ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਵਿੱਦਿਅਕ ਦੌਰਾ ਕੀਤਾ

Guru Kashi University
ਬਠਿੰਡਾ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀ ਵਿੱਦਿਅਕ ਦੌਰੇ ਦੌਰਾਨ ਸਾਂਝੀ ਤਸਵੀਰ ’ਚ ਤਸਵੀਰ : ਸੱਚ ਕਹੂੰ ਨਿਊਜ਼

ਵਿਦਿਆਰਥੀਆਂ ਨੇ ਹਾਈ ਕੋਰਟ ਦੇ ਮਿਉਜ਼ਿਅਮ ਦਾ ਦੌਰਾ ਵੀ ਕੀਤਾ  (Guru Kashi University)

(ਸੁਖਨਾਮ) ਬਠਿੰਡਾ। ਕਿਤਾਬੀ ਗਿਆਨ ਦੇ ਨਾਲ-ਨਾਲ ਆਲੇ ਦੁਆਲੇ ਦੀ ਜਾਣਕਾਰੀ ਅਤੇ ਚਲੰਤ ਮਾਮਲਿਆਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੀ ਪ੍ਰੇਰਣਾ ਸਦਕਾ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਲਾਅ ਦੇ ਵਿਦਿਆਰਥੀਆਂ ਨੇ ਰਜ਼ਨੀਸ਼ ਬਿਸ਼ਨੋਈ ਅਤੇ ਮੈਡਮ ਹਰਮਨਦੀਪ ਕੌਰ ਦੇ ਮਾਰਗ ਦਰਸ਼ਨ ਹੇਠ ਪੰਜਾਬ ਹਰਿਆਣਾ ਹਾਈ ਕੋਰਟ ਦਾ ਵਿੱਦਿਅਕ ਦੌਰਾ ਕੀਤਾ। (Guru Kashi University)

ਇਹ ਵੀ ਪੜ੍ਹੋ : ਚੇਅਰਮੈਨ ਰਮਨ ਬਹਿਲ ਨੇ ਗੁਰਦਾਸਪੁਰ ਸ਼ਹਿਰ ਨੂੰ ਦਿੱਤਾ ਤੋਹਫਾ, ਮੁਹੱਲਾ ਵਾਸੀ ਹੋਏ ਖੁਸ਼

 ਇਸ ਬਾਰੇ ਜਾਣਕਾਰੀ ਦਿੰਦਿਆਂ ਡੀਨ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਕਾਨੂੰਨ ਵਿਭਾਗ ਦੇ ਵਿਦਿਆਰਥੀਆਂ ਨੂੰ ਹਾਈ ਕੋਰਟ ਦੀਆਂ ਗਤੀਵਿਧੀਆਂ, ਪ੍ਰਕਿਰਿਆਵਾਂ ਅਤੇ ਕਾਰਜ ਪ੍ਰਣਾਲੀ ਸਬੰਧੀ ਜਾਣਕਰੀ ਦੇਣ ਲਈ ਇਹ ਦੌਰਾ ਕਰਵਾਇਆ ਗਿਆ।

ਦੌਰੇ ਦੌਰਾਨ ਵਿਦਿਆਰਥੀਆਂ ਨੂੰ ਕਮਲਜੀਤ ਲਾਂਬਾ (ਰਜਿਸਟਰਾਰ) ਵਿਜੀਲੈਂਸ ਪੰਜਾਬ ਹਰਿਆਣਾ ਹਾਈਕੋਰਟ ਨੇ ਵਿਦਿਆਰਥੀਆਂ ਨੂੰ ਕਾਨੂੰਨ ਦਾ ਮਹੱਤਵ, ਨਿਆਂ ਦਾ ਸਮਾਜ ‘ਤੇ ਪ੍ਰਭਾਵ ਅਤੇ ਵੱਖ-ਵੱਖ ਕਾਨੂੰਨਾਂ ਸੰਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਨੇ ਹਾਈ ਕੋਰਟ ਦੇ ਮਿਉਜ਼ਿਅਮ ਦਾ ਦੌਰਾ ਵੀ ਕੀਤਾ ਅਤੇ ਹਾਈ ਕੋਰਟ ਦੀ ਲਾਇਬ੍ਰੇਰੀ ਵਿੱਚ ਵੱਖ-ਵੱਖ ਕੰਮਾਂ ਨਾਲ ਸਬੰਧਿਤ ਫੈਸਲਿਆਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ। ਫੈਕਲਟੀ ਆਫ਼ ਲਾਅ ਦੇ ਸਮੂਹ ਵਿਦਿਆਰਥੀਆਂ ਨੇ ਇਸ ਵਿਦਿਅਕ ਦੌਰੇ ਨੂੰ ਮਨੋਰੰਜਕ ਅਤੇ ਗਿਆਨਵਰਧਕ ਦੱਸਿਆ। (Guru Kashi University)