Karate Championship: ਸ. ਹਰਦਮ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕਰਾਟੇ ਚੈਂਪੀਅਨਸ਼ਿਪ ’ਚ ਜਿੱਤਿਆ ਗੋਲਡ ਮੈਡਲ 

Karate Championship
ਭਾਦਸੋਂ : ਜੇਤੂ ਵਿਦਿਆਰਥੀਆਂ ਨਾਲ ਇੱਕ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਜਖ਼ਮੀ, ਚੇਅਰਮੈਨ ਸ. ਸੁਰਿੰਦਰ ਸਿੰਘ ਟਿਵਾਣਾ ਅਤੇ ਸ. ਨਾਜਰ ਸਿੰਘ ਟਿਵਾਣਾ। ਤਸਵੀਰ : ਸੁਸ਼ੀਲ ਕੁਮਾਰ

Karate Championship: (ਸੁਸ਼ੀਲ ਕੁਮਾਰ) ਭਾਦਸੋਂ। ਜ਼ਿਲ੍ਹਾ ਕਰਾਟੇ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਪਟਿਆਲਾ ਕਰਾਟੇ ਚੈਂਪੀਅਨਸ਼ਿਪ 2025 ਦੇ ਮੁਕਾਬਲੇ ਦੀ ਮਿਲੈਨੀਅਮ ਸਕੂਲ, ਨੰਦਪੁਰ ਕੇਸ਼ੋ, ਸਰਹੰਦ ਰੋਡ ਪਟਿਆਲਾ ਵਿਖੇ ਕਰਵਾਏ ਗਏ। ਜਿਸ ਵਿੱਚ ਲਗਭਗ ਵੱਖ-ਵੱਖ ਸਕੂਲਾਂ ਦੇ ਲਗਭਗ 400 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਜਿਸ ਵਿੱਚ ਸ. ਹਰਦਮ ਸਿੰਘ ਪਬਲਿਕ ਸਕੂਲ ਦੇ (ਉਮਰ 7 ਸਾਲ ਤੋਂ ਲੈ ਕੇ 15 ਸਾਲ) ਵਿੱਚ ਜੈ ਵਰਧਨ ਠਾਕੁਰ, ਸੁਖਮਨਦੀਪ ਸਿੰਘ, ਗੁਰਸ਼ਾਂਤ ਸਿੰਘ ਖਰੋਡ, ਆਯੂਸ਼ ਕੁਮਾਰ, ਪ੍ਰਿੰਸ ਕੁਮਾਰ, ਜਪਕੀਰਤ ਕੌਰ, ਸੁਖਮਨੀ ਕੌਰ, ਮਨਸੀਰਤ ਕੌਰ, ਹਸ਼ਪਿੰਦਰ ਕੌਰ, ਸੁਖਮੀਤ ਸਿੰਘ, ਗੁਰਵੀਰ ਸਿੰਘ ਨੇ ਗੋਲਡ ਮੈਡਲ ਹਾਸਲ ਕੀਤੇ।

ਇਹ ਵੀ ਪੜ੍ਹੋ: Delhi News: ਆਪ ਦੇ 15 ਕੌਂਸਲਰਾਂ ਨੇ ਦਿੱਤਾ ਅਸਤੀਫਾ, ‘ਇੰਦਰਪ੍ਰਸਥ ਵਿਕਾਸ ਪਾਰਟੀ’ ਦੇ ਨਾਂਂਅ ਨਾਲ ਬਣਾਉਣਗੇ ਥਰਡ ਫਰੰਟ…

ਹਰਜੋਤ ਸਿੰਘ, ਅਮਨਵੀਰ ਸਿੰਘ, ਆਗਿਆਪਾਲ ਸਿੰਘ, ਕਰਨਵੀਰ ਸਿੰਘ, ਚੰਦੇਸ਼ਵਰ, ਗੁਰਦੀਪ ਸਿੰਘ, ਏਕਮਜੋਤ ਤੇਜੇ, ਗਲੋਰੀ ਏਜੰਲ, ਅਵਲਨੂਰ ਕੌਰ ਨੇ ਸਿਲਵਰ ਮੈਡਲ ਹਾਸਲ ਕੀਤੇ। ਰਿਧੇਵਰ ਸਿੰਘ, ਸਹਿਜ ਸਿੰਘ, ਨਵਜੋਤ ਸਿੰਘ, ਯਸ਼ਰਾਜ ਸਿੰਘ, ਅਭਿਮਨਯੂ, ਮਹਿਤਾਬ ਸਿੰਘ, ਸਾਹਿਲਪ੍ਰੀਤ ਸਿੰਘ, ਗੁਰਨੂਰ ਸਿੰਘ, ਕਰਨਜੋਤ ਸਿੰਘ ਸ਼ੇਰਗਿੱਲ ਨੇ ਬਰਾਊਨਜ਼ ਮੈਡਲ ਹਾਸਲ ਕੀਤੇ। ਇਹਨਾਂ ਵਿੱਚੋਂ 16 ਵਿਦਿਆਰਥੀਆਂ ਦੀ ਚੋਣ ਸਟੇਟ ਲੇਵਲ ਲਈ ਸਿਲੇਕਸ਼ਨ ਹੋਈ ਜੋ ਕਿ ਮਿਤੀ 24, 25 ਮਈ 2025 ਨੂੰ ਪਠਾਨਕੋਟ ਵਿਖੇ ਹੋ ਰਹੀ ਹੈ। ਇਸ ਜਿੱਤ ਦਾ ਸਿਹਰਾ ਡੀ.ਪੀ.ਈ ਬਿਪਨ ਚੰਦ ਅਤੇ ਇੰਦਰਪ੍ਰੀਤ ਸਿੰਘ ਨੂੰ ਜਾਂਦਾ ਹੈ। ਜਿਨ੍ਹਾਂ ਦੀ ਮਿਹਨਤ ਸਦਕਾ ਇਹ ਸਭ ਸੰਭਵ ਹੋ ਸਕਿਆ। ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਜਖ਼ਮੀ, ਚੇਅਰਮੈਨ ਸ. ਸੁਰਿੰਦਰ ਸਿੰਘ ਟਿਵਾਣਾ ਅਤੇ ਸ. ਨਾਜਰ ਸਿੰਘ ਟਿਵਾਣਾ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। Karate Championship