ਸੜਕ ਹਾਦਸੇ ‘ਚ ਖਾਲਸਾ ਕਾਲਜ ਦੇ ਵਿਦਿਆਰਥੀ ਆਗੂ ਦੀ ਮੌਤ

Death, Student, Leader, Road, Accident, Khalsa, College

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਖਾਲਸਾ ਕਾਲਜ ਪਟਿਆਲਾ ਦੇ ਬੀਏ ਭਾਗ ਤੀਜਾ ਦੇ ਵਿਦਿਆਰਥੀ ਅਤੇ ਸਟੂਡੈਂਟ ਆਰਗੇਨਾਈਜ਼ੇਸਨ ਯੰਗ ਪੀਪਲਜ਼ ਦੀ ਖਾਲਸਾ ਕਾਲਜ ਇਕਾਈ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਦੀ ਇੱਥੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਪਟਿਆਲਾ ਦੇ ਨਜਦੀਕ ਨਾਭਾ ਰੋਡ ‘ਤੇ ਲੰਘੀ ਅੱਧੀ ਰਾਤ ਵਾਪਰਿਆ। (Road Accident)

ਜਾਣਕਾਰੀ ਅਨੁਸਾਰ ਇੰਦਰਪ੍ਰੀਤ ਸਿੰਘ ਰਾਤ ਸਾਢੇ ਦਸ ਵਜੇ ਆਪਣੇ ਮੋਟਰਸਾਇਕਲ ‘ਤੇ ਘਰੋਂ ਨਿਕਲਿਆ ਸੀ ਪਰ ਸਾਰੀ ਰਾਤ ਉਹ ਘਰ ਨਾ ਪਰਤਿਆ ਤੇ ਸਵੇਰੇ ਉਸ ਦੀ ਮੌਤ ਦੀ ਇਤਲਾਹ ਮਿਲੀ। ਦੱਸਿਆ ਜਾ ਰਿਹਾ ਹੈ ਕਿ ਨਾਭਾ ਵਾਲੇ ਪਾਸਿਓਂ ਪਟਿਆਲਾ ਨੂੰ ਵਾਪਸੀ ‘ਤੇ ਉਸ ਦੇ ਮੋਟਰਸਾਇਕਲ ਨੂੰ ਕੋਈ ਅਣਪਛਾਤਾ ਵਾਹਨ ਫੇਟ ਮਾਰ ਗਿਆ, ਜਿਸ ਦੌਰਾਨ ਹੀ ਉਸਦੀ ਮੌਤ ਹੋ ਗਈ। ਇਹ ਹਾਦਸਾ ਰਾਤ 12 ਵਜੇ ਦੇ ਕਰੀਬ ਵਾਪਰਿਆ ਹੈ। ਹਾਦਸੇ ਤੋਂ ਬਾਅਦ 108 ਐਬੂਲੈਂਸ ਰਾਹੀਂ ਲਾਸ ਰਜਿੰਦਰਾ ਹਸਪਤਾਲ ਵਿਖੇ ਪਹੁੰਚਾ ਦਿੱਤੀ ਗਈ ਸੀ, ਪਰ ਮੌਕੇ ‘ਤੇ ਉਸ ਦੀ ਪਹਿਚਾਣ ਨਾ ਹੋ ਸਕਣ ਕਾਰਨ ਲਾਸ ਨੂੰ ਲਵਾਰਸ ਕਰਾਰ ਦੇ ਕੇ ਮੁਰਦਾਘਰ ਭੇਜ ਦਿੱਤਾ ਗਿਆ ਸੀ। (Road Accident)

LEAVE A REPLY

Please enter your comment!
Please enter your name here