ਅੱਜ ਸੰਪੂਰਨ ਵਿਸ਼ਵ ਵਿਚ ਪਲਾਸਟਿਕ ਦਾ ਉਤਪਾਦਨ 30 ਕਰੋੜ ਟਨ ਹਰ ਸਾਲ ਕੀਤਾ ਜਾ ਰਿਹਾ ਹੈ ਅੰਕੜੇ ਦੱਸਦੇ ਹਨ ਕਿ ਹਰ ਸਾਲ ਸਮੁੰਦਰ ਵਿਚ ਜਾਣ ਵਾਲਾ ਪਲਾਸਟਿਕ ਦਾ ਕੂੜਾ 80 ਲੱਖ ਟਨ ਹੈ ਅਰਬਾਂ ਟਨ ਪਲਾਸਟਿਕ ਧਰਤੀ ਦੇ ਜਲ ਸਰੋਤਾਂ ਖਾਸ ਸਮੁੰਦਰਾਂ-ਨਦੀਆਂ ਵਿਚ ਪਿਆ ਹੋਇਆ ਹੈ ਲਗਭਗ 15 ਹਜ਼ਾਰ ਟਨ ਪਲਾਸਟਿਕ ਰੋਜ਼ਾਨਾ ਇਸਤੇਮਾਲ ਵਿਚ ਲਿਆਂਦੀ ਜਾਂਦੀ ਹੈ ਸਾਲ 1950 ਤੋਂ ਹੁਣ ਤੱਕ ਵਿਸ਼ਵ ਪੱਧਰ ‘ਤੇ 8.3 ਤੋਂ 9 ਅਰਬ ਮੀਟ੍ਰਿਕ ਟਨ ਪਲਾਸਟਿਕ ਦਾ ਉਤਪਾਦਨ ਹੋ ਚੁੱਕਾ ਹੈ ਇਹ ਕੂੜਾ ਢੇਰ ਚਾਰ ਤੋਂ ਜ਼ਿਆਦਾ ਮਾਊਂਟ ਐਵਰੇਸਟ ਦੇ ਬਰਾਬਰ ਹੈ ਹੁਣ ਤੱਕ ਬਣੀ ਕੁੱਲ ਪਲਾਸਟਿਕ ਦੀ ਲਗਭਗ 44 ਫੀਸਦੀ ਸਾਲ 2000 ਤੋਂ ਬਾਅਦ ਬਣਾਈ ਗਈ ਹੈ ਉੱਥੇ ਭਾਰਤ ਵਿਚ ਰੋਜ਼ਾਨਾ 9 ਹਜ਼ਾਰ ਏਸ਼ੀਆਈ ਹਾਥੀਆਂ ਦੇ ਵਜ਼ਨ ਜਿੰਨਾ 25,940 ਟਨ ਪਲਾਸਟਿਕ ਕੂੜਾ ਪੈਦਾ ਹੁੰਦਾ ਹੈ ਇੱਕ ਭਾਰਤੀ ਇੱਕ ਸਾਲ ਵਿਚ ਔਸਤਨ 11 ਕਿੱਲੋ ਪਲਾਸਟਿਕ ਦਾ ਇਸਤੇਮਾਲ ਕਰਦਾ ਹੈ ਖੋਜਕਾਰਾਂ ਮੁਤਾਬਿਕ 41 ਲੱਖ ਟਨ ਤੋਂ 1.27 ਕਰੋੜ ਟਨ ਦਰਮਿਆਨ ਪਲਾਸਟਿਕ ਹਰ ਸਾਲ ਕੂੜਾ ਬਣ ਕੇ ਸਮੁੰਦਰ ਵਿਚ ਦਾਖ਼ਲ ਹੁੰਦਾ ਹੈ ਇਹ ਸਾਲ 2025 ਤੱਕ ਦੁੱਗਣਾ ਹੋ ਜਾਏਗਾ ਸੰਯੁਕਤ ਰਾਸ਼ਟਰ ਮੁਤਾਬਿਕ ਹਰ ਸਾਲ ਲਗਭਗ 5 ਟ੍ਰਿਲੀਅਨ ਪਲਾਸਟਿਕ ਦੀਆਂ ਥੈਲੀਆਂ ਦੁਨੀਆਂ ਭਰ ਵਿਚ ਵਰਤੀਆਂ ਜਾਂਦੀਆਂ ਹਨ ਪਲਾਸਟਿਕ ਨੂੰ ਪੂਰੀ ਤਰ੍ਹਾਂ ਖ਼ਤਮ ਹੋਣ ਵਿਚ 500 ਤੋਂ 1000 ਸਾਲ ਤੱਕ ਲੱਗਦੇ ਹਨ 50 ਪ੍ਰਤੀਸ਼ਤ ਪਲਾਸਟਿਕ ਦੀਆਂ ਵਸਤੂਆਂ ਅਸੀਂ ਸਿਰਫ਼ ਇੱਕ ਵਾਰ ਕੰਮ ਵਿਚ ਲਿਆ ਕੇ ਸੁੱਟ ਦੇਂਦੇ ਹਾਂ ਇਹ ਅੰਕੜੇ ਪਲਾਸਟਿਕ ਦੇ ਖ਼ਤਰਿਆਂ ਨੂੰ ਚੀਕ-ਚੀਕ ਕੇ ਬਿਆਨ ਕਰ ਰਹੇ ਹਨ ਪਲਾਸਟਿਕ ਕੂੜੇ ਨੇ ਅੱਜ ਸਮੁੰਦਰਾਂ, ਨਦੀਆਂ, ਜ਼ਮੀਨ, ਪਹਾੜਾਂ ਆਦਿ ਸਾਰੀਆਂ ਕੁਦਰਤੀ ਥਾਵਾਂ ਦੇ ਨਾਲ ਹੀ ਜਨਤਕ ਮਨੁੱਖੀ ਸੱਭਿਅਤਾ ਨੂੰ ਬੇਰੰਗ ਅਤੇ ਸੜਾਂਦ ਵਿਚ ਬਦਲ ਦਿੱਤਾ ਹੈ ਮਾਈਕ੍ਰੋਪਲਾਸਟਿਕ, ਅਜਿਹੇ ਕਣ ਹਨ, ਜੋ 5 ਮਿਲੀ ਤੋਂ ਵੀ ਘੱਟ ਅਕਾਰ ਦੇ ਹੁੰਦੇ ਹਨ ਭਾਰਤ ਵਿਚ ਪਲਾਸਟਿਕ ਕੂੜੇ ਦੀ ਸਮੱਸਿਆ ਇੱਕ ਚੁਣੌਤੀ ਬਣੀ ਹੋਈ ਹੈ ਇੱਥੋਂ ਦੇ ਬਜ਼ਾਰਾਂ ਵਿਚ ਮੁਹੱਈਆ ਪਲਾਸਟਿਕ ਦੀਆਂ ਥੈਲੀਆਂ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਫੈਲਾ ਰਹੀਆਂ ਹਨ ਪਲਾਸਟਿਕ ਦੇ ਉਤਪਾਦਨ ਅਤੇ ਸਪਲਾਈ ‘ਕੇ ਕਾਬੂ ਰੱਖਣਾ ਪਹਿਲਾ ਯਤਨ ਹੋਣਾ ਚਾਹੀਦਾ ਹੈ ਸਿੰਗਲ-ਯੂਜ਼ ਪਲਾਸਟਿਕ ਬੈਗ ਦੀ ਥਾਂ ਅਜਿਹੇ ਬੈਗ ਬਣਾਏ ਜਾਣ, ਜੋ ਕਈ ਵਾਰ ਵਰਤੋਂ ਕਰਨ ਲਾਇਕ ਹੋਣ ਠੋਕ ਕੂੜਾ ਪ੍ਰਬੰਧਨ ਨਿਯਮ, 2016 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ ਇਸਦੇ ਅੰਤਰਗਤ ਕੂੜੇ ਨੂੰ ਸੁੱਕੇ ਅਤੇ ਗਿੱਲੇ ਵਿਚ ਵੱਖ-ਵੱਖ ਰੱਖਿਆ ਜਾਵੇ ਇਸ ਨਾਲ ਵਾਤਾਵਰਨ ਨੂੰ ਹੀ ਰਹੇ ਨੁਕਸਾਨ ਨੂੰ ਰੋਕਦੇ ਹੋਏ ਰੁਜ਼ਗਾਰ ਦੇ ਮੌਕੇ ਵੀ ਵਧਾਏ ਜਾ ਸਕਦੇ ਹਨ ਭਾਰਤ ਨੇ ਪਲਾਸਟਿਕ ਦੇ ਵਿਰੁੱਧ 20 ਅਗਸਤ ਨੂੰ ਭਾਰਤੀ ਸੰਸਦ ਵਿਚ ਜੰਗ ਛੇੜੀ ਹੈ ਪਲਾਸਟਿਕ ਪ੍ਰਦੂਸ਼ਣ ਫੈਲਾਉਣ ਦੇ ਮਾਮਲੇ ਵਿਚ ਭਾਰਤ ਦੁਨੀਆਂ ਦੇ 20 ਸਿਖ਼ਰਲੇ ਦੇਸ਼ਾਂ ਵਿਚ ਸ਼ਾਮਲ ਹੈ ਪਲਾਸਟਿਕ ਦੇ ਬਹੁਤ ਜ਼ਿਆਦਾ ਇਸਤੇਮਾਲ ਨਾਲ ਵਾਤਾਵਰਨ ਲਈ ਬਹੁਤ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ ਸਭ ਜਾਣਦੇ ਹਨ ਕਿ ਪਲਾਸਟਿਕ ਲੋਕਾਂ ਦੀ ਜਿੰਦਗੀ ਦਾ ਇੱਕ ਹਿੱਸਾ ਬਣ ਗਿਆ ਹੈ ਪਰ ਉਸਦੇ ਨੁਕਸਾਨ ਦਾ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਹੈ ਇਨ੍ਹਾਂ ਖ਼ਤਰਿਆਂ ਦੌਰਾਨ ਭਾਰਤ ਸਰਕਾਰ ਨੇ ਇਸਤੇਮਾਲ ਕੀਤੇ ਜਾਣ ਵਾਲੇ ਪਲਾਸਟਿਕ ਨੂੰ ਸਾਲ 2022 ਤੱਕ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਇਰਾਦਾ ਕੀਤਾ ਹੈ ਇੱਕ ਵਾਰ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਪਲਾਸਟਿਕ ਦਾ ਬਦਲ ਵੀ ਲੱÎਭਿਆ ਜਾਣਾ ਜ਼ਰੂਰੀ ਹੈ ਜੂਟ-ਕੱਪੜੇ ਆਦਿ ਦੇ ਥੈਲਿਆਂ-ਕੈਰੀ ਬੈਗਸ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਇਹ ਤਾਂ ਹੀ ਸੰਭਵ ਹੈ ਜਦੋਂ ਸਰਕਾਰਾਂ ਦੇ ਨਾਲ-ਨਾਂਲ ਆਮ ਜਨਤਾ ਵੀ ਇਸ ਮੁਹਿੰਮ ਨਾਲ ਜੁੜੇ ਸਾਨੂੰ ਛੇਤੀ ਤੋਂ ਛੇਤੀ ਸਰਕਾਰੀ ਅਤੇ ਸਮੁਦਾਇਕ ਪੱਧਰ ‘ਤੇ ਇਸ ਲਈ ਯਤਨ ਕਰਨੇ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।