ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਕੋਮਲ ਤੀਜੇ ਸਥਾਨ ’ਤੇ ਰਹੀ
ਸਰਸਾ (ਸੱਚ ਕਹੂੰ ਨਿਊਜ਼)। ਬਰਨਾਲਾ ਰੋਡ ਸਥਿਤ ਬਾਲ ਭਵਨ ’ਚ ਜ਼ਿਲ੍ਹਾ ਬਾਲ ਕਲਿਆਣ ਕੌਂਸਲ ਵੱਲੋਂ ਕਰਵਾਈ ਗਈ ਕੌਮੀ ਪੇਂਟਿੰਗ ਮੁਕਾਬਲੇ ਵਿੱਚ ਸ਼ਾਹ ਸਤਿਨਾਮ ਜੀ ਲੜਕੇ (Shah Satnam Ji Boys School) ਅਤੇ ਲੜਕੀਆਂ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ ਹੈ। ਜ਼ਿਲ੍ਹਾ ਬਾਲ ਭਲਾਈ ਅਫ਼ਸਰ ਪੂਨਮ ਨਾਗਪਾਲ ਨੇ ਦੱਸਿਆ ਕਿ ਸ਼ਾਹ ਸਤਨਾਮ ਜੀ ਲੜਕੇ ਸਕੂਲ ਦੇ ਅਲੋਕ ਵਰਮਾ ਨੇ 10 ਤੋਂ 16 ਸਾਲ ਦੇ ਵਾਈਟ ਗਰੁੱਪ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਇਹ ਵੀ ਪੜ੍ਹੋ : ਹਾਂਸੀ ਬੁਟਾਨਾ ਨਹਿਰ ’ਚ ਫਸੀਆਂ 40 ਤੋਂ ਵੱਧ ਗਊਆਂ ਨੂੰ ਡੇਰਾ ਸ਼ਰਧਾਲੂਆਂ ਨੇ ਕੱਢਿਆ ਬਾਹਰ
ਜਦੋਂਕਿ ਨੇਚੀਕੇਤਨ ਪਬਲਿਕ ਸਕੂਲ ਦੇ ਏਲਨਾਬਾਦ ਦੇ ਮਿਂਅੰਕ ਨੇ ਦੂਜਾ ਤੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਕੋਮਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਦਿੱਲੀ ਪਬਲਿਕ ਸਕੂਲ ਦੇ ਰੂਦਰਾ ਸ਼ਰਮਾ ਤੇ ਜੀਨੀਅਸ ਸਕੂਲ ਰਾਣੀਆਂ ਦੀ ਕਿਰਤੀ ਨੂੰ ਸਾਂਤਵਨਾ ਪੁਰਸਕਾਰ ਦਿੱਤਾ ਗਿਆ ਹੈ। 5 ਤੋਂ 9 ਸਾਲਾਂ ਦੇ ਗਰੀਨ ਗਰੁੱਪ ’ਚ ਹੋਈ ਕੌਮੀ ਚਿੱਤਰਕਲਾ ਮੁਕਾਬਲੇ ’ਚ ਦਿੱਲੀ ਪਬਲਿਕ ਸਕੂਲ ਸਰਸਾ ਦੇ ਕਿਲਾਪਾਰਥੀ ਜੀਤੂ ਨੇ ਪਹਿਲਾ ਸਥਾਨ, ਗੁਰੂਨਾਨਕ ਪਬਲਿਕ ਸਕੂਲ ਦੇ ਰਿਆਂਸ਼ ਨੇ ਦੂਜੇ ਸਥਾਨ ਤੇ ਦਿੱਲੀ ਪਬਲਿਕ ਸਕੂਲ ਸਰਸਾ ਦੇ ਗਾਂਤੀ ਸੇਸਸ਼ਾਈ ਸਰੇਸ਼ਟਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਆਲੋਕ ਵਰਮਾ ਨੇ ਚਾਰਮੀਨਾਰ ਦੀ ਪੇਂਟਿੰਗ ਬਣਾਈ
ਸ਼ਾਹ ਸਤਿਨਾਮ ਜੀ ਬੁਆਏਜ਼ ਸਕੂਲ ਦੇ ਅੱਠਵੀਂ ਜਮਾਤ ਦੇ ਅਲੋਕ ਵਰਮਾ ਨੇ ਰਾਸ਼ਟਰੀ ਪੇਂਟਿੰਗ ਮੁਕਾਬਲੇ ਲਈ ਕੌਂਸਲ ਵੱਲੋਂ ਦਿੱਤੇ ਗਏ ਇੰਡੀਅਨ ਆਰਕੀਟੈਕਚਰ ਬਿਲਡਿੰਗ ਥੀਮ ’ਤੇ ਚਾਰਮੀਨਾਰ ਦੀ ਖੂਬਸੂਰਤ ਪੇਂਟਿੰਗ ਬਣਾਈ। ਜਿਸ ਨੇ ਜ਼ਿਲ੍ਹਾ ਪੱਧਰ ‘ਤੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਇਸੇ ਸਕੂਲ ਦੀ ਤੀਜੀ ਜਮਾਤ ਦੀ ਨਵਿਆ ਨੇ ਮਾਈ ਡਰੀਮ ਹੋਮ ਦੀ ਪੇਂਟਿੰਗ ਬਣਾਈ। ਜਿਸਨੂੰ ਸਾਤਵਨਾ ਐਵਾਰਡ ਮਿਲ ਚੁੱਕਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ