਵਰੀ, 2023 ਤੱਕ ਆਪਣੇ ਖੇਤਰ ਦੇ ਡਿੱਪੂਆਂ ਨੂੰ ਕਿਤਾਬਾਂ ਦਾ ਪੂਰਾ ਸੈੱਟ ਮੁਹੱਈਆ ਕਰੇਗਾ ਤਾਂ ਜੋ ਸਾਰੇ ਵਿਦਿਆਰਥੀਆਂ ਨੂੰ ਸੈਸ਼ਨ ਤੋਂ ਪਹਿਲਾਂ ਕਿਤਾਬਾਂ ਮਿਲ ਜਾਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here